ਪਟਿਆਲਾ

ਇਮਪੁਰਮੈਂਟ ਟਰੱਸਟ ਦੀ ਮਾੜੀ ਕਾਰਗੁਜਾਰੀ ਕਾਰਨ ਭੰਗ ਕੀਤੇ ਜਾਣ ਦੀ ਮੰਗ ਕੀਤੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲਾ ਕਾਂਗਰਸ ਕਮੇਟੀ ਸ਼ਹਿਰੀ ਪਟਿਆਲਾ ਦੇ ਜਨਰਲ ਸਕੱਤਰ ਅਤੇ ਬੀ.ਸੀ. ਸੈਲ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜਰਗੀਆ ਨੇ ਇੱਕ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਤੋਂ ਪਟਿਆਲਾ ਦੇ ਇਮਪੁਰਮੈਂਟ ਟਰੱਸਟ ਦੀ ਮਾੜੀ ਕਾਰਗੁਜਾਰੀ ਕਾਰਨ ਇਸ ਨੂੰ ਭੰਗ ਕੀਤੇ ਜਾਣ ਦੀ ਮੰਗ ਕੀਤੀ। ਜਸਵਿੰਦਰ ਸਿੰਘ ਜਰਗੀਆ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਪਟਿਆਲਾ ਟਰੱਸਟ ਅਧੀਨ ਆਉਂਦੀਆਂ ਕਲੋਲੀਆਂ ਨੂੰ ਸਹੁਲਤਾਂ ਦੇਣ ਲਈ ਬਿਲਕੁਲ ਫੇਲ ਸਾਬਤ ਹੋ ਰਿਹਾ ਹੈ। ਐਸ.ਐਸ.ਟੀ. ਨਗਰ 33 ਫੁੱਟ ਰੋਡ ਨਜਦੀਕ ਨੌਡੀ ਕੁਲੈਕਸ਼ਨ ਦੇ ਕੋਲ ਲੋਕਾਂ ਦੀ ਸਹੁਲਤ ਲਈ ਬਣਾਏ ਪਾਰਕ ਉਪਰ ਨਾਲ ਦੀਆਂ ਕੋਠੀਆਂ ਵਾਲਿਆਂ ਨੇ ਕਬਜਾ ਕਰ ਰੱਖਿਆ ਹੈ। ਇਸ ਪਾਰਕ ਵਿੱਚ ਗੰਦਗੀ ਹੋਣ ਕਾਰਨ ਇਲਾਕੇ ਦੇ ਨਿਵਾਸੀ ਨਕਰ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਇਹ ਪਾਰਕ ਲਵਾਰਿਸ ਹੋਣ ਕਾਰਨ ਲੋਕ ਆਪਣੇ ਘਰਾਂ ਦਾ ਮਲਵਾ, ਕਚਰਾ ਇਸ ਪਾਰਕ ਵਿੱਚ ਸੁੱਟ ਦਿੰਦੇ ਹਨ। ਜਿਸ ਕਾਰਨ ਇਹ ਪਾਰਕ ਗੰਦਗੀ ਦਾ ਡੰਪ ਬਣ ਚੁਕਿਆ ਹੈ। ਇਸ ਪਾਰਕ ਅੰਦਰ ਡੇਂਗੂ, ਗੰਦਾ ਮੱਛਰ ਪੈਦਾ ਹੁੰਦਾ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਅੰਦਰ ਬਿਮਾਰੀਆਂ ਫੈਲਣ ਦਾ ਡਰ ਹੈ। ਜਸਵਿੰਦਰ ਸਿੰਘ ਜਰਗੀਆ ਨੇ ਕਿਹਾ ਕਿ ਇਸ ਪਾਰਕ ਦੀ ਹਾਲਤ ਬਾਰੇ ਡੀ.ਸੀ. ਪਟਿਆਲਾ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਈ.ਓ. ਅਤੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਸਾਰਿਆਂ ਦੇ ਧਿਆਨ ਵਿੱਚ ਲਿਆਦਾ ਜਾ ਚੁੱਕਾ ਹੈ

