ਪਟਿਆਲਾ

ਸਮੁੱਚਾ ਪਟਿਆਲਾ ਸ਼ਹਿਰ ਕਈ ਘੰਟੇ ਡੁੱਬਿਆ ਰਿਹਾ,ਪਰ ਸਰਕਾਰ ਨੇ ਕਿਸੇ ਦੀ ਖੈਰ ਨਹੀ ਲਈ – ਵਿੰਦਾ

ਆਪ ਸਰਕਾਰ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਦੀ ਤਿਆਰੀਆਂ ਦੀ ਪੋਲ ਖੁੱਲੀ – ਵਿੰਦਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਅਤੇ ਇੰਮਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਮੈਂਬਰ ਸ੍ਰ. ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਹੋਈ ਤੇਜ਼ ਬਰਸਾਤ ਨੇ ਪਟਿਆਲਾ ਸ਼ਹਿਰ ਦੀ ਆਪ ਲੀਡਰਸ਼ਿਪ ਅਤੇ ਨਗਰ ਨਿਗਮ ਪਟਿਆਲਾ ਵਲੋਂ ਮਾਨਸੂਨ ਨੂੰ ਲੈ ਕੇ ਕੀਤੀ ਤਿਆਰੀਆਂ ਦੇ ਵੱਡੇ-ਵੱਡੇ ਦਾਅਵਿਆ ਪੋਲ ਖੋਲ੍ਹ ਦਿੱਤੀ ਹੈ। ਅਕਾਲੀ ਨੇਤਾ ਵਿੰਦਾ ਨੇ ਕਿਹਾ ਕਿ ਮੀਹ ਕਾਰਨ ਸਮੁੱਚਾ ਪਟਿਆਲਾ ਕਈ ਘੰਟੇ ਡੁਬਿਆ ਰਿਹਾ, ਸ਼ਹਿਰ ਦੇ ਸਾਰੇ ਪ੍ਰਮੁੱਖ ਬਜ਼ਾਰਾ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਭਰ ਗਿਆ । ਜਿਸ ਨਾਲ ਅੱਜ ਸ਼ਹਿਰ ਵਿੱਚ ਹੜਾ ਵਰਗੀ ਸਥਿਤੀ ਪੈਦਾ ਹੋਣ ਨਾਲ ਲੋਕਾਂ ਨੂੰ 1993 ਵਰਗੇ ਹਾਲਾਤ ਨਜ਼ਰ ਆਉਣ ਲੱਗ ਪਏ । ਉਨਾ ਕਿਹਾ ਕਿ ਮਾਨਸੂਨ ਨੂੰ ਲੈ ਕੇ ਨਗਰ ਨਿਗਮ ਵਲੋਂ ਕੋਈ ਤਿਆਰੀ ਨਹੀ ਕੀਤੀ ਗਈ ਜਿਸ ਨਾਲ ਲੋਕਾਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ ਅਤੇ ਕਈ ਰਾਹਗੀਰਾਂ ਦੇ ਵਾਹਨ ਵੀ ਪਾਣੀ ਵਿੱਚ ਡੁੱਬ ਗਏ।

ਸ੍ਰ. ਵਿੰਦਾ ਨੇ ਕਿਹਾ ਕਿ ਹਰ ਸਾਲ ਬਰਸਾਤਾ ਦੇ ਦਿਨਾਂ ਵਿੱਚ ਸ਼ੋਸ਼ਲ ਮੀਡੀਆ ਤੇ ਲਾਇਵ ਹੋਣ ਵਾਲੇ ਆਪ ਵਲੰਟੀਅਰ ਇਸ ਵਾਰ ਆਲੋਪ ਕਿਉਂ ਹੋ ਗਏ, ਕਿ ਉਹ ਸੱਤਾ ਵਿੱਚ ਹੋਣ ਕਾਰਨ ਹੁਣ ਉਹਨਾ ਨੂੰ ਲੋਕਾਂ ਦੀਆ ਮੁਸ਼ਕਲਾ ਨਜ਼ਰ ਨਹੀ ਆਈਆ । ਸ੍ਰ.ਵਿੰਦਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਹੁਣ ਤੱਕ ਕੇਵਲ ਫੌਕੇ ਐਲਾਨ ਹੀ ਕੀਤੇ ਗਏ ਹਨ ਅਤੇ ਹੁਣ ਤੱਕ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਇੱਕ ਇੱਟ ਵੀ ਨਹੀ ਲਗਾਈ ਗਈ। ਉਹਨਾਂ ਕਿਹਾ ਕਿ ਅੱਜ ਪੂਰਾ ਪੰਜਾਬ ਸੂਬਾ ਹੜਾ ਦੀ ਮਾਰ ਹੇਠ ਆ ਰਿਹਾ ਹੈ, ਅਜਿਹੇ ਵਿੱਚ ਮੌਸਮ ਵਿਭਾਗ ਵਲੋਂ ਵੀ ਕੁਝ ਦਿਨ ਪਹਿਲਾ ਹੀ ਅਲਰਟ ਕੀਤਾ ਜਾ ਚੁੱਕਾ ਸੀ ਪਰ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵਲੋਂ ਕੋਈ ਉਚਿਤ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਉਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਿੱਲੀ,ਰਾਜਸਥਾਨ, ਮੱਧ ਪ੍ਰਦੇਸ਼ ਦੇ ਦੌਰੇ ਛੱਡ ਕੇ ਪੰਜਾਬ ਵੱਲ ਧਿਆਨ ਦੇਣ ਦੀ ਲੋੜ ਹੈ। ਸੂਬੇ ਦੇ ਲੋਕਾਂ ਤੇ ਕਿਸਾਨਾ ਦੇ ਹੋ ਰਹੇ ਨੁਕਸਾਨ ਲਈ ਸਰਕਾਰ ਨੂੰ ਭਰਪਾਈ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *