ਪੰਜਾਬਪਟਿਆਲਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਦਾਖਲ ਦੇਣਾ ਬੰਦ ਕਰੇ – ਕਰਨੈਲ ਸਿੰਘ ਪੰਜੋਲੀ

ਜੇ ਪੀ ਟੀ ਚੈਨਲ ਸੁਖਬੀਰ ਸਿੰਘ ਬਾਦਲ ਦਾ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਟੁਕੜੇ ਕਰ ਦਿਓ

ਪਟਿਆਲਾ 20 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਨਾਉਣ ਲਈ ਸਾਡੇ ਬਜੁਰਗਾ ਨੇ ਇੱਕ ਸਾਲ ਤੋਂ ਲੈ ਕੇ 10 ਸਾਲ ਤੱਕ ਕੈਦਾਂ ਕੱਟੀਆਂ, 16 ਲੱਖ ਰੁਪਏ ਜਰਮਾਨੇ ਵਜੋ ਭਰੇ, ਜ਼ਮੀਨਾਂ ਕੁਰਕ ਕਰਵਾਈਆਂ ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਪੰਥ ਦੀ ਰਾਜਨੀਤਕ ਧਿਰ ਸ੍ਰੋਮਣੀ ਅਕਾਲੀ ਦਲ ਖੜੀ ਕੀਤੀ ਜਿਸ ਨੂੰ ਪਹਿਲਾਂ ਟਾਕਸ ਫੋਰਸ ਕਿਹਾ ਜਾਂਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ, ਮਹੰਤਾਂ ਨੂੰ ਗੁਰਦੁਆਰਿਆ ਵਿੱਚੋ ਕੱਢਣ ਲਈ ਸਾਂਤਮਈ ਸੰਘਰਸ਼ ਅਰੰਭ ਕੀਤਾ ਅਤੇ ਲਹੂ ਵੀਟਵੀਆ ਜੰਗਾਂ ਲੜੀਆਂ। ਇਹਨਾ ਦੋਵੇਂ ਜਥੇਬੰਦੀਆਂ ਨੇ ਦੇਸ਼ ਦੀ ਅਜ਼ਾਦੀ ਲਈ ਸ਼ਾਂਤਮਈ ਜੰਗਾ ਲੜੀਆਂ। ਅਕਾਲੀਆਂ ਦੇ ਸਿੱਖੀ ਸਿਦਕ ਨੂੰ ਵੇਖ ਕੇ ਅੰਗਰੇਜ਼ਾਂ ਨੇ ਸ਼ਰਧਾ ਵਜੋਂ ਸਿਰ ਝੁਕਾਏ। ਕਾਂਗਰਸ ਨੇ ਵੀ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਦੇਸ ਲਈ ਲੜੇ ਜਾ ਰਹੇ ਸ਼ਾਂਤਮਈ ਸੰਘਰਸ ਨੂੰ ਸੀਸ ਨਿਵਾਇਆ। ਉਨ੍ਹਾ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਹੈ ਅਤੇ ਸ੍ਰੋਮਣੀ ਅਕਾਲੀ ਦਲ ਪੰਥ ਦੀ ਰਾਜਸੀ ਵਿਚਾਰਧਾਰਾ ਦੀ ਪ੍ਰਤੀਨਿੱਧਤਾ ਕਰਨ ਵਾਲੀ ਪੰਥਕ ਧਿਰ ਹੈ। ਦੇਸ ਦੀ ਅਜ਼ਾਦੀ ਤੋਂ ਬਾਅਦ ਕਾਂਗਰਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਸਮੇਂ ਸਮੇਂ ਪੂਰਾ ਜ਼ੋਰ ਲਾਇਆ। ਅਕਾਲੀਆਂ ਨੇ ਕਾਂਗਰਸ ਦੀ ਹਰ ਸਾਜ਼ਿਸ਼ ਅਤੇ ਹਰ ਜ਼ੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਦੀ ਕਰਦੀ ਕਾਂਗਰਸ ਖਤਮ ਹੋ ਗਈ।

ਕਾਂਗਰਸ ਦੇ ਜ਼ੁਲਮਾਂ ਤੋਂ ਤੰਗ ਆਏ ਅਕਾਲੀਆਂ ਨੇ ਬੀ ਜੇ ਪੀ ਦੀ ਹਮਾਇਤ ਕੀਤੀ ਅਤੇ ਦੇਸ਼ ਭਰ ਵਿੱਚ ਬੀ ਜੇ ਪੀ ਦਾ ਰਾਜ ਸਥਾਪਤ ਕਰਨ ਲਈ ਪੂਰਾ ਜ਼ੋਰ ਲਾਇਆ। ਪਰ ਅਫ਼ਸੋਸ ਹੈ ਕਿ ਬੀ ਜੇ ਪੀ ਨੇ ਵੀ ਕਾਂਗਰਸ ਦੇ ਰਸਤੇ ਚੱਲਦਿਆਂ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤਾ ਹੈ ਅਤੇ ਭਰਾ ਮਾਰੂ ਜੰਗ ਕਰਵਾਉਣ ਦਾ ਯਤਨ ਕੀਤਾ ਹੈ। ਅੱਜ ਭਗਵੰਤ ਮਾਨ ਵੀ ਕਾਂਗਰਸ ਅਤੇ ਬੀ ਜੇ ਪੀ ਦੇ ਰਾਹ ਤੁਰ ਪਿਆ ਹੈ ਪਹਿਲੀ ਗੱਲ ਤਾਂ ਇਹ ਕਿ ਜੇ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਸਲਾਹ ਦੇਣੀ ਹੈ ਤਾਂ ਉਹ ਸਿੱਖੀ ਸਰੂਪ ਧਾਰਨ ਕਰੇ ਅਤੇ ਆਪਣੇ ਨਾਮ ਨਾਲ ਸਿੰਘ ਲਾਵੇ, ਮੈ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਜੀ ਸਦਕੇ ਇਹ ਰਾਇ ਦਿਓ ਕਿ ਗੁਰਬਾਣੀ ਕੀਰਤਨ ਫ੍ਰੀ ਹੋਣਾ ਚਾਹੀਦਾ ਹੈ, ਅਸੀ ਤੁਸੀਂ ਸਭ ਚਹੁੰਦੇ ਹਾਂ, ਪਰ ਜਿਵੇਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਐਕਟ ਨੂੰ ਸਰਕਾਰ ਦੇ ਨਸ਼ੇ ਵਿੱਚ ਤੋੜਨਾ ਚਹੁੰਦੇ ਹੋ ਪੰਥ ਨੂੰ ਇਹ ਪ੍ਰਵਾਨ ਨਹੀ ਹੈ। ਜੇ ਤੁਸੀ ਇਹ ਖੇਡਾਂ ਖੇਡੋਗੇ ਤਾਂ ਤੁਹਾਨੂੰ ਪਹਿਲਾ ਪੰਥ ਦੀ ਸ਼ਕਤੀ ਦਾ ਅਹਿਸਾਸ ਕਰ ਲੈਣਾ ਚਾਹੀਦਾ ਹੈ। ਪੰਥ ਦੀ ਸ਼ਕਤੀ ਅੱਗੇ ਨਾ ਪਠਾਣ ਟਿੱਕ ਸਕੇ, ਨਾ ਮੁਗਲ ਟਿੱਕ ਸਕੇ, ਨਾ ਅੰਗਰੇਜ਼ ਟਿੱਕ ਸਕੇ ਅਤੇ ਨਾ ਹੀ ਕਾਂਗਰਸ ਟਿੱਕ ਸਕੀ। ਜੇ ਤੁਸੀ ਵੀ ਪੰਥ ਨਾਲ ਟਾਕਰਾਂ ਲਵੋਗੇ ਤਾਂ ਪੰਥਕ ਸ਼ਕਤੀ ਅੱਗੇ ਨਹੀ ਖੜ ਸਕੋਗੇ। ਪੰਥ ਨੂੰ ਤੁਹਾਡੇ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਤੇ ਸਖ਼ਤ ਇਤਰਾਜ ਹੈ ਕਿਉਂਕਿ ਤੁਹਾਡੀ ਸ਼ਬਦਾਵਲੀ ਨਿੰਦਣਯੋਗ ਹੈ। ਇਹ ਦੋਵੇਂ ਪਦਵੀਆਂ ਪੰਥ ਵਿੱਚ ਸਨਮਾਨ ਯੋਗ ਹਨ।

ਇਕ ਲੰਮੇ ਸਮੇ ਬਾਅਦ ਕੌਮ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹਾ ਦੂਰ ਅੰਦੇਸ਼, ਸੂਝਵਾਨ ਤੇ ਕੌਮੀ ਦਰਦ ਰੱਖਣ ਵਾਲਾ ਪ੍ਰਧਾਨ ਮਿਲਿਆ ਹੈ, ਜੋ ਦਿਨ ਰਾਤ ਕੌਮ ਦੀ ਗੱਲ ਕਰਦਾ ਹੈ। ਪੰਜਾਬ ਵਿੱਚ ਸਰਕਾਰ ਦੇ ਕਰਨ ਲਈ ਬਹੁਤ ਕੰਮ ਨੇ, ਤੁਸੀ ਉਹਨਾ ਵੱਲ ਧਿਆਨ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਕੰਮ ਆਪ ਹੀ ਕਰ ਲਵੇਗੀ ਜੇ ਤੁਹਾਨੂੰ ਦਿਲੋਂ ਸਿੱਖਾਂ ਨਾਲ ਹਮਦਰਦੀ ਹੈ ਤਾਂ ਜਿਹਨਾ ਸਿੱਖ ਨੌਜੂਆਨਾ ਨੂੰ ਤੁਸੀ ਅਸਾਮ ਦੀ ਡਿਬਰੂਗੜ ਜੇਲ੍ਹ ਭੇਜਿਆ ਹੈ ਉਨ੍ਹਾ ਨੂੰ ਪੰਜਾਬ ਲਿਆਕੇ ਰਿਹਾ ਕਰੋ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਪਾਣੀ ਲਈ ਮੋਰਚੇ ਲਗਾਉਂਦਾ ਰਿਹਾ, ਅਕਾਲੀ ਯੋਧੇ ਸ਼ਹੀਦੀਆਂ ਦਿੰਦੇ ਰਹੇ ਉਸ ਪੰਜਾਬ ਦਾ ਪਾਣੀ ਜਿਹੜਾ ਹਰਿਆਣੇ, ਰਾਜਸਥਾਨ ਅਤੇ ਦਿੱਲੀ ਧੱਕੇ ਨਾਲ ਲੈ ਕੇ ਗਈ ਉਸ ਨੂੰ ਬਚਾਓ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਤੋਂ ਖੋਹੇ ਹੋਏ ਹਨ ਉਹ ਵਾਪਸ ਪੰਜਾਬ ਨੂੰ ਦਿਵਾਓ। ਚੰਡੀਗੜ ਪੰਜਾਬ ਦਾ ਹੈ ਇਸ ਨੂੰ ਦਿੱਲੀ ਦੇ ਅਧਿਕਾਰ ਖੇਤਰ ਤੋਂ ਅਜ਼ਾਦ ਕਰਾਓ ਪੰਜਾਬ ਦਾ ਹਾਈ ਕੋਰਟ, ਪੰਜਾਬ ਦੀ ਯੂਨੀਵਰਸਟੀ ਅਤੇ ਪੰਜਾਬ ਦੇ ਬਿਜਲੀ ਡੈਮਾਂ ਉੱਤੋ ਦਿੱਲੀ ਦਾ ਕਬਜ਼ਾ ਛਡਾਓ ਗੁਰਦੁਆਰਾ ਪ੍ਰਬੰਧ ਵਿੱਚ ਦਖਲ ਪੰਥ ਨੂੰ ਪ੍ਰਵਾਨ ਨਹੀ। ਉਨ੍ਹਾ ਇਕ ਵਾਰ ਫਿਰ ਕਿਹਾ ਕਿ ਮੈ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਹੁੰਦਾ ਹਾਂ ਕਿ ਜੇ ਪੀ ਟੀ ਚੈਨਲ ਸੁਖਬੀਰ ਸਿੰਘ ਬਾਦਲ ਦਾ ਤਾਂ ਇਸ ਦਾ ਇਹ ਮਤਲਬ ਨਹੀਂ ਬਣਦਾ ਕਿ ਤੁਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਟੁਕੜੇ ਕਰ ਦਿਓ

Leave a Reply

Your email address will not be published. Required fields are marked *