ਪਟਿਆਲਾ

ਬੱਚਿਆਂ ਨੂੰ ਸੇਫਟੀ ਬਚਾਉ ਮਦਦ ਲਈ ਜਾਗਰੂਕ ਕਰਨਾ ਉਜਵਲ ਭਵਿੱਖ ਲਈ ਬਹੁਤ ਜ਼ਰੂਰੀ – ਪ੍ਰਿੰ ਮਨਦੀਪ ਕੌਰ ਸਿੱਧੂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਪਟਿਆਲਾ ਵਿਖੇ ਚਲ ਰਹੇ ਸਮਰ ਕੈਂਪ ਵਿਖੇ ਬੱਚਿਆਂ ਨੂੰ ਚੰਗੀ ਸਿਹਤ ਤਦੰਰੁਸਤੀ ਆਪਣੀ ਅਤੇ ਘਰ ਪਰਿਵਾਰ ਮਹੱਲੇ ਦੀ ਸੁਰੱਖਿਆ ਪੀੜਤਾਂ ਦੀ ਸਹਾਇਤਾ ਕਰਨ ਅਤੇ ਸੜਕਾਂ ਤੇ ਚਲਦੇ ਸਮੇਂ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨ ਦੀ ਜਾਣਕਾਰੀ ਦੇਕੇ ਅਸੀਂ ਬੱਚਿਆਂ ਨੂੰ ਦੇਸ਼ ਸਮਾਜ ਦੁਨੀਆਂ ਅਤੇ ਘਰ ਪਰਿਵਾਰਾਂ ਦੇ ਮਦਦਗਾਰ ਫਰਿਸਤੇ ਤਿਆਰ ਕਰ ਰਹੇ ਹਾਂ ਕਿਉਂਕਿ ਹਰਰੋਜ ਹਜ਼ਾਰਾਂ ਜਾਨਾਂ ਅਚਾਨਕ ਹੋਣ ਵਾਲੀਆਂ ਘਟਨਾਵਾਂ ਹਾਦਸਿਆਂ ਅਤੇ ਸਰੀਰਕ ਮਾਨਸਿਕ ਸਮਸਿਆਵਾਂ ਕਾਰਨ ਬਰਬਾਦ ਹੋ ਰਹੀਆਂ ਹਨ, ਇਹ ਵਿਚਾਰ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਨੇ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਵਿਖੇ ਬੱਚਿਆਂ ਨੂੰ ਸਰਵੋਤਮ ਗਿਆਨ ਜਾਣਕਾਰੀ ਅਤੇ ਆਸ਼ਾਵਾਦ ਵਿਚਾਰ ਭਾਵਨਾਵਾਂ ਅਤੇ ਹੌਸਲਾ ਅਫ਼ਜ਼ਾਈ ਦੇ ਇਰਾਦੇ ਮਿਲ ਰਹੇ ਹਨ।

ਇਸ ਮੌਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੇਫਿਕ ਸਿੱਖਿਆ ਸੈਲ ਪਟਿਆਲਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਡਰਾਇਵਿੰਗ ਲਾਇਸੰਸ ਪ੍ਰਦੂਸ਼ਣ, ਬੀਮਾ, ਆਰ ਸੀ, ਹੇਲਮਟ ਸੀਟ ਬੈਲਟ ਅਤੇ ਸਪੀਡ ਦੀ ਲੀਮਟ, ਸਾਈਬਰ ਕ੍ਰਾਈਮ ਅਤੇ ਵਹੀਕਲਾਂ ਦੀ ਸਿਕਿਉਰਟੀ ਨੰਬਰ ਪਲੇਟ ਦੀ ਮਹੱਤਤਾ ਦੱਸੀ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਪੜਾਈ ਚੰਗੇ ਸਾਥੀਆਂ ,ਆਚਰਣ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਬਾਰੇ ਵੀ ਜਾਗਰੂਕ ਕੀਤਾ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਹੱੜਾ, ਦੌਰਾਨ ਪੀੜਤਾਂ ਦੀ ਰੈਸਕਿਯੂ ਫਸਟ ਏਡ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ,ਗੈਸਾਂ ਲੀਕ ਹੋਣ, ਅੱਗਾਂ ਲਗਣ ਧੂੰਏਂ ਦੀਆਂ ਘਟਨਾਵਾਂ ਰੋਕਣ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਦਿੱਤੀ। ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਸਿੱਧੂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਅਤੇ ਜ਼ਿੰਦਗੀ ਵਿਚ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਆਗਿਆ ਪਾਲਣ ਰਾਸ਼ਟਰ ਨਿਯਮਾਂ ਕਾਨੂੰਨਾਂ ਅਸੂਲਾਂ ਪ੍ਰਤੀ ਵਫ਼ਾਦਾਰੀ ਸਬੰਧੀ ਜਾਣਕਾਰੀ ਦੇਣ ਨਾਲ ਅਸੀਂ ਪੰਜਾਬ ਨੂੰ ਸਿਹਤਮੰਦ ਤਦਰੁੰਸਤ ਸੁਰੱਖਿਆ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾ ਰਹੇ ਹਾਂ।

Leave a Reply

Your email address will not be published. Required fields are marked *