ਭਾਖੜਾ ਮੇਨ ਲਾਈਨ ਐਕਸੀਅਨ ਦੇ ਖਿਲਾਫ ਫੀਲਡ ਮੁਲਾਜਮਾਂ ਵਲੋਂ ਦਿੱਤਾ ਰੋਸ ਧਰਨਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਐਕਸੀਅਨ ਭਾਖੜਾ ਮੇਨ ਲਾਇਨ ਪਟਿਆਲਾ ਦੇ ਖਿਲਾਫ ਜਸਵੀਰ ਸਿੰਘ ਖੋਖਰ ਤੇ ਛੱਜੂ ਰਾਮ ਅਗਵਾਈ ਵਿੱਚ ਜੋਰਦਾਰ ਰੋਸ ਪ੍ਰਦਰਸ਼ਨ ਕਰਕੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਲ਼ਖਵਿੰਦਰ ਸਿੰਘ ਖਾਨਪੁਰ, ਹਰਬੀਰ ਸਿੰਘ, ਜਸਵਿੰਦਰ ਸਿੰਘ ਸੌਜਾ, ਤੇਜਿੰਦਰ ਪਾਲ ਸਿੰਘ, ਰਾਜਿੰਦਰਪਾਲ ਸਿੰਘ, ਅਵਤਾਰ ਸਿੰਘ ,ਕਰਮ ਸਿੰਘ ਰੋਹਟੀ, ਭਜਨ ਸਿੰਘ ਲੰਗ ,ਨਾਥ ਸਿੰਘ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੀ ਆੜ ਵਿੱਚ 12000 ਦੇ ਲਗਭਗ ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਜਿਨ੍ਹਾਂ ਕਾਰਨ ਫੀਲਡ ਮੁਲਾਜਮਾਂ ਤੇ ਕੰਮ ਦਾ ਬੇਤਹਾਸ਼ਾ ਬੋਝ ਪੈ ਗਿਆ ਹੈ। ਜਿਸ ਕਾਰਨ ਬੇਲਦਾਰ ਗੇਜ ਰੀਡਰਾਂ ਦੀਆਂ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ। ਇੱਕ ਗੇਜ ਰੀਡਰ ਅੱਠ—ਅੱਠ ਗੇਜਾਂ ਰੋਜਾਨਾ 120 ਤੋਂ 150 ਕਿਲੋਮੀਟਰ ਦਾ ਸਫਰ ਤਹਿ ਕਰਕੇ ਦੇ ਰਿਹਾ ਹੈ।
ਇਸ ਤੋਂ ਵੀ ਸਿਤਨ ਦੀ ਗੱਲ ਬੰਦ ਪਈਆਂ ਟੇਲਾਂ ਦੀਆਂ ਗੇਜਾਂ ਵੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਥੇਬੰਦੀ ਵਲੋਂ ਬਾਰ—ਬਾਰ ਮੰਗ ਕਰਨ ਦੇ ਬਾਵਜੂਦ ਡਿਊਟੀਆਂ ਦਾ ਰੋਸਟਲਾਇਜ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਫੀਲਡ ਮੁਲਾਜਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੁ ਅਧਿਕਾਰੀਆਂ ਵੱਲੋ ਮੰਗਾਂ ਦਾ ਹੱਲ ਕਰਨ ਲਈ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਜਗਤਾਰ ਸਿੰਘ ਸਾਹਪੁਰ, ਪਰਕਾਸ ਸਿੰਘ, ਇੱਕਵਾਲ ਸਿੰਘ, ਬਾਬੁ ਸਿੰਘ,ਰਾਮਪਾਲ ਨੇ ਮੰਗ ਕੀਤੀ ਕਿ ਮੁਲਾਜਮਾਂ ਤੋਂ ਨਾਰਮਜ ਅਨੁਸਾਰ ਕੰਮ ਲਿਆ ਜਾਵੇ। ਰੈਗੂਲੈਸਨ ਹੈਡਾ ਤੇ ਸਟਾਫ ਪੁਰਾ ਕੀਤਾ ਜਾਵੇ ਤੇ ਸਮੁੱਹ ਹੈਡਾ ਤੇੇ ਗੇਜ ਰੀਡਰ ਤੇ ਰਲੀਵਰ ਲਗਾਏ ਜਾਣ ਤੇ ਹਫਤਾਵਾਰੀ ਛੁੱਟੀ ਹਰ ਮੁਲਾਜਮ ਨੂੰ ਦਿੱਤੀ ਜਾਵੇ। ਕੋਠੀਆਂ ਤੇ ਦਫਤਰਾਂ ਵਿੱਚ ਬੈਠੇ ਬਿਨਾ ਨਿਜਮਾ ਤੋ ਮੁਲਾਜਮਾਂ ਨੂੰ ਉਹਨਾਂ ਦੀ ਬਣਦੀ ਡਿਊਟੀ ਤੇ ਫੀਲਡ ਵਿੱਚ ਤਾਇਨਾਤ ਕੀਤਾ ਜਾਵੇ, ਬਕਾਇਆ ਵਰਦੀਆਂ ਦਿੱਤੀਆਂ ਜਾਣ, ਹੈਡਾਂ ਤੇ ਕੁਆਇਲਾਂ ਦੀ ਰਿਪੇਅਰ ਕਰਵਾਈ ਜਾਵੇ। ਰੋਸ ਧਰਨੇ ਨੂੰ ਸਬੋਧਨ ਕਰਦਿਆ ਅਰੂਨ ਕੁਮਾਰ, ਕਸਮੀਰ ਸਿੰਘ ,ਵਿਪਨ ਕੁਮਾਰ, ਮਾਨ ਸਿੰਘ,ਨਰੇਸ ਕੁਮਾਰ, ਜਰਨੈਲ ਸਿੰਘ ਬਲਵੰਤ ਸਿੰਘ ਨੇ ਕਿਰਾ ਜੇ ਕਰ ਮੰਗਾ ਦਾ ਹੱਲ ਨਾ ਕੀਤਾ ਤਾ ਜਥੇਬੰਦੀ ਮਿਤੀ 8 ਅਗੱਸਤ 2023 ਨੂੰ ਰੋਸ ਧਰਨਾ ਦੇਣ ਲਈ ਮਜਬੁੱਰ ਹੋਵੇਗੀ ।

