ਪਟਿਆਲਾ

ਨਸ਼ਿਆਂ ਅਪਰਾਧਾਂ ਹਾਦਸਿਆਂ ਨੂੰ ਰੋਕਣ ਲਈ ਮਾਪੇ ਦੇਣ ਧਿਆਨ=। ਪਰਮਿੰਦਰ ਕੌਰ ਮਨਚੰਦਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਸਿਵਲ ਸਰਜਨ ਪਟਿਆਲਾ ਦੀ ਰਹਿਨੁਮਾਈ ਹੇਠ ਪਟਿਆਲਾ ਵਿਖੇ ਚਲਾਏਂ ਜਾ ਰਹੇ ਪੰਜਾਬ ਸਾਕੇਤ ਹਸਪਤਾਲ ਨਸ਼ਾ ਛੁਡਾਊ ਅਤੇ ਮੂੜ ਬਸੇਵਾ ਕੇਂਦਰ ਬਡੂੰਗਰ ਰੋੜ, ਨੇੜੇ ਖਾਲਸਾ ਕਾਲਜ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਜੋਂ ਪਿਛਲੇ 27 ਸਾਲਾਂ ਤੋਂ ਪਟਿਆਲਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਵਿਖੇ ਬਤੌਰ ਡਾਇਰੈਕਟਰ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਕਿ 25/30 ਸਾਲ ਪਹਿਲਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਬਜ਼ੁਰਗ ਲੋਕ ਇਲਾਜ ਲਈ ਆਉਂਦੇ ਸਨ ਕਿਉਂਕਿ ਉਹ ਅਫੀਮ ਭੁੱਕੀ ਜਾਂ ਸ਼ਰਾਬ ਆਦਿ ਦੀ ਵਰਤੋਂ ਲੋੜ ਤੋਂ ਵੱਧ ਕਰਦੇ ਸਨ, ਕਿਉਂਕਿ ਉਨ੍ਹਾਂ ਕੋਲ ਕੰਮ ਧੰਦੇ ਅਤੇ ਵੱਡੇ ਪਰਿਵਾਰ ਅਤੇ ਪਰਿਵਾਰਕ ਜੁਮੇਵਾਰੀਆਂ ਵੱਧ ਹੁੰਦੀਆਂ ਸਨ। ਅਤੇ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ ਪਰ ਪਿਛਲੇ 15/20 ਸਾਲਾਂ ਤੋਂ ਨੋਜਵਾਨ ਅਤੇ ਪਰਿਵਾਰਕ ਮਾਪੇ ਅਤੇ ਕਰਮਚਾਰੀ ਨਸ਼ੇ ਛੁਡਾਉ ਕੇਂਦਰਾਂ ਵਿੱਚ ਆਉਣ ਲਗੇ ਕਿਉਂਕਿ ਦਫ਼ਤਰੀ ਘਰੇਲੂ ਕੰਮਾਂ ਸਮਸਿਆਵਾਂ ਕਾਰਨ ਅਤੇ ਘਰੇਲੂ ਝਗੜਿਆਂ ਲੜਾਈਆਂ ਅਤੇ ਬੇਰੋਜ਼ਗਾਰੀਆ ਕਾਰਨ ਉਹ ਪ੍ਰੇਸ਼ਾਨ ਰਹਿੰਦੇ ਹਨ, ਪਰ ਪਿਛਲੇ 15/16 ਸਾਲਾਂ ਤੋਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਹੁਣ ਪਿਛਲੇ 10/12 ਸਾਲਾਂ ਤੋਂ ਸਕੂਲਾਂ ਦੇ ਵਿਦਿਆਰਥੀ ਕਦੇ ਕਦੇ ਤਾਂ 10/11 ਸਾਲਾਂ ਦੇ ਬੱਚੇ ਇਲਾਜ ਲਈ ਆਉਂਦੇ ਹਨ ਜੋਂ ਸੌਕੀਆ ਆਪਣੇ ਵੱਡੀ ਉਮਰ ਦੇ ਨੌਜਵਾਨਾਂ ਜਾਂ ਮਾਪਿਆਂ ਨੂੰ ਦੇਖਕੇ ਨਸ਼ੇ ਕਰਦੇ ਹਨ ਅਤੇ ਨਸ਼ਿਆਂ ਦੇ ਵਿਉਪਾਰੀਆਂ ਵਲੋ ਨਸ਼ੇ ਦੇ ਸਾਮਾਨ ਵੇਚਣ ਲਈ ਵਿਦਿਆਰਥੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਜਿਹੇ ਬੱਚਿਆਂ ਨੂੰ ਨਸ਼ਿਆਂ ਦੇ ਕਾਰਨਾਂ ਬਾਰੇ ਪੁੱਛਿਆ ਜਾਂਦਾ ਤਾਂ ਉਹ ਆਪਣੇ ਸਾਥੀਆਂ, ਵੱਡੀ ਉਮਰ ਦੇ ਦੋਸਤਾਂ, ਉਨ੍ਹਾਂ ਦੇ ਦੋਸਤਾਂ ਅਤੇ ਘਰਾਂ ਪਾਰਟੀਆਂ ਸਮਾਗਮਾਂ ਵਿਖੇ ਚਲਦੇ ਖੁਲੱਮ ਖੁੱਲੇ ਨਸ਼ਿਆਂ ਬਾਰੇ ਦਸਦੇ ਹਨ। ਉਨ੍ਹਾਂ ਕੋਲ ਇੱਕ ਬੱਚਾ ਆਇਆਂ ਜੋਂ ਸਕੂਲ ਸ਼ਰਾਬ ਪੀਕੇ ਜਾਂਦਾ ਸੀ ਕਿਉਂਕਿ ਜਦੋਂ ਉਸ ਦੇ ਪਿਤਾ ਸ਼ਰਾਬ ਪੀਂਦੇ ਤਾਂ ਮਾਂ ਰੋਕਦੀ ਤਾਂ ਪਿਤਾ ਜੀ, ਬੱਚਿਆਂ ਸਾਹਮਣੇ ਸ਼ਰਾਬ ਅਲਕੋਹਲ ਦੇ ਲਾਭ ਦਸਦਾ ਸੀ ਅਤੇ ਉਨ੍ਹਾਂ ਦੀ ਸਲਾਹ ਸੁਣਕੇ ਧਕਾਵਟ ਉਚਾਰਨ, ਹਾਜ਼ਮਾ ਠੀਕ ਕਰਨ, ਵਧੀਆ ਨੀਂਦ ਲੈਣ ਲਈ ਬੋਤਲ ਵਿਚੋਂ ਦੋ ਤਿਨ ਚਮਚ ਸ਼ਰਾਬ ਕੱਢਕੇ ਉਤਨਾ ਹੀ ਪਾਣੀ ਬੋਤਲ ਵਿੱਚ ਨਾ ਦਿੰਦਾਂ ਕੁੱਝ ਬੱਚੇ ਘਰਾਂ ਗਲੀਆਂ ਮੁਹੱਲਿਆਂ ਵਿੱਚ ਗਿਰੀਆਂ ਹੋਈਆਂ ਸਿਗਰਟਾਂ ਬੀੜੀਆਂ ਦੇ ਟੋਟੋ, ਜੋਂ ਪੀਣ ਵਾਲੇ ਸੁੱਟ ਦਿੰਦੇ, ਬੱਚੇ ਚੁੱਕਕੇ ਖਾਂਦੇ ਪੀਂਦੇ ਹਨ,ਗਲੀਆਂ ਮੁਹੱਲਿਆਂ ਦੁਕਾਨਾਂ ਸਕੂਲਾਂ ਦੇ ਬਾਹਰ, ਪਿੰਡਾਂ ਦੀਆਂ ਦੁਕਾਨਾਂ ਤੇ ਤਬਾਕੂੰ ਜਰਦੇ ਅਤੇ ਕਈ ਤਰ੍ਹਾਂ ਦੇ ਹੋਰ ਬਹੁਤ ਸਸਤੇ ਨਸ਼ੇ ਪੈਕਟ, ਪੀਣ ਵਾਲੀਆਂ ਛੋਟੀਆਂ ਛੋਟੀਆਂ ਪਲਾਸਟਿਕ ਦੀਆਂ ਬੋਤਲਾਂ ਬੱਚਿਆਂ ਨੂੰ ਮਿਲ ਜਾਂਦੇ ਹਨ

