ਨਸ਼ੇ ਪੰਜਾਬ *ਚ ਰੁਕਣ ਦਾ ਨਾਂ ਨਹੀਂ ਲੈ ਰਹੇ ਜਿਸ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਨਸ਼ਿਆਂ ਦੇ ਖਾਤਮੇ ਲਈ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹਾਂ *ਚ ਡੱਕਿਆ ਜਾਵੇ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਚੌਣਾਂ ਦੌਰਾਨ ਲੋਕਾਂ ਨੇ ਹੱਦੋ ਵੱਧ ਭਰੋਸਾ ਕਰਕੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਲੋਕਾਂ ਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਸਨ ਵੀ ਇਹ ਸਰਕਾਰ ਨਸ਼ਿਆਂ ਨੂੰ ਪੰਜਾਬ *ਚ ਪਹਿਲ ਦੇ ਆਧਾਰ ਤੇ ਖਤਮ ਕਰੇਗੀ ਪਰ ਇਹ ਸਰਕਾਰ ਬਣੀ ਨੂੰ 15 ਮਹੀਨੇ ਬੀਤ ਜਾਣ ਮਗਰੋਂ ਵੀ ਨਸ਼ੇ ਪਹਿਲਾਂ ਵਾਂਗ ਚਲ ਰਹੇ ਹਨ। ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰੋਸ ਭਰੇ ਸ਼ਬਦਾਂ ਵਿੱਚ ਨਸ਼ਿਆਂ ਦੇ ਕੋਹੜ ਨੂੰ ਜਲਦ ਜੜ੍ਹੋ ਖਤਮ ਕਰਨ ਦੀ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਜਾਨਲੇਵਾ ਦੈਂਤ ਪੰਜਾਬ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿਤ ਦਿਨ ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਨਿਗਲਦਾ ਹੀ ਜਾ ਰਿਹਾ ਹੈ। ਮਾਨ ਸਰਕਾਰ ਨੂੰ ਕੋਈ ਅਜਿਹੇ ਸਖਤ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਮੇਸ਼ਾ ਲਈ ਨਿਜਾਤ ਮਿਲ ਸਕੇ ਤੇ ਆਉਣ ਵਾਲੀ ਨੌਜਵਾਨ ਪੀੜੀ ਵੀ ਸੁਰੱਖਿਅਤ ਰਹਿ ਸਕੇ। ਜਿਹੜੀ ਨਸ਼ਿਆਂ ਦੀ ਅੱਗ ਪੰਜਾਬ ਵਿੱਚ ਫੈਲੀ ਹੋਈ ਹੈ। ਇਸ ਨੇ ਘਰਾਂ ਦੇ ਘਰ ਸੁਣੇ ਕਰ ਦਿੱਤੇ ਹਨ,
ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਕਾਰਨ ਬਹੁ—ਗਿਣਤੀ ਵਿੱਚ ਪਰਿਵਾਰ ਆਪਣੀਆਂ ਔਲਾਦਾਂ ਕਾਰਨ ਅੰਤਾਂ ਦੇ ਦੁੱਖ ਝੇਲ ਰਹੇ ਹਨ, ਜੇਕਰ ਪੰਜਾਬ ਵਿੱਚ ਨਸ਼ਿਆਂ ਦਾ ਮੁਕੰੰਮਲ ਖਾਤਮਾ ਹੋ ਜਾਵੇ ਤਾਂ ਉਹ ਲੱਖਾਂ ਦੁਖੀ ਪਰਿਵਾਰ ਸੁੱਖ ਦਾ ਸਾਹ ਲੈ ਸਕਣਗੇ। ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਗੁਲਾਮ ਬਣ ਕੇ ਆਪਣੀਆਂ ਜਿੰਦਗੀਆਂ ਤਬਾਹੀ ਵਲ ਲੈ ਕੇ ਜਾ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਨੇ ਕਿਹਾ ਕਿ ਜਿਹੜਾ ਪੰਜਾਬ ਧਰਮਾਂ ਨੂੰ ਬਚਾਉਣ ਲਈ ਲੜਿਆਂ ਮੁਗਲਾਂ ਨੂੰ ਭਜਨ ਲਈ ਮਜਬੂਰ ਕੀਤਾ ਦੇਸ਼ ਦੀ ਅਜ਼ਾਦੀ ਲਈ ਲੜੇ ਤੇ ਹੋਰ ਅਨੇਕਾਂ ਲੜਾਈਆਂ ਲੜੀਆਂ ਅੱਜ ਉਸੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਘੁਣ ਵਾਂਗ ਖਾ ਰਿਹਾ ਹੈ। ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਜੇਕਰ ਮੁੱਖ ਮੰਤਰੀ ਇਮਾਨਦਾਰ ਹੋਵੇ ਤਾਂ ਨਸ਼ਾਂ 10 ਦਿਨਾਂ ਵਿੱਚ ਖਤਮ ਹੋ ਸਕਦਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 15 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਨਸ਼ੇ ਅੱਜ ਵੀ ਉਸੀ ਤਰ੍ਹਾਂ ਚਲ ਰਹੇ ਹਨ, ਹੁਣ ਕਿਉਂ ਨਹੀਂ ਬੋਲਦੇ ਹੁਣ ਇਨ੍ਹਾਂ ਦੇ ਮੂੰਹ ਤੇ ਤਾਲੇ ਕਿਉਂ ਲੱਗੇ ਹੋਏ ਹਨ ਜਦੋਂ ਕਿ ਨਸ਼ਿਆਂ ਦੀ ਮੁਹਿੰਮ ਨੂੰ ਲਗਾਤਾਰ ਤੇਜ ਗਤੀ ਨਾਲ ਚਲਾਇਆ ਜਾਵੇ ਤੇ ਨਸ਼ਾ ਸਪਲਾਈ ਕਰਨ ਵਾਲੇ ਵੰਡੇ ਮਗਰਮੱਛਾਂ ਨੂੰ ਨੱਥ ਪਾਉਣ ਲਈ ਫੜ ਕੇ ਸਖਤ ਕਾਰਵਾਈ ਕਰਕੇ ਜੇਲ੍ਹਾਂ *ਚ ਡੱਕਿਆ ਜਾਵੇ ਤਾਂ ਜੋ ਨਸ਼ਿਆਂ ਤੇ ਰੋਕ ਲਗ ਸਕੇ। ਸਰਕਾਰ ਬਦਲ ਗਈਆਂ ਚਿਹਰੇ ਬਦਲ ਗਏ ਪਰ ਕੰਮ ਉਹੀ ਚੱਲ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਨਸ਼ੇ ਜੜੋ ਖਤਮ ਨਹੀਂ ਹੁੰਦੇ ਉਦੋ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ, ਪੁਸ਼ਵਿੰਦਰ ਸਿੰਘ, ਜੰਗ ਖਾਨ, ਜਸਵਿੰਦਰ ਸਿੰਘ, ਜਗਜੀਤ ਸਿੰਘ ਕਾਕਾ, ਨਰਿੰਦਰ ਪਾਲ ਸਿੰਘ, ਰਾਮ ਪਾਲ ਸਿੰਘ, ਹੈਪੀ ਰਾਣਾ, ਜੈਲਦਾਰ ਸਿੰਘ, ਕੁਲਵੰਤ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ, ਮਹਿੰਦੀ ਹਸਨ, ਪ੍ਰਦੀਪੁ ਕੁਮਾਰ, ਰਾਜਨ ਕੁਮਾਰ, ਨਰੇਸ਼ ਕੁਮਾਰ, ਮਾਨ ਸਿੰਘ, ਸੰਦੀਪ ਸਿੰਘ, ਆਦਿ ਹਾਜਰ ਸਨ।

