ਪਟਿਆਲਾ

ਪਟਿਆਲਾ ਤਾਇਕਵਾਂਡੋ ਕੈਲੰਡਰ ਦਾ ਆਗਾਜ

ਪਟਿਆਲਾ 21 ਜੂਨ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਤਾਇਕਵਾਂਡੋ ਦੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਕੋਚ ਸਤਵਿੰਦਰ ਸਿੰਘ ਵੱਲੋਂ ਕੈਲੰਡਰ ਜਾਰੀ ਕੀਤਾ ਗਿਆ, ਜਿਸ ਦਾ ਆਗਾਜ ਅਰਪਿਤ ਸ਼ੁਕਲਾ ਆਈ ਪੀ ਐਸ, ਸਪੈਸ਼ਲ ਡੀ ਜੀ ਪੀ ਲਾਅ ਐਂਡ ਆਰਡਰ,ਪ੍ਰਧਾਨ ਪੰਜਾਬ ਤਾਇਕਵਾਂਡੋਂ ਐਸੋਸੀਏਸ਼ਨ ਤੇ ਜਨਰਲ ਸਕੱਤਰ ਸਤਿੰਦਰ ਸਿੰਘ ਐਸ ਐਸ ਪੀ ਸ੍ਰੀ ਅਮ੍ਰਿਤਸਰ ਸਾਹਿਬ ਰੂਰਲ ਵੱਲੋਂ ਗੋਲਫ ਕਲੱਬ ਪੀ ਏ ਪੀ ਜਲੰਧਰ ਵਿਖੇ ਕੀਤਾ ਗਿਆ।

ਇਸ ਮੌਕੇ ਐਸ ਪੀ ਸ਼ੁਕਲਾ ਬਠਿੰਡਾ ਖ਼ਜ਼ਾਨਚੀ, ਹਰਮੀਤ ਸਿੰਘ ਆਫਿਸ ਸਕੱਤਰ, ਸ਼ਿਵ ਕੁਮਾਰ ਮਹਾਰਾਜਾ ਰਣਜੀਤ ਸਿੰਘ ਐਵਾਰਡੀ, ਨਿਖਿਲ ਹੰਸ, ਡਾ ਅਸ਼ਵਨੀ ਜਲੰਧਰ, ਰਾਜ ਕੁਮਾਰ ਵਰਮਾ ਪਟਿਆਲਾ, ਕਰਨ ਠਾਕੁਰ ਲੁਧਿਆਣਾ, ਤੇਜਿੰਦਰ ਸਿੰਘ ਮਾਨਸਾ ਅਤੇ ਹੋਰ ਵੱਖ ਵੱਖ ਸ਼ਹਿਰਾਂ ਤੋਂ ਆਏ ਇੰਚਾਰਜ ਸਾਹਿਬਾਨਾਂ ਨੇ ਕੋਚ ਸਤਵਿੰਦਰ ਸਿੰਘ ਨੂੰ ਕੈਲੰਡਰ ਦੇ ਆਗਾਜ ਦੀਆਂ ਮੁਬਾਰਕਾਂ ਦਿੱਤੀਆਂ।

Leave a Reply

Your email address will not be published. Required fields are marked *