ਹਰਿਆਣਾਚੰਡੀਗੜ੍ਹ

ਉਚਾਨਾ ਖੇਤਰ ਵਿਚ ਪੀਣ ਦੇ ਪਾਣੀ ਦਾ ਕੀਤਾ ਜਾਵੇਗਾ ਸਥਾਈ ਹੱਲ – ਡਿਪਟੀ ਸੀਏਮ

49 ਕਰੋੜ ਰੁਪਏ ਹੋਏ ਮੰਜੂਰ

50 ਤਾਲਾਬਾਂ ਦਾ ਪਹਿਲਾਂ ਕਰਵਾਇਆ ਜਾ ਚੁੱਕਾ ਹੈ ਸੁੰਦਰੀਕਰਣ – ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 26 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਚਾਨਾ ਵਿਧਾਨਸਭਾ ਖੇਤਰ ਦੇ ਪਿੰਡਵਾਸੀਆਂ ਨੂੰ ਜਲਦੀ ਹੀ ਸਾਫ ਪਾਣੀ ਉਪਲਬਧ ਕਰਵਾਇਆ ਜਾਵੇਗਾ ਜਿਸ ਦੇ ਲਈ ਨਰਵਾਨਾ ਦੀ ਸਿਰਸਾ ਬ੍ਰਾਂਚ ਤੋਂ ਇਹ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ। ਇਸ ਕਾਰਜ ‘ਤੇ 49 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪਰਿਯੋਜਨਾ ਦੇ ਪੂਰਾ ਹੋਣ ‘ਤੇ ਉਚਾਨਾ ਹਲਕਾ ਦੇ 17 ਪਿੰਡਾਂ ਨੁੰ ਫਾਇਦਾ ਪਹੁੰਚੇਗਾ। ਉਨ੍ਹਾਂ ਨੇ ਦਸਿਆ ਕਿ ਹਲਕੇ ਵਿਚ ਅਮ੍ਰਿਤ ਸਰੋਵਰ ਯੋਜਨਾ ਤਹਿਤ 131 ਤਾਲਾਬਾਂ ਦਾ ਸੁੰਦਰੀਕਰਣ ਕਰਵਾਇਆ ਜਾਵੇਗਾ, ਇਸੀ ਲੜੀ ਵਿਚ ਪਹਿਲਾਂ ਵੀ 50 ਤਾਲਾਬਾਂ ਦਾ ਸੁੰਦਰੀਕਰਣ ਕਰਵਾਇਆ ਜਾ ਚੁੱਕਾ ਹੈ, ਜਿਸ ਤੋਂ ਪਿੰਡਵਾਸੀਆਂ ਨੂੰ ਸ਼ਹਿਰੀ ਤਰਜ ‘ਤੇ ਮੁੱਢਲੀ ਸਹੂਲਤਾਂ ਉਪਲਬਧ ਹੋ ਜਾਣਗੀਆਂ।

ਇਹ ਗਲ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਜੀਂਦ ਜਿਲ੍ਹਾ ਦੇ ਉਚਾਨਾ ਵਿਧਾਨਸਭਾ ਖੇਤਰ ਦੇ ਤਹਿਤ ਆਉਣ ਵਾਲੇ ਪਿੰਡ ਕਹਿਸੂਨ ਵਿਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਸਿਰਸਾ ਬ੍ਰਾਂਚ ਤੋਂ ਜਦੋਂ ਇਹ ਨੀਲਾ ਪਾਣੀ ਉਚਾਨਾ ਹਲਕਾ ਦੇ ਕਹਿਸੂਨ, ਭੌਂਸਲਾ, ਕਾਲਤਾ, ਕਰਸਿੰਧੂ ਦੇ ਨੇੜੇ ਲਗਦੇ 17 ਪਿੰਡਾਂ ਵਿਚ ਪਹੁੰਚੇਗਾ, ਉਦੋਂ ਪਿੰਡ ਵਿਚ ਪੀਣ ਦੇ ਪਾਣੀ ਦੀ ਸਮਸਿਆ ਦਾ ਸਥਾਈ ਹੱਲ ਹੋ ਜਾਵੇਗਾ। ਉਨ੍ਹਾਂ ਨੇ ਪਿਛਲੇ ਸਰਕਾਰਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਚਾਨਾ ਹਲਕਾ ਵਿਚ ਕਦੀ ਵੀ ਸੜਕਾਂ ਦਾ ਕੋਈ ਸੁਧਾਰ ਨਹੀਂ ਕੀਤਾ ਗਿਆ ਸੀ। ਮੇਰੇ ਕਾਰਜਕਾਲ ਵਿਚ ਇਸ ਖੇਤਰ ਵਿਚ ਸੜਕਾਂ ਦਾ ਜਲ ਵਿਛਾਇਆ ਗਿਆ ਹੈ ਅਤੇ ਇਕ ਸੜਕ ਨੂੰ ਦੂਜੀ ਸੜਕ ਦੇ ਨਾਲ ਜੋੜਿਆ ਗਿਆ ਹੈ ਜਿਸ ਤੋਂ ਪਿੰਡਵਾਸੀਆਂ ਨੂੰ ਇਕ ਪਿੰਡ ਤੋਂ ਦੂਜੇ ਪਿੰਡ ਜਾਣ ਵਿਚ ਬਹੁਮੁੱਲੇ ਸਮੇਂ ਦੀ ਬਚੱਤ ਵੀ ਹੋਈ ਹੈ। ਉਨ੍ਹਾਂ ਨੇ ਕਹਿਸੂਨ ਪਿੰਡ ਵਿਚ ਕੰਮਿਊਨਿਟੀ ਸੈਂਟਰ ਬਨਾਉਣ, ਡਿਜੀਟਲ ਲਾਇਬ੍ਰੇਰੀ, ਨੌਜੁਆਨਾਂ ਲਈ ਜਿਮ ਦਾ ਸਮਾਨ ਉਪਲਬਧ ਕਰਵਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਪਿੰਡ ਦੇ ਵਿਦਿਆਰਥੀਆਂ ਲਈ ਜਲਦੀ ਹੀ ਰੋਡਵੇਜ ਬੱਸ ਚਲਾਉਣ ਦੀ ਗਲ ਵੀ ਕਹੀ।

ਇਸ ਦੇ ਬਾਅਦ ਡਿਪਟੀ ਮੁੱਖ ਮੰਤਰੀ ਨੇ ਭੌਂਸਲਾ ਪਿੰਡ ਵਿਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪਿੰਡਵਾਸੀਆਂ ਦੀ ਮੰਗ ‘ਤੇ ਕਿਹਾ ਕਿ ਚੌਪਾਲ ਵਿਚ ਕਮਰਾ ਉਪਲਬਧ ਹੁੰਦੇ ਹੀ ਈ-ਲਾਇਬ੍ਰੇਰੀ ਤੇ ਸੋਲਰ ਪੈਨਲ ਵੀ ਲਗਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਪੰਚਾਇਤ ਵੱਲੋਂ ਜਮੀਨ ਉਪਲਬਧ ਕਰਵਾਉਣ ਦੇ ਬਾਅਦ ਪਿੰਡ ਵਿਚ ਕੰਮਿਊਨਿਟੀ ਸੈਂਟਰ, ਪਿੰਡ ਸਕੱਤਰੇਤ ਬਣਵਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭੌਂਸਲਾ ਵਿਚ ਖਟਕੜ ਤਕ ਸੜਕ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਡਿਪਟੀ ਮੁੱਖ ਮੰਤਰੀ ਨੇ ਇਸ ਦੇ ਬਾਅਦ ਪਿੰਡ ਕਾਲਤਾ, ਘੋਘੜਿਆ, ਰੋਜਖੇੜਾ, ਪਾਲਵਾ, ਖਰਕਬੂਰਾ, ਘਸਾਂ ਖੁਰਦ, ਘਸਾਂ ਕਲਾਂ, ਕਾਕਡੌਡ, ਮਖੰਡ ਅਤੇ ਭੌਗਰਾ ਵਿਚ ਵੀ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਦੀ ਜਨਸਮਸਿਆਵਾਂ ਵੀ ਸੁਣੀਆ। ਉਨ੍ਹਾਂ ਨੇ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪਿੰਡਵਾਸੀਆਂ ਵੱਲੋਂ ਰੱਖੀ ਗਈ ਸਾਰੀ ਮੰਗਾਂ ਨੂੰ ਤੈਟ ਸਮੇਂ ਸੀਮਾ ਵਿਚ ਪੂਰਾ ਕਰਨ ਲਈ ਭਰੋਸਾ ਵੀ ਦਿੱਤਾ।

Leave a Reply

Your email address will not be published. Required fields are marked *