ਉਹ ਦਸਦੇ ਹਨ ਕਿ ਨਸ਼ੇ ਦੀਆਂ ਗੋਲੀਆਂ ਦਵਾਈਆਂ ਅਤੇ ਸਮੈਕ ਹੈਰੋਇਨ ਅਤੇ ਚੀਟਾ ਆਦਿ ਖ਼ਰੀਦਣ ਲਈ ਉਹ ਆਪਣੇ ਘਰਾਂ ਵਿੱਚ ਚੋਰੀਆਂ ਕਰਦੇ, ਮਾਂ ਤੋਂ ਝੂਠ ਬੋਲ ਕੇ ਤਰ੍ਹਾਂ ਤਰ੍ਹਾਂ ਦੇ ਬਹਾਣੇ ਲਗਾਕੇ ਪੈਸੇ ਲੈਂਦੇ ਹਨ। ਪਰ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਨਹੀਂ ਲਗਣ ਦਿੰਦੇ ਅਤੇ ਘਰ ਪਰਿਵਾਰ ਦੇ ਮੈਂਬਰ ਆਪਣੇ ਕੰਮਾਂ ਕਾਰਾਂ ਵਿੱਚ ਫ਼ਸੇ ਰਹਿੰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਨਸ਼ੇ ਕਰਨ ਵਾਲਿਆਂ ਦੀਆਂ ਤਬਦੀਲੀਆਂ ਤੇਜ਼ੀ ਸੁਸਤੀ ਅਤੇ ਆਦਤਾਂ ਬਾਰੇ ਪਤਾ ਹੁੰਦਾ ਹੈ। ਇਸ ਲਈ ਬੱਚਿਆਂ ਦੀ ਸੀ ਆਈ ਡੀ ਅਤੇ ਰਖਵਾਲੀ ਲਗਾਤਾਰ ਜ਼ਰੂਰੀ ਹੈ। ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਜਿਹੜੇ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ ਉਹ ਕਈ ਕਈ ਸਾਲਾਂ ਤੋਂ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ ਹੁੰਦੇ ਹਨ। ਮਾਪੇ ਆਪਣੀ ਬਦਨਾਮੀ ਅਤੇ ਬੇਇਜ਼ਤੀ ਤੋਂ ਡਰਦੇ ਹੋਏ ਆਪਣੇ ਪਿੰਡ ਜਾ ਮਹੱਲਿਆਂ ਵਿਖੇ ਕਿਸੇ ਨੂੰ ਨਹੀਂ ਦਸਦੇ ਅਤੇ ਦੂਰ ਦੇ ਕਿਸੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ, ਜਾਂ ਕਿਸੇ ਸਾਥੂ ਸੰਤ ਬਾਬੇ ਤੋਂ ਇਲਾਜ ਕਰਵਾਉਂਦੇ ਹਨ। ਕਈ ਨੋਜਵਾਨਾਂ ਨੇ ਤਾਂ ਨਸ਼ਿਆਂ ਦੀ ਖਰੀਦ ਲਈ ਘਰਾਂ ਅਤੇ ਪੜੋਸੀਆਂ ਦੇ ਬਰਤਨ, ਟੀਵੀ, ਮਾਪਿਆਂ ਦੇ ਗਹਿਣੇ, ਕਪੜੇ, ਸੀਵਰੇਜ ਢੱਕਣ, ਘਰ ਵਿੱਚ ਰੱਖੇ ਪੈਸੇ, ਸਾਈਕਲ ਸਕੂਟਰ ਵੀ ਵੇਚੇ ਹਨ। ਪੈਸੇ ਨਾ ਮਿਲਣ ਤੇ ਮਾਪਿਆਂ ਬਜ਼ੁਰਗਾਂ ਨਾਲ ਲੜਣਾ, ਉਨ੍ਹਾਂ ਤੇ ਹਮਲੇ ਕਰਨੇ, ਇਕੱਲੇ ਜਾਂਦੀ ਇਸਤਰੀ ਦੇ ਪਰਸ ਮੋਬਾਈਲ ਗਹਿਣੇ ਖੋਹਣਾ, ਧਾਰਮਿਕ ਸਥਾਨਾਂ ਤੇ ਚੋਰੀਆਂ, ਬਜ਼ੁਰਗਾਂ ਅਤੇ ਰਾਹਗੀਰਾਂ ਤੋਂ ਸੁਨੀਆਂ ਥਾਵਾਂ ਤੇ ਇੱਕਠੇ ਖੜਕੇ ਧੰਨ ਦੌਲਤ ਸਾਈਕਲ ਸਕੂਟਰ ਮੋਬਾਈਲ ਖੋਂਹਦੇ ਹਨ। ਇਸ ਘਰੇਲੂ ਬਰਬਾਦੀ ਦਾ ਕਾਰਨ ਇਹ ਹੈ ਕਿ ਘਰ ਅੰਦਰ ਮਾਵਾਂ ਬੱਚਿਆਂ ਦੀ ਸੁਰੱਖਿਆ ਸਿਹਤ ਤਦੰਰੁਸਤੀ ਸਨਮਾਨ ਖੁਸ਼ਹਾਲੀ ਉਨਤੀ ਅਤੇ ਸਫਲਤਾ ਲਈ ਆਪ ਜਾਗਰੂਕ ਨਹੀਂ ਹਨ, ਉਹ ਆਪਣੇ ਬੱਚਿਆਂ ਤੇ ਪੂਰਨ ਭਰੋਸਾ ਕਰਦੇ ਹਨ, ਬੱਚਿਆਂ ਦੇ ਪਿਉ ਨੂੰ ਨਹੀਂ ਦਸਿਆ ਜਾਂਦਾ ਕਿ ਬੱਚੇ ਦੀ ਮਾਰਕੁਟਾਈ ਹੋਵੇਗੀ। ਅਤੇ ਇਸ ਤਰ੍ਹਾਂ ਬੱਚੇ ਨੋਜਵਾਨ ਬੇਡਰ ਹੋਕੇ ਮਾਪਿਆਂ ਦੀ ਅਤੇ ਵਿਸ਼ੇਸ਼ ਤੌਰ ਤੇ ਮਾਵਾਂ ਦੀ ਸ਼ਹਿ ਤੇ ਨਸ਼ਿਆਂ ਫੇਰ ਅਪਰਾਧਾਂ ਅਤੇ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਪਰਮਿੰਦਰ ਕੌਰ ਮਨਚੰਦਾ ਜੀ ਕਹਿੰਦੇ ਹਨ ਕਿ ਜਦੋਂ ਬੱਚੇ ਘਰਾਂ ਵਿੱਚ ਲੇਟ ਆਉਣ, ਆਪਣੇ ਕਮਰੇ ਵਿੱਚ ਦਰਵਾਜ਼ੇ ਬੰਦ ਕਰਕੇ ਇਕੱਲੇ ਜਾ ਦੋਸਤਾਂ ਮਿੱਤਰਾਂ ਨਾਲ ਬੈਠੇ ਰਹਿਣ, ਮਾਪਿਆਂ ਵਲੋਂ ਦਿੱਤੇ ਪੈਸਿਆਂ ਦੇ ਹਿਸਾਬ ਨਾ ਦੇਣ, ਬੱਚਿਆਂ ਦੇ ਭੁੱਖ ਭਾਰ ਘਟਣ, ਆਪਣੇ ਵਾਲ ਸੰਵਾਰਨ, ਚੰਗੇ ਕਪੜੇ ਪਾਉਣ, ਤੋਂ ਗ਼ੁਰੇਜ਼ ਕਰਨ, ਪਰੀਵਾਰਕ ਮੈਂਬਰਾਂ ਤੋਂ ਦੂਰ ਰਹਿਣ, ਬਾਥਰੂਮ ਵਿੱਚ ਵੱਧ ਸਮਾਂ ਲਗਾਉਣ, ਘਰ ਬਾਥਰੂਮ, ਪਖਾਨੇ, ਪਾਰਕ, ਡਸੱਟ ਬਿੰਨ ਵਿਚ ਸਰਿੰਗਾਂ ਗੋਲੀਆਂ ਦਵਾਈਆਂ ਦੇ ਖਾਲੀ ਪੈਕਟ ਸਿਲਵਰ ਪੇਪਰ ਜਾ ਖਾਂਸੀ ਤਾਕ਼ਤ ਦੀਆਂ ਖ਼ਾਲੀ ਸ਼ੀਸ਼ੀਆਂ ਮਿਲਣ, ਬੱਚਿਆਂ ਦੇ ਕਪੜਿਆਂ ਮੂੰਹ ਹੱਥਾਂ ਵਿੱਚੋ ਬਦਬੂ ਆਉਂਦੀ, ਸੁਭਾਅ ਚਿੜਚਿੜਾ ਗੁੱਸੇ ਵਾਲਾ, ਵੱਧ ਦੇਰ ਖੜੇ ਨਾ ਹੋ ਸਕਣਾ, ਵੱਧ ਨੀਂਦ ਆਉਂਦੀ, ਸਕੂਲ ਕਾਲਜ ਵਿਖੇ ਪੜਾਈ ਖੇਡਾਂ ਮੁਕਾਬਲਿਆਂ ਗਤੀਵਿਧੀਆਂ ਵਿੱਚ ਪਛੜ ਜਾਣਾ, ਰਾਤੀਂ ਦੇਰ ਤੱਕ ਜਾਗਣਾ, ਸਵੇਰੇ ਜਲਦੀ ਨਾ ਉਠਣਾ, ਦੇਰ ਤੱਕ ਮੋਬਾਈਲ ਟੀਵੀ ਦੀ ਵਰਤੋਂ, ਅਤੇ ਬੱਚਿਆਂ ਦਾ ਲੜਾਈ ਝਗੜੇ ਕਰਨਾ, ਹਮੇਸ਼ਾ ਉਦਾਸ ਉਦਾਸ ਥੱਕੇ ਥੱਕੇ ਮਹਿਸੂਸ ਕਰਨਾ ਤਾਂ ਮਾਪਿਆਂ ਨੂੰ ਬੱਚਿਆਂ ਨਾਲ ਲੜਣ ਦੀ ਥਾਂ ਕਿਸੇ ਸਰਕਾਰੀ ਜਾਂ ਰੈੱਡ ਕਰਾਸ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਲੈਕੇ ਜਾਣਾ ਚਾਹੀਦਾ ਹੈ,

ਕਾਉਂਸਲਰਾਂ ਨਾਲ ਮਿਲਾਉਣਾ ਚਾਹੀਦਾ ਹੈ ਨਾ ਕਿ ਕਿਸੇ ਸਾਥੂ ਸੰਤ ਬਾਬੇ ਕੋਲ ਜਾਣਾ ਚਾਹੀਦਾ ਹੈ। ਮਾਪਿਆਂ ਨੂੰ ਕਦੇ ਕਦੇ ਆਪਣੇ ਬੱਚਿਆਂ ਦੇ ਬੈਗ, ਬਿਸਤਰੇ, ਕਪੜਿਆਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ, ਕਦੇ ਕਦੇ ਉਨ੍ਹਾਂ ਦੇ ਪਿਛੇ ਜਾਕੇ ਸੀ ਆਈ ਡੀ ਕਰਨੀਂ ਚਾਹੀਦੀ ਹੈ, ਪਿਆਰ ਸਤਿਕਾਰ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਨਾਲ ਗਲਬਾਤ ਕਰਨੀਂ ਚਾਹੀਦੀ ਹੈ ਪਰ ਮਾਰਨਾ ਕੁੱਟਣਾ ਨਹੀਂ ਚਾਹੀਦਾ। ਸਗੋਂ ਨਸ਼ੇ ਛੁਡਾਉਣ ਵਾਲੇ ਕਾਉਂਸਲਰਾਂ ਰਾਹੀਂ ਬੱਚਿਆਂ ਅਤੇ ਮਾਪਿਆਂ ਦੀ ਕਾਉਂਸਲਿੰਗ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਰੰਗਲਾ ਪੰਜਾਬ,ਸਿਹਤਮੰਦ ਤਦਰੁੰਸਤ ਸੁਰੱਖਿਆ ਖੁਸ਼ਹਾਲ ਪੰਜਾਬ ਬਣਾਉਣ ਲਈ ਸਾਰੇ ਧਾਰਮਿਕ ਰਾਜਨੀਤਕ ਸਮਾਜਿਕ ਲੀਡਰਾਂ, ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ, ਸੇਵਾ ਮੁਕਤ ਗਿਆਨਵਾਨ ਵਿਦਵਾਨ ਲੋਕਾਂ, ਨੂੰ ਅੱਗੇ ਆਉਣਾ ਚਾਹੀਦਾ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਮਰਿਆਦਾਵਾਂ, ਫਰਜ਼ਾਂ, ਵਫ਼ਾਦਾਰੀਆਂ, ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਮਿੱਤਰਤਾ ਇਨਸਾਨੀਅਤ ਦੀ ਮਹੱਤਤਾ ਦੱਸਣੀ ਲਾਜ਼ਮੀ ਹੈ। ਸਕੂਲ ਪੱਧਰ ਤੇ ਮਾਪੇ ਅਧਿਆਪਕ ਵਿਦਿਆਰਥੀ ਮਿਲਣੀਆਂ ਸਮੇਂ, ਨਸ਼ਾ ਛੁਡਾਊ ਕੇਂਦਰਾਂ ਦੇ ਕਾਉਂਸਲਰਾਂ ਰਾਹੀਂ ਮਾਪਿਆਂ ਨੂੰ ਸੁਚੇਤ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਉਂਣੇ ਚਾਹੀਦੇ ਹਨ। ਵਿਦਿਆਰਥੀਆਂ ਅੰਦਰ ਹਿੰਮਤ ਜ਼ਿੰਦਾਦਿਲੀ ਹੌਸਲੇ ਜੋਸ਼ ਆਤਮ ਵਿਸ਼ਵਾਸ ਜਗਾਉਣ ਲਈ ਮਹਾਨ ਖਿਡਾਰੀਆਂ, ਸਾਇੰਸਦਾਨਾਂ ਵਿਗਿਆਨੀਆਂ, ਸੰਗੀਤਕਾਰਾਂ, ਯੋਧਿਆਂ ਸੂਰਬੀਰਾਂ, ਦੇਸ਼ ਭਗਤਾਂ ਦੀਆਂ ਕਹਾਣੀਆਂ ਬੱਚਿਆਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਸਮੇਂ ਸਮੇਂ ਬੱਚਿਆਂ ਨੂੰ ਵਿਦਵਾਨ ਗਿਆਨਵਾਨ ਪੁਲਿਸ, ਆਰਮੀ ਪੈਰਾ ਮਿਲਟਰੀ ਫੋਰਸ ਦੇ ਅਫਸਰਾਂ, ਖਿਡਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਹਾਸਲ ਕਰਨ ਵਾਲਿਆਂ ਨਾਲ ਮਿਲਾਉਣਾ ਚਾਹੀਦਾ ਹੈ। ਬੱਚਿਆਂ ਨੂੰ ਅੰਤਰ ਹਾਊਸ, ਅੰਤਰ ਸਕੂਲ, ਜ਼ਿਲਾ ਪੱਧਰ ਦੇ ਮੁਕਾਬਲਿਆਂ ਖੇਡਾਂ ਅਤੇ ਬੋਲਣਾ, ਸੰਗੀਤ ਦੇਸ਼ ਪਿਆਰ ਦੇ ਗੀਤਾਂ ਸਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮਾਪਿਆਂ ਬੱਚਿਆਂ ਨੂੰ ਇੱਕਠੇ ਬੈਠ ਕੇ ਭੋਜਨ ਕਰਨਾ, ਸਵੇਰੇ ਸ਼ਾਮ ਸੈਰ ਕਸਰਤਾਂ ਯੋਗਾ ਕਰਨੇ ਚਾਹੀਦੇ ਹਨ। ਬੱਚਿਆਂ ਨੂੰ ਗੁਰੂਆਂ ਅਵਤਾਰਾਂ ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਸੁਣਾਉਣੀਆਂ ਜ਼ਰੂਰੀ ਹਨ। ਕਦੇ ਕਦੇ ਮਹੱਲੇ ਵਿੱਚ ਫਰੈਂਡਲੀ ਮੈਚ ਹੋਣੇ ਚਾਹੀਦੇ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਅਤੇ ਤਸੀਲ ਪੱਧਰ ਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਉਂਣੇ ਚਾਹੀਦੇ ਹਨ। ਬੱਚਿਆਂ ਨੂੰ ਮੋਬਾਇਲਾਂ ਤੋਂ ਦੂਰ ਕਰਨ ਲਈ ਸ਼ਰੀਰਕ ਮਾਨਸਿਕ ਸਮਾਜਿਕ ਧਾਰਮਿਕ ਗਤੀਵਿਧੀਆਂ ਤਰ੍ਹਾਂ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਆਸ ਹੈ ਕਿ ਸਾਡੇ ਵਿਚਾਰਾਂ ਨੂੰ ਪੜਕੇ ਘਰ ਪਰਿਵਾਰਾਂ ਵਿੱਚ ਪਹੁੰਚਾਉਣ ਲਈ ਇਨ੍ਹਾਂ ਦੀਆਂ ਫੋਟੋ ਕਾਪੀਆਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ, ਮਹੱਲੇ ਪਿੰਡਾਂ ਦੇ ਧਾਰਮਿਕ ਸਥਾਨਾਂ, ਪਾਰਕਾਂ ਸਿੱਖਿਆ ਸੰਸਥਾਵਾਂ ਵਿਖ਼ੇ ਲਗਵਾਉਣੀਆਂ ਜ਼ਰੂਰੀ ਹਨ ਤਾਂ ਜੋਂ ਸਾਰੇ ਆਪਣੇ ਫਰਜ਼ ਜ਼ੁਮੇਵਾਰੀਆਂ ਸਮਝਦੇ ਹੋਏ ਬੱਚਿਆਂ ਨੋਜਵਾਨਾਂ ਨੂੰ ਨਸ਼ਿਆਂ ਅਪਰਾਧਾਂ ਹਾਦਸਿਆਂ ਅਤੇ ਵਿਦੇਸ਼ਾਂ ਵਿੱਚ ਜਾਣ ਤੋਂ ਬਚਾ ਸਕੀਏ।

Leave a Reply

Your email address will not be published. Required fields are marked *