ਪਟਿਆਲਾ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋ ਪਿੰਡ ਮੰਡੋਰ ਚ ਦਲਿਤਾਂ ਤੇ ਹੋਏ ਜਬਰ ਦੇ ਖ਼ਿਲਾਫ਼ ਐਸ /ਸੀ ਕਮਿਸ਼ਨ ਪੰਜਾਬ ਅਤੇ ਭਾਰਤ , ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਭਾਰਤ ਨੂੰ ਦਾਖ਼ਲ ਦੇਣ ਦੀ ਕੀਤੀ ਮੰਗ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹੀ ਪ੍ਰਧਾਨ ਮੁਕੇਸ਼ ਮਲੌਦ ਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕੀ ਪਿੰਡ ਮੰਡੋਰ ਚ ਦਲਿਤਾਂ ਵੱਲੋ ਆਪਣਾ ਜ਼ਮੀਨੀ ਹੱਕ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ l ਜਿਸ ਨੂੰ ਕੀ ਰਾਜਨੀਤਿਕ ਸਹਿ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋ ਦਲਿਤਾਂ ਨੂੰ ਜਾਤੀ ਵਿਤਕਰੇ ਕਰਕੇ ਜ਼ਮੀਨੀ ਹੱਕ ਤੋਂ ਵਾਂਝੇ ਕਰਨ ਦੀ ਨੀਤ ਨਾਲ ਦਬਾਇਆ ਜਾ ਰਿਹਾ ਹੈ l

ਜਿਸ ਚ ਕੈਬਨਿਟ ਮੰਤਰੀ ਬਲਵੀਰ ਸਿੰਘ ਦੀ ਸਹਿ ਤੇ ਡੀ ਸੀ ਪਟਿਆਲਾ, ਡੀ ਡੀ ਪੀ ਓ ਪਟਿਆਲਾ, ਤੇ ਪੁਲਿਸ ਵੱਲੋ ਦਲਿਤਾਂ ਦੇ ਕਾਨੂੰਨੀ ਅਧਿਕਾਰ ਦਾ ਹਨਣ ਕੀਤਾ ਜਾ ਰਿਹਾ ਹੈ ਤੇ ਸਭ ਕਾਨੂੰਨ ਦੀਆ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਤੇ ਇਸ ਦਾ ਵਿਰੋਧ ਕਰਨ ਤੇ ਲੋਕਾਂ ਉਪਰ ਅੰਨਾ ਜਾਬਰ ਢਾਇਆ ਗਿਆ l ਉਨ੍ਹਾਂ ਇਸ ਸਾਰੇ ਘਟਨਾਕ੍ਰਮ ਚ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਅਤੇ ਨੈਸ਼ਨਲ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਅਤੇ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਦਾਖਲ ਦੇਖ ਕੇ ਪੂਰੇ ਮਾਮਲੇ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਸਬੰਧੀ ਵੱਖ ਵੱਖ ਵਿਭਾਗਾਂ ਨੂੰ ਮੇਲ ਅਤੇ ਲਿਖਤੀ ਤੌਰ ਉੱਪਰ ਜਾਣੂ ਕਰਵਾ ਕੇ ਮਾਮਲੇ ਦੀ ਪੜਤਾਲ ਕਰਨ ਦਾ ਪੱਤਰ ਵੀ ਵੀ ਲੋਕਾਂ ਵੱਲੋਂ ਜਾਰੀ ਕਰਵਾਇਆ ਗਿਆ।

Leave a Reply

Your email address will not be published. Required fields are marked *