ਕੌਮਾਂਤਰੀ ਨਸ਼ਾ ਮੁਕਤੀ ਦਿਵਸ ‘ਤੇ ਪੂਰੇ ਸੂਬੇ ਵਿਚ ਲਗਭਗ 101 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦਾ ਕੀਤਾ ਗਿਆ ਨਿਸਤਾਰਣ – ਮਨੋਹਰ ਲਾਲ
ਡਬਵਾਲੀ ਨੂੰ ਪੁਲਿਸ ਜਿਲ੍ਹਾ ਬਣਾਇਆ ਗਿਆ ਹੈ, ਜੋ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦਵੇਗਾ
ਚੰਡੀਗੜ੍ਹ, 26 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੌਮਾਂਤਰੀ ਨਸ਼ਾ ਮੁਕਤਪ ਦਿਵਸ ‘ਤੇ ਪੂਰੇ ਸੂਬੇ ਵਿਚ ਲਗਭਗ 101 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦਾ ਨਿਸਤਾਰਣ ਕੀਤਾ ਗਿਆ ਹੈ। ਪੰਚਕੂਲਾ ਵਿਚ ਅੱਜ 15 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦਾ ਨਿਸਤਾਰਨ ਕੀਤਾ ਗਿਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਪੰਚਕੂਲਾ ਦੇ ਪਿੰਡ ਬਾਗਵਾਲਾ ਵਿਚ ਨਸ਼ੀਲੇ ਪਦਾਰਥਾਂ ਦੇ ਨਿਸਤਾਰਨ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਮੌਕੇ ‘ਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਨ ਪ੍ਰਸਾਦ, ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ ਵੀ ਮੌਜੂਦ ਰਹੇ।
ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥ ਵਿਚ ਸ਼ਾਮਿਲ ਲੋਕਾਂ ‘ਤੇ ਪੁਲਿਸ ਨੂੰ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਵਿਚਾਰ ਕਰ ਨਸ਼ੇ ਦੇ ਖਿਲਾਫ ਸੰਯੁਕਤ ਰੂਪ ਨਾਲ ਕਾਰਵਾਈ ਕਰਨ ਦੀ ਰਣਨੀਤੀ ਬਣਾਈ ਗਈ ਹੈ। ਡਬਵਾਲੀ ਨੂੰ ਪੁਲਿਸ ਜਿਲ੍ਹਾ ਡਰੱਗ ਕੰਟਰੋਲ ਲਈ ਬਣਾਇਆ ਗਿਆ ਹੈ, ਜੋ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਾਗਵਾਲਾ ਵਿਚ ਚਾਰ ਜਿਲ੍ਹਿਆਂ ਤੋਂ ਬਰਾਮਦ ਨਸ਼ੀਲੇ ਪਦਾਰਥਾਂ ਨੂੰ ਅਦਾਲਤ ਦੇ ਆਦੇਸ਼ ਬਾਅਦ ਨਸ਼ਟ ਕਰਨ ਦਾ ਕੰਮ ਕੀਤਾ। ਇਸ ਵਿਚ 35 ਕਿਲੋ ਚੁਰਾ ਪੋਸਤ, 4 ਕਿਲੋ ਹੀਰੋਇਨ, 500 ਗ੍ਰਾਮ ਸਮੈਕ, 6 ਕਿਲੋ ਚਰਸ, 21 ਕਿਲੋ ਅਫੀਮ, ਇਕ ਲੱਖ 75 ਹਜਾਰ ਤੋਂ ਵੱਧ ਗੋਲਿਆਂ ਤੇ ਕੈਪਸੂਲ ਅਤੇ ੲੰਜੈਕਸ਼ਨ ਸ਼ਾਮਿਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 1987 ਤੋਂ 26 ਜੂਨ ਨੁੰ ਪੂਰੀ ਦੁਨੀਆ ਵਿਚ ਨਸ਼ਾ ਮੁਕਤੀ ਦਿਵਸ ਵਜੋ ਮਨਾਇਆ ਜਾ ਰਿਹਾ ਹੈ। ਪੰਚਕੂਲਾ ਵਿਚ ਵੀ ਅੱਜ 4 ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੰਤ ਸਮਾਜ, ਸੰਸਥਾਵਾਂ ਮਿਲ ਕੇ ਸੂਬੇ ਨੂੰ ਨਸ਼ਾ ਮੁਕਤ ਰਕਨ ਵਿਚ ਸਹਿਯੋਗ ਕਰਣਗੇ ਤਾਂ ਯਕੀਨੀ ਹੀ ਸੂਬਾ ਜਲਦੀ ਹੀ ਨਸ਼ਾ ਮੁਕਤ ਹੋਵੇਗਾ।

