ਪੰਜਾਬਪਟਿਆਲਾ

ਪੰਜਾਬ ਦੇ ਆਪ ਲੀਡਰਾਂ ਨੇ ਗੁਜਰਾਤ ‘ਚ ਧਾਕ ਜਮਾਈ ਹਰ ਘਰ ਪਾਰਟੀ ਦਾ ਕੀਤਾ ਜਾ ਰਿਹਾ ਪ੍ਰਚਾਰ

ਦਿੱਲੀ, ਪੰਜਾਬ ਤੋਂ ਬਾਅਦ ਗੁਜਰਾਤ ‘ਚ ਸਰਕਾਰ ਬਣਾਵਾਂਗੇ- ਕੁੰਦਨ ਗੋਗੀਆ

ਪਟਿਆਲਾ, 12 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਆਮ ਆਦਮੀ ਪਾਰਟੀ ਦੀ ਲੀਡਰਸਿਪ ਹੁਣ ਗੁਜਰਾਤ ਵਿਚ ਜਾ ਕੇ ਧਾਕ ਜਮਾ ਰਹੀ ਹੈ। ਇਸ ਲੀਡਰਸਿਪ ਵੱਲੋਂ ਗੁਜਰਾਤ ਵਿਚ ਘਰ ਘਰ ਜਾ ਕੇ ਪਾਰਟੀ ਦਾ ਧੂਆਂ-ਧਾਰ ਪ੍ਰਚਾਰ ਕੀਤਾ ਜਾ ਰਿਹਾ। ਜੇਕਰ ਪਟਿਆਲਾ ਦੀ ਗਲ ਕਰੀਏ ਤਾ ਇਥੋਂ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਸਮੇਤ ਹੋਰ ਵੱਡੀ ਗਿਣਤੀ ਵਿਚ ਲੀਡਰਸਿਪ ਵੀ ਗੁਜਰਾਤ ਪਾਰਟੀ ਦੇ ਚੋਣ ਪ੍ਰਚਾਰ ਲਈ ਪੁੱਜੀ ਹੋਈ ਹੈ। ਸੀਨੀਅਰ ਆਗੂ ਕੁੰਦਨ ਗੋਗੀਆ ਵੱਲੋਂ ਵਿਧਾਨ ਸਭਾ ਹਲਕਾ ਬਡਰੋਲੀ (ਸੂਰਤ) ਤੋਂ ਉਮੀਦਵਾਰ ਰਾਜਿੰਦਰ ਸੋਲੰਕੀ ਦੇ ਚੋਣ ਪ੍ਰਚਾਰ ਲਈ ਪੁੱਜੇ ਹੋਏ ਹਨ। ਇਸ ਮੋਕੇ ਪ੍ਰਵੀਨ ਰਾਠੋਰ ਸੰਗਠਨ ਮਹਾਂਮੰਤਰੀ, ਬਲਾਕ ਪ੍ਰਧਾਨ ਰਾਜਵੀਰ ਚਹਿਲ, ਨੀਲਾ ਕਾਂਤ ਵਾਰਡ ਪ੍ਰਧਾਨ, ਰਿਸਬ ਰਾਜਪੂਤ ਅਤੇ ਭੁਪਿਦਰ ਬੌਬੀ ਵੀ ਇਸ ਦੋਰਾਨ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੋਕੇ ਕੁੰਦਨ ਗੋਗੀਆ ਪਹਿਲਾਂ ਵੀ ਕਾਫੀ ਦਿਨ ਚੋਣ ਪ੍ਰਚਾਰ ਕਰਕੇ ਵਾਪਿਸ ਆਏ ਸਨ ਅਤੇ ਹੁਣ ਮੁੜ ਫਿਰ ਗੁਜਰਾਤ ‘ਚ ਚੋਣ ਪ੍ਰਚਾਰ ਕਰ ਰਹੇ ਹਨ।

ਗੋਗੀਆ ਨੈ ਦੱਸਿਆ ਕਿ ਪੰਜਾਬ ਵਾਂਗ ਗੁਜਰਾਤ ਵਿਚ ਵੀ ਵੋਟਰਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ। ਉਨਾ ਕਿਹਾ ਕਿ ਪਿੰਡਾ ਸਹਿਰਾਂ ਦੇ ਲੋਕਾਂ ਵੱਲੋਂ ਆਮ ਅਦਾਮੀ ਪਾਰਟੀ ਦੀ ਸਰਕਾਰ ਲਿਆਉਣ ਪੂਰੀ ਹਮਾਇਤ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਅਸੀਂ ਜਿਸ ਵੀ ਵਿਅਕਤੀ ਕੋਲ ਜਾ ਰਹੇ ਹਾਂ, ਉਨਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਾਂਗਰਸ ਅਤੇ ਭਾਜਪਾ ਤੋਂ ਬਹੁਤ ਪ੍ਰੇਸਾਨ ਹਾਂ ਅਤੇ ਇਸ ਵਾਰ ਦਿੱਲੀ ਤੇ ਪੰਜਾਬ ਵਾਂਗ ਗੁਜਰਾਤ ਵਿਚ ਵੀ ਬਦਲਾਅ ਲਿਆਊਣਾ ਹੈ। ਇਸ ਬਦਲਾਅ ਲਿਆਉਣ ਲਈ ਤਿਆਰ ਹਾਂ।

Leave a Reply

Your email address will not be published. Required fields are marked *