ਪਟਿਆਲਾ

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਦਰਜ਼ਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਦਾ ਯਾਦ ਪੱਤਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਸੌਂਪਿਆ

ਪਟਿਆਲਾ 7 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀ ਆਗੂਆਂ ਦਾ ਇੱਕ ਵਫ਼ਦ ਸਾਥੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਪੈਰਾ -ਮੈਡੀਕਲ, ਕੰਟਰੈਕਟ , ਮਲਟੀਟਾਸਕ, ਆਊਟਸੋਰਸ ਕਰਮਚਾਰੀ ਸਮੇਤ ਕਰੌਨਾ ਯੋਧਿਆਂ ਦੀਆਂ ਮੰਗਾਂ, ਉਨ੍ਹਾਂ ਦੀ ਠੇਕੇਦਾਰੀ ਪ੍ਰਥਾ ਖਤਮ ਕਰਕੇ ਨਿਯਮਤ ਨਿਯੁਕਤੀਆਂ ਕਰਕੇ ਵਿਭਾਗ ਵਿੱਚ ਖਪਾਉਣ , ਕਰੌਨਾ ਯੋਧਿਆਂ ਨੂੰ ਵਿਭਾਗ ਵਿੱਚ ਵਾਪਸ ਹਾਜ਼ਰ ਕਰਵਾਉਣ ਆਦਿ ਨੂੰ ਲੈਕੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੀ ਮੈਡੀਕਲ ਕਾਲਜ ਪਟਿਆਲਾ ਫੇਰੀ ਦੌਰਾਨ ਉਨ੍ਹਾਂ ਦੇ ਬੁਲਾਵੇ ਮੰਗ ਪੱਤਰ ਸੌਂਪਿਆ,

ਇਸ ਸਮੇਂ ਮੰਤਰੀ ਜੀ ਨੇ ਗੱਲਬਾਤ ਕਰਦਿਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਮੌਜੂਦ ਅਧਿਕਾਰੀਆਂ ਨੂੰ ਕਰਮਚਾਰੀ ਆਗੂਆਂ ਨਾਲ ਮੀਟਿੰਗ ਕਰਕੇ ਯੋਗ ਕਾਰਵਾਈ ਕਰਕੇ ਸਰਕਾਰ ਨੂੰ ਭੇਜਣ ਲਈ ਕਿਹਾ। ਅੱਜ ਸਿਹਤ ਮੰਤਰੀ ਨੂੰ ਜ਼ੋ ਮਾਸ ਡੈਪੂਟੇਸ਼ਨ ਮਿਲਿਆ ਉਸ ਵਿੱਚ ਸਾਥੀ ਜਗਮੋਹਨ ਸਿੰਘ ਨੌਲੱਖਾ, ਸਵਰਨ ਸਿੰਘ ਬੰਗਾ, ਰਾਜੇਸ਼ ਕੁਮਾਰ ਗੋਲੂ ਪ੍ਰਧਾਨ ਰਾਜਿੰਦਰਾ ਹਸਪਤਾਲ, ਅਰੁਨ ਕੁਮਾਰ ਪ੍ਰਧਾਨ , ਮੈਡੀਕਲ ਕਾਲਜ, ਰਤਨ ਕੁਮਾਰ ਸ਼ਰਮਾ ,ਪ੍ਰਧਾਨ ਟੈਕਨੀਕਲ ਕਰਮਚਾਰੀ ਯੂਨੀਅਨ, ਪ੍ਰਕਾਸ਼ ਸਿੰਘ ਲੁਬਾਣਾ,ਅਜੇ ਕੁਮਾਰ ਸੀਪਾ, ਸੁਖਦੇਵ ਸਿੰਘ ਮਲਟੀਟਾਸਕ ਵਰਕਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Leave a Reply

Your email address will not be published. Required fields are marked *