ਪਟਿਆਲਾ

ਬੇਰੋਜਗਾਰ ਨੌਜਵਾਨਾਂ ਨੂੰ ਨੌਕਰੀਆਂ ਰੋਜਗਾਰ ਨਾ ਮਿਲਣ ਤੇ ਰੋਸ ਵਜੋਂ ਮਾਨ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

ਬੇਰੋਜਗਾਰ ਨੌਜਵਾਨਾਂ ਦੇ ਹਿੱਤਾਂ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ — ਕਾਕਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬੇਰੋਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਨੌਕਰੀਆਂ ਨਾ ਮਿਲਣ ਤੇ ਰੋਸ ਵਜੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਿੱਚ ਵੱਧ ਰਹੀ ਬੇਰੋਜਗਾਰੀ ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਹੋਰਡਿੰਗ ਬੋਰਡਾਂ ਤੇ ਲਿਖ ਕੇ ਲਗਾਉਣ ਨਾਲ ਰੋਜਗਾਰ ਨੌਕਰੀਆਂ ਨਹੀਂ ਮਿਲਦੀਆਂ ਰੋਜਗਾਰ ਨੌਕਰੀਆਂ ਦੇਣ ਲਈ ਸਰਕਾਰ ਵਿੱਚ ਇੱਛਾ ਸ਼ਕਤੀ ਦੀ ਲੋੜ ਹੈ ਜਿਹੜੇ ਨੌਜਵਾਨਾਂ ਦੇ ਮਸਲਿਆਂ ਨੂੰ ਲੈ ਕੇ ਆਪ ਦੀ ਸਰਕਾਰ ਸੱਤਾ ਵਿੱਚ ਆਈ ਸੀ ਉਹਨਾਂ ਮਸਲਿਆਂ ਨੂੰ ਭੁਲਾਕੇ ਪੁਰਾਣੀ ਸਰਕਾਰਾਂ ਦੇ ਸਿਸਟਮ ਤੇ ਚਲਦੀ ਵਿਖਾਈ ਦੇ ਰਹੀ ਹੈ। ਬੇਰੋਜਗਾਰੀ ਨੂੰ ਲੈ ਕੇ ਕੋਈ ਬਦਲਾਅ ਨਹੀਂ ਆਇਆ ਉਲਟਾ ਬੇਰੋਜਗਾਰੀ ਵਿੱਚ ਭਾਰੀ ਵਾਧਾ ਹੋ ਗਿਆ ਹੈ। ਅਸਲ ਮਸਲੇ ਬੇਰੋਜਗਾਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਪੰਜਾਬ ਦੇ ਲੱਖਾਂ ਲੜਕੇ ਲੜਕੀਆਂ ਬੇਰੋਜਗਾਰੀ ਨਾਲ ਜੂਝ ਰਹੇ ਹਨ ਸਰਕਾਰ ਜਿਹੜੀਆਂ ਗਰੰਟੀਆਂ ਵਾਅਦੇ ਪੂਰੇ ਨਹੀਂ ਕਰ ਸਕਦੀ ਤਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਜਜਬਾਤਾਂ ਨਾਲ ਖੇਡਾਂ ਖੇਡਣ ਦੀ ਕਿ ਲੋੜ ਹੈ। ਜਦੋਂ ਕਿ ਪੰਜਾਬ ਦੇ ਬੇਰੋਜਗਾਰ ਨੌਜਵਾਨ ਪਹਿਲਾ ਹੀ ਦੁੱਖ ਦਰਦਾਂ ਅਤੇ ਤਕਲੀਫਾਂ ਨਾਲ ਜੂਝ ਰਹੇ ਹਨ ਮਾਨ ਸਰਕਾਰ ਨੌਜਵਾਨਾਂ ਨੂੰ ਰੋਜਗਾਰ ਨੌਕਰੀਆਂ ਦੇਣ ਦੀ ਬਜਾਏ ਬਿਆਨਬਾਜੀ ਕਰ ਗੱਲਾਂ ਦਾ ਕੜਾਹ ਬਣਾ ਰਹੀ ਹੈ। ਇਸ ਸਰਕਾਰ ਨੇ ਬੇਰੋਜਗਾਰੀ ਸਬੰਧੀ ਐਲਾਨਾਂ ਦੀਆਂ ਝੜੀਆਂ ਹੀ ਲਗਾਈਆਂ ਪਰ ਬੇਰੋਜਗਾਰੀ ਉੱਥੇ ਦੀ ਉੱਥੇ ਖੜੀ ਹੈ।