ਪਰ ਇੰਪਰੂਮੈਂਟ ਟਰੱਸਟ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਇਹ ਪਾਰਕ ਹੁਣ ਅਵਾਰਾ ਪਸ਼ੂਆਂ ਦਾ ਅੱਡਾ ਬਣ ਚੁੱਕਿਆ ਹੈ। ਜਸਵਿੰਦਰ ਸਿੰਘ ਜਰਗੀਆ ਨੇ ਕਿਹਾ ਕਿ ਐਸ.ਐਸ.ਟੀ. ਨਗਰ ਅਤੇ ਸੁੰਦਰ ਨਗਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਸੜਕਾਂ ਥਾਂ—ਥਾਂ ਤੋਂ ਟੁਟੀਆਂ ਪਈਆਂ ਹਨ ਅਤੇ ਐਸ.ਐਸ.ਟੀ. ਨਗਰ ਵਿਖੇ ਸਫਾਈ ਦਾ ਬੁਰਾ ਹਾਲ ਹੈ। ਸੁੰਦਰ ਨਗਰ ਗਲੀ ਨੰਬਰ 5 ਵਿੱਚ ਟਰਸਟ ਨੇ 6—7 ਮਹੀਨੇ ਪਹਿਲਾਂ ਸੀਵਰੇਜ ਦੀ ਪਾਈਪ ਪਾਈ ਸੀ ਪਰ ਉਸ ਤੋਂ ਬਾਅਦ ਇਹ ਸੜਕ ਨਹੀਂ ਬਣਾਈ ਗਈ। ਬਰਸਾਤਾਂ ਵਿੱਚ ਚਿਕੜ ਹੋ ਜਾਂਦਾ ਹੈ, ਉਸ ਬਾਅਦ ਇਲਾਕਾ ਨਿਵਾਸੀਆਂ ਦਾ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਹੈ। ਇਲਾਕਾ ਨਿਵਾਸੀ ਆਪਣੇ ਵੱਲੋਂ ਪੈਸੇ ਖਰਚ ਕਰਕੇ ਇਸ ਸੜਕ ਉਪਰ ਮਲਵਾ ਗਰਵਾ ਕੇ ਸੜਕ ਨੂੰ ਠੀਕ ਕਰਨ ਦਾ ਯਤਨ ਕਰ ਰਹੇ ਹਨ। ਪਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਸੋ ਰਹੇ ਹਨ ਅਤੇ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਲਾਰਾ ਲੱਪਾ ਲਗਾ ਰਹੇ ਹਨ। ਇਸ ਕਰਕੇ ਇਲਾਕਾ ਨਿਵਾਸੀਆਂ ਅੰਦਰ ਸ੍ਰ. ਭਗਵੰਤ ਸਿੰਘ ਮਾਨ ਅਤੇ ਇਲਾਕੇ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਕਾਗਜਾਂ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਝੂਠੇ ਵਾਅਦੇ ਕਰ ਰਹੀ ਹੈ। ਜਸਵਿੰਦਰ ਸਿੰਘ ਜਰਗੀਆ ਨੇ ਕਿਹਾ ਕਿ ਜੇਕਰ ਇੰਪਰੂਵਮੈਂਟ ਟਰੱਸਟ ਨੇ 15 ਦਿਨਾਂ ਦੇ ਅੰਦਰ ਪਾਰਕ ਅਤੇ ਸੜਕ ਦਾ ਕੰਮ ਸ਼ੁਰੂ ਨਾ ਕਰਵਾਇਆ ਤਾਂ ਉਹ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇਸ ਪਾਰਕ ਦੇ ਸਾਹਮਣੇ ਧਰਨੇ ਉਪਰ ਬੈਠਣਗੇ।

Leave a Reply

Your email address will not be published. Required fields are marked *