ਭਗਵੰਤ ਮਾਨ ਸਰਕਾਰ ਤੋਂ ਰਾਹਤ ਕਾਰਜਾਂ ਦੀ ਆਸ ਨਹੀਂ ਕੀਤੀ ਜਾ ਸਕਦੀ:– ਸਰਬਜੀਤ ਸਿੰਘ ਝਿੰਜਰ।
ਬਰਸਾਤੀ ਪਾਣੀ ਕਾਰਨ ਹੜ ਦੀ ਬਣੀ ਸਮੱਸਿਆਂ,ਆਮ ਲੋਕਾਂ ਤੇ ਕਿਸਾਨਾਂ ਦੀ ਸਾਰ ਲੈਣ ਲਈ ਯੂਥ ਪ੍ਰਧਾਨ ਝਿੰਜਰ ਪੁੱਜੇ।
ਫਤਿਹਗੜ੍ਹ ਸਾਹਿਬ,9 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰੀ ਬਰਸਾਤ ਕਾਰਨ ਹੜ ਦੀ ਬਣੀ ਸਥਿਤੀ ਨਾਲ ਨਿਪਟਣ, ਆਮ ਲੋਕਾਂ ਤੇ ਕਿਸਾਨਾਂ ਨੂੰ ਰਾਹਤ ਦੇਣ ਵਿੱਚ ਭਗਵੰਤ ਮਾਨ ਦੀ ਸੂਬਾ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਡੇਰਾਬੱਸੀ ਦੇ ਇਲਾਕਿਆਂ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇਂ ਕਿਹਾ ਕਿ ਉਹਨਾਂ ਵੱਲੋਂ ਅੱਜ ਬਰਸਾਤੀ ਪਾਣੀ ਨਾਲ ਜੂਝ ਰਹੇ ਆਮ ਲੋਕਾਂ ਤੇ ਕਿਸਾਨਾਂ ਦੀ ਸਮੱਸਿਆਂ ਨੂੰ ਅਪਣੀ ਸਮੱਸਿਆ ਸਮਝਦੇ ਹੋਏ ਪੈ ਰਹੀ ਬਰਸਾਤ ਵਿੱਚ ਜਾ ਕਿ ਉਹਨਾਂ ਦੀਆਂ ਤਕਲੀਫਾਂ ਸੁਣੀਆਂ। ਜਿਹਨਾਂ ਤੋਂ ਇਹ ਸਿੱਧ ਹੁੰਦਾ ਹੈ।ਕਿ ਆਪ ਸਰਕਾਰ ਵੱਲੋਂ ਨਦੀਆਂ, ਨਾਲਿਆਂ,ਸੂਆ, ਡਰੇਨਾਂ ਦੀ ਬਰਸਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਾਊ ਸਫਾਈ ਦੇ ਪ੍ਰਬੰਧ ਕਰਨੇ ਸੀ।ਪਰ ਸਰਕਾਰ ਇਹਨਾਂ ਪ੍ਰਬੰਧਾ ਨੂੰ ਕਰਨ ਵਿੱਚ ਸਫਲ ਨਹੀਂ ਹੋਈ
ਜਿਸ ਕਾਰਨ ਇਹਨਾ ਡਰੇਨਾਂ, ਰਜਵਾਹਿਆਂ ਵਿੱਚੋਂ ਪਾਣੀ ਓਵਰ ਫਲੋ ਹੋ ਕਿ ਹੜ ਦਾ ਰੂਪ ਧਾਰਨ ਕਰਕੇ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਿਸਾਨਾਂ ਦੀਆਂ ਫਸਲਾਂ ਵਿੱਚ ਜਾ ਬੜਿਆ।ਜਿਸ ਕਾਰਨ ਜਿਥੇ ਇਸ ਪਾਣੀ ਨਾਲ ਡੇਰਾਬੱਸੀ,ਰੋਪੜ ਦਾ ਵਧੇਰੇ ਖੇਤਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲਾ ਦੇ ਪਿੰਡ ਆਪ ਸਰਕਾਰ ਦੀ ਅਣਗਹਿਲੀ ਕਾਰਨ ਪਾਣੀ ਦੀ ਲਪੇਟ ਵਿੱਚ ਬੂਰੀ ਤਰਾਂ ਆ ਚੁੱਕੇ ਹਨ। ਝਿੰਜਰ ਨੇਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੁੱਖਤਾ ਪ੍ਰਬੰਧ ਤਾ ਕੀ ਕਰਨੇ ਸਨ। ਸਗੋਂ ਸਰਕਾਰ ਦਾ ਕੋਈ ਐਮ ਐਲ ਏ ਜਾ ਮੰਤਰੀ ਵੀ ਲੋਕਾਂ ਤੇ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਾ। ਝਿੰਜਰ ਨੇਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਦੀ ਭੇਟ ਚੜ੍ਹੀਆਂ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਨੁਕਸਾਨੇ ਗਏ ਘਰਾਂ ਲਈ ਤੁਰੰਤ ਮੁਆਵਜ਼ਾ ਜਾਰੀ ਕੀਤੇ ਜਾਵੇ ਤੇ ਅੱਗੇ ਸੂਬੇ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆਂ ਕਰਦੇਂ ਹੋਏ ਤੁਰੰਤ ਰਾਹਤ ਕਾਰਜਾਂ ਨੂੰ ਤੇਜ਼ ਕਰਕੇ ਲੋਕਾਂ ਦੀ ਸਮੱਸਿਆਂ ਹੱਲ ਕੀਤੀ ਜਾਵੇ। ਝਿੰਜਰ ਨੇਂ ਕਿਹਾ ਕਿ ਇਸ ਆਫ਼ਤ ਦੇ ਸਮੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਤੇ ਕਿਸਾਨਾਂ ਨਾਲ ਡੱਟ ਕਿ ਖੜਾਂ ਹੈ। ਉਹਨਾਂ ਵੱਲੋਂ ਯੂਥ ਅਕਾਲੀ ਦਲ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਰਸਾਤੀ ਪਾਣੀ ਦੀ ਸਮੱਸਿਆਂ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਮੌਕੇ ਤੇ ਉਹਨਾਂ ਨਾਲ ਸੀਨੀਅਰ ਆਗੂ ਭੁਪਿੰਦਰ ਸਿੰਘ ਸੇਖੂਪੁਰ, ਹਰਪ੍ਰੀਤ ਸਿੰਘ ਰਿਚੀ, ਰਣਦੀਪ ਸਿੰਘ ਰਾਏ, ਪਰਮਿੰਦਰ ਸਿੰਘ ਸੋਮਲ, ਤੋਂ ਇਲਾਵਾ ਯੂਥ ਆਗੂ ਮੌਜੂਦ ਰਹੇ।