ਜਿਸ ਦਿਨ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਰੋਜਗਾਰ ਨੌਕਰੀਆਂ ਨੂੰ ਲੈ ਕੇ ਕੋਈ ਬਦਲਾਅ ਨਹੀਂ ਆਇਆ ਹਾਲਾਤ ਪਹਿਲਾਂ ਨਾਲੋ ਮਾੜੇ ਹੋ ਗਏ ਹਨ ਪੰਜਾਬ ਸਰਕਾਰ ਨੇ ਐਲਾਨਾਂ ਤੋਂ ਇਲਾਵਾ ਕੁੱਝ ਨਹੀਂ ਕੀਤਾ ਜਿਸ ਦਾ ਖਮਿਆਜਾ ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਰੀ ਰੋਸ ਜਤਾਉਂਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ਦਾਅਵਿਆ ਅਤੇ ਗਰੰਟੀਆਂ ਤੋਂ ਭੱਟਕ ਚੁੱਕੀ ਹੈ। ਮਾਨ ਸਰਕਾਰ ਨੇ ਸਿਰਫ ਫੋਟੋਆਂ ਖਿਚਾਉਣ ਤੇ ਨਿਤ ਦਿਨ ਨਵੇਂ—ਨਵੇਂ ਐਲਾਨਾਂ ਪ੍ਰਚਾਰਾਂ ਤੇ ਜੋਰ ਲਗਾਇਆ ਹੋਇਆ ਹੈ। ਬੇਰੋਜਗਾਰੀ ਦੇ ਖਾਤਮੇ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਬਿਆਨਬਾਜੀ ਕੀਤੀ ਜਾ ਰਹੀ ਹੈ, ਜਿਸ ਦਿਨ ਦੀ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਨਸ਼ਾ ਕਈ ਗੁਣਾ ਵੱਧ ਚੁੱਕਾ ਹੈ। ਜਿਸ ਦੀ ਭੇਂਟ ਬੇਰੋਜਗਾਰ ਨੌਜਵਾਨ ਚੜ੍ਹ ਰਹੇ ਹਨ ਉਹਨਾਂ ਨੇ ਫਿਰ ਮੰਗ ਕੀਤੀ ਕਿ ਜਦੋਂ ਤੱਕ ਬੇਰੋਜਗਾਰਾਂ ਨੰੂੰ ਰੋਜਗਾਰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ ਉਦੋ ਤੱਕ ਮਾਨ ਸਰਕਾਰ ਵੱਲੋਂ ਬੇਰੋਜਗਾਰਾਂ ਨੂੰ 5000/— ਰੁਪਏ ਪ੍ਰਤੀ ਮਹੀਨਾ ਬੇਰੋਜਗਾਰੀ ਮਾਨ ਭੱਤਾ ਦਿੱਤਾ ਜਾਵੇ ਬੇਰੋਜਗਾਰ ਨੌਜਵਾਨਾਂ ਦੇ ਹਿੱਤਾਂ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਅਬੀ ਸਿੰਗਲਾ, ਬਿਲਾ, ਚਰਨਜੀਤ ਸਿੰਘ, ਮਹਿੰਦਰ ਸਿੰਘ, ਰਾਮ ਪਾਲ ਸਿੰਘ, ਹੁਕਮ ਸਿੰਘ, ਨਰਿੰਦਰਪਾਲ ਸਿੰਘ, ਸੰਤ ਸਿੰਘ, ਹਰਮੇਸ਼ ਕੁਮਾਰ, