ਪਟਿਆਲਾ

ਤਿੰਨ ਰੋਜ਼ਾ ਸਮਰ ਥੀਏਟਰ ਫੈਸਟੀਵਲ ਦੌਰਾਨ ਤਿੰਨ ਨਾਟਕਾਂ ਦੇ ਸਫ਼ਲ ਮੰਚਨ

ਨਾਟਕ ਮੇਲੇ ਗਿਆਨ ਅਤੇ ਕਲਾ ਦੇ ਸੁਮੇਲ——ਡਾ. ਸਵਰਾਜ ਸਿੰਘ

ਪਟਿਆਲਾ,24 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਅਤੇ ਨਾਟਕ ਗਰੁੱਪ ਵੱਲੋਂ ਤਿੰਨ ਰੋਜ਼ਾ ਸਮਰ ਥੀਏਟਰ ਫੈਸਟੀਵਲ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਪਹਿਲੇ ਅਤੇ ਦੂਜੇ ਦਿਨ ਤਿੰਨ ਨਾਟਕਾਂ ਵਿਚ ਸਾਮਿਲ ਬਾਲ ਕਲਾਕਾਰਾਂ ਵੱਲੋਂ ਮਲਿਆਂਗ ਦੀ ਕੂਚੀ, ਸੀਨੀਅਰ ਕਲਾਕਾਰਾਂ ਵੱਲੋਂ ਜਵਾਈ ਅਤੇ ਯੁਵਾ ਆਰਟ ਜਲੰਧਰ ਵੱਲੋਂ ਦਾ ਓਵਰਕੋਟ ਨਾਟਕ ਪੇਸ਼ ਕੀਤੇ ਗਏ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦੀ ਯਾਦ ਵਿੱਚ ਮੇਲੇ ਦਾ ਉਦਘਾਟਨ ਕਰਦਿਆਂ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਡਾਕਟਰ ਸਵਰਾਜ ਸਿੰਘ ਨੇ ਕਿਹਾ ਕਿ ਰੰਗਮੰਚ ਹੀ ਇੱਕ ਵਧੀਆ ਸਾਧਨ ਹੈ ਜਿਸ ਵਿਚ ਗਿਆਨ ਅਤੇ ਕਲਾ ਦੇ ਸੁਮੇਲ ਦੀ ਪ੍ਰਾਪਤੀ ਹੁੰਦੀ ਹੈ। ਅਤੇ ਅੱਜ ਦੇ ਅਜੌਕੇ ਸਮੇਂ ਦੌਰਾਨ ਪੰਜਾਬ ਗੁਰੂ ਦੇ ਦਰਸਾਏ ਮਾਰਗ ਨੂੰ ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੁੱਠਾ ਗੇੜਾ ਦੇ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਪੰਜਾਬ ਉਜੱਡਵਾਦ ਅਤੇ ਬੌਧਿਕ ਕੰਗਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਪਰ ਇਸ ਸਮਸਿਆ ਨੂੰ ਰੰਗਮੰਚ ਦੇ ਸਹਾਰੇ ਨਾਲ ਗਿਆਨ ਅਤੇ ਕਲਾ ਦੇ ਸੁਮੇਲ ਨਾਲ ਹੀ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ।

ਡਾਕਟਰ ਸਵਰਾਜ ਸਿੰਘ ਨੇ ਕਿਹਾ ਕਿ ਪ੍ਰੇਮ ਪ੍ਰਕਾਸ਼ ਸਿੰਘ ਜੀ ਮਹਾਨ ਵਿਦਵਾਨ ਅਤੇ ਸਾਹਿਤਕਾਰ ਸਨ, ਜਿਨ੍ਹਾ ਦੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੀਆਂ ਗਿਆਨ ਦੇ ਖੇਤਰ ਵਿਚ ਪ੍ਰਾਪਤੀਆਂ ਨੂੰ ਨਾ ਸਿਰਫ਼ ਕਾਇਮ ਰੱਖਿਆ ਸਗੋਂ ਉਸਨੂੰ ਅੱਗੇ ਵਧਾਇਆ। ਅੱਜ ਦੇ ਦੌਰ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਉਨਾਂ ਦੀ ਦੇਣ ਨੂੰ ਯਾਦ ਕਰਨਾ ਰੰਗਮੰਚ ਦੇ ਕਲਾਕਾਰਾਂਵੱਲੋਂ ਇੱਕ ਸੱਚੀ ਸ਼ਰਧਾਂਜਲੀ ਹੈ। ਨਾਟਕ ਮੇਲੇ ਦੌਰਾਨ ਜਵਾਈ ਨਾਟਕ ਵਿਚ ਲੇਖਕ ਨੇ ਦੱਸਿਆ ਹੈ ਕਿ ਕ੍ਰਾਂਤੀਕਾਰੀਆਂ ਦਾ ਤਾਂ ਨਾਮ ਵੀ ਹੋ ਜਾਂਦਾ ਹੈ, ਪਰ ਉਨ੍ਹਾਂ ਦੇ ਘਰਾਂ ਦੀਆਂ ਇਸਤਰੀਆਂ ਨੂੰ ਕੀ ਕੀ ਦੁੱਖ ਝੱਲਣੇ ਪੈਂਦੇ ਹਨ ਇਹ ਸਾਰਾ ਕੁਝ ਅਣਗੌਲਿਆ ਹੀ ਰਹਿ ਜਾਂਦਾ ਹੈ। ਨਾਟਕ ਵਿਚਲੇ ਪਾਤਰਾਂ ਨੂੰ ਕਵਿਤਾ ਸ਼ਰਮਾ,ਖੁਸ਼ੀ, ਸਨੀ ਸਿੱਧੂ , ਨਵਦੀਪ ਸਿੰਘ,ਗਗਨ ਧੀਮਾਨ,ਨਰਮਿੰਦਰ ਸਿੰਘ ਨੇ ਨਿਭਾਇਆ।ਸੰਦੀਪ ਕੈਲੇ ਦਾ ਸੰਗੀਤ,ਵਿਨੋਦ ਕੌਸ਼ਲ ਦੀ ਰੌਸ਼ਨੀ ਵਿਉਂਤ, ਚੰਦਨ ਬਲੋਚ ਨੇ ਵੀ ਅਪਨਾ ਯੌਗਦਾਨ ਪਾਇਆ। ਦੂਜਾ ਨਾਟਕ ਬੱਚਿਆਂ ਵਲੋਂ ਪੇਸ਼ ਕੀਤਾ ਗਿਆ ਹਿੰਦੀ ਨਾਟਕ ਮਾਲਾਯਾਂਗ ਕੀ ਕੁੱਚੀ ਇੱਕ ਚੀਨੀ ਲੋਕ ਕਥਾ ਤੇ ਆਧਾਰਿਤ ਸੀ,ਜਿਸਦਾ ਨਿਰਦੇਸ਼ਨ ਕਵਿਤਾ ਸ਼ਰਮਾ ਨੇ ਕੀਤਾ ਸੀ।ਇਸ ਨਾਟਕ ਦਾ ਮੁੱਖ ਪਾਤਰ ਮਾਲਯਾਂਗ ਆਪਣੀ ਕੂਚੀ ਨਾਲ ਗਰੀਬਾਂ ਦੀ ਮਦਦ ਕਰਦਾ ਹੈ ਆਪਣੀ ਕਲਾਕਾਰੀ ਨਾਲ ਸਾਰੇ ਲੋਕਾਂ ਦੀਆ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਪਰ ਇਕ ਧਨਾਡ ਜਿੰਮੀਦਾਰ ਮਾਲੇਆਂਗ ਨੂੰ ਗਿਰਫ਼ਤਾਰ ਕਰ ਲੈਂਦਾ ਹੈ ਪਰ ਜਿੰਮੀਦਾਰ ਨੂੰ ਸਮੁੰਦਰ ਵਿੱਚ ਸੋਨੇ ਦਾ ਦਰਖਤ ਬਣਾ ਕੇ ਦਿੰਦਾ ਹੈ ਤਾਂ ਜਦੋਂ ਜਿੰਮੀਦਾਰ ਸਮੁੰਦਰ ਵਿੱਚ ਲਾਲਚ ਦੇ ਕਾਰਨ ਦਰਖ਼ਤ ਨੂੰ ਪਾਉਣ ਲਈ ਕਿਸ਼ਤੀ ਰਹੀ ਅੱਗੇ ਵਧਦਾ ਹੈ ਤਾਂ ਉਹ ਸਮੁੰਦਰ ਵਿੱਚ ਡੁੱਬ ਜਾਂਦਾ ਹੈ।ਨਾਟਕ ਦਾ ਸੰਦੇਸ਼ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਰੱਬ ਇਨਸਾਨ ਦੀਆਂ ਜ਼ਰੂਰਤਾਂ ਤਾਂ ਪੂਰੀਆ ਕਰ ਸਕਦਾ ਹੈ ਪਰ ਖਵਾਇਸ਼ਾਂ ਨਹੀਂ। ਬਾਲ ਕਲਾਕਾਰ ਵਿੱਚ ਸੁਖਮਨਜੀਤ, ਗੁਰਮਨਜੀਤ, ਸੁਮਯੇਰਾ, ਹਰਸ਼ ਵਰਧਨ ਭੱਲਾ, ਵਰਨਿਆ,ਸੁਭਮ, ਸਰਬਗਿਆ, ਸੁਖਮਨਜੀਤ ਸਿੰਘ, ਇੰਦਰਜੀਤ,ਹਰਸਿਮਰਨ ਸਿੰਘ, ਗੁਰਮੀਤ, ਰਸਨਪ੍ਰੀਤ,ਆਰਾਧਿਆ,ਕਨਿਸ਼ਕ, ਕਬੀਰ, ਆਹਨ,ਧਨਵੀ, ਮੰਨਿਆ, ਰਾਘਵ, ਸਮਰਿਧੀ, ਸਿਮਰ ਬ੍ਰਹਮ ਜੋਤ, ਜਪ੍ਰੀਤ, ਹਰਰਾਜ ਸ਼ਾਮਲ ਸਨ

Leave a Reply

Your email address will not be published. Required fields are marked *