ਚੜ੍ਹਦੀਕਲਾ ਟਾਈਮ ਟੀ.ਵੀ. ਵੱਲੋਂ ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਨੂੰ ਯੂ-ਟਿਊਬ Çਲੰਕ ਮੁਹੱਈਆ ਕਰਾਉਣ ਦੀ ਅਪੀਲ
ਪਟਿਆਲਾ, 23 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਆਲਮੀ ਪੱਧਰ ਦੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਹਰਮਨ ਪਿਆਰੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਯੂ-ਟਿਊਬ ਦਾ ਲਿੰਕ ਦੇਣ ਲਈ ਇੱਕ ਪੱਤਰ ਲਿਖਿਆ ਹੈ। ਸ੍ਰ. ਦਰਦੀ ਨੇ ਜਾਣਕਾਰੀ ਦਿੱਤੀ ਹੈ ਕਿ ਅਦਾਰੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਸ ਵਕਤ ਪੀ.ਟੀ.ਸੀ. ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਹੀਂ ਕਰਦਾ, ਭਾਵ ਸਵੇਰੇ 8.30 ਵਜੇ ਤੋਂ 6.30 ਵਜੇ ਸ਼ਾਮ ਤਕ ਲਗਾਤਾਰ 10 ਘੰਟੇ ਚੜ੍ਹਦੀਕਲਾ ਗੁਰਬਾਣੀ ਟੀ. ਵੀ. ਉੱਤੇ ਅਤੇ ਬਾਅਦ ਦੁਪਹਿਰ 3.00 ਤੋਂ 4.30 ਵਜੇ ਤਕ ਚੜ੍ਹਦੀਕਲਾ ਟਾਈਮ ਟੀ. ਵੀ. ਉਤੇ ਪ੍ਰਸਾਰਣ ਕਰਨ ਲਈ ਯੂ-ਟਿਊਬ ਲਿੰਕ ਮੁਹੱਈਆ ਕਰਵਾਇਆ ਜਾਵੇ।
ਅਦਾਰਾ ਚੜ੍ਹਦੀਕਲਾ ਜੋ ਕਿ ਸਿੱਖ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਤੌਰ ’ਤੇ ਸਮਰਪਿਤ ਹੈ ਅਤੇ ਪਿਛਲੇ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਕੌਮ ਦੀ ਸੇਵਾ ਕਰ ਰਿਹਾ ਹੈ ਅਤੇ ਪਿਛਲੇ 15 ਸਾਲਾਂ ਤੋਂ ਲਗਾਤਾਰ ਗੁ. ਬੰਗਲਾ ਸਾਹਿਬ, ਪਟਨਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰ ਰਿਹਾ ਹੈ। ਸ੍ਰ. ਦਰਦੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਉਪਰੋਕਤ ਸਮਿਆਂ ਉਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲੲਂੀ ਯੂ ਟਿਊਬ Çਲੰਕ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਵਿਸ਼ਵ ਭਰ ਵਿੱਚ ਬੈਠੀਆਂ ਸਿੱਖ ਸੰਗਤਾਂ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਦੇਖ-ਸੁਣ ਕੇ ਆਪਣਾ ਜੀਵਨ ਸਫ਼ਲ ਕਰ ਸਕਣ ਜਦੋਂ ਕਿ ਉਸ ਸਮੇਂ ਪੀ.ਟੀ.ਸੀ. ਉੱਤੇ ਸਿੱਧਾ ਪ੍ਰਸਾਰਣ ਨਹੀਂ ਹੋ ਰਿਹਾ ਹੁੰਦਾ। ਇਥੇ ਵਰਣਨਯੋਗ ਹੈ ਕਿ ਚੜ੍ਹਦੀਕਲਾ ਟਾਈਮ ਟੀ. ਵੀ. ਨਾਰਥ ਅਮਰੀਕਾ ਵਿਚ ਡਿਸ਼ ਨੈਟਵਰਕ, ਸÇਲੰਗ ਟੀਵੀ ਅਤੇ ਭਾਰਤ ਵਿਚ ਟਾਟਾ ਸਕਾਈ, ਡਿਸ਼ ਟੀਵੀ, ਏਅਰਟੈੱਲ, ਡੀ ਟੂ ਐਚ, ਕੇਬਲ ਨੈਟਵਰਕਸ ਅਤੇ ਵਿਸ਼ਵ ਭਰ ਦੇ ਓ ਟੀ ਟੀ ਪਲੇਟਫਾਰਮਾਂ ਉਤੇ ਉਪਲਬਧ ਹੈ।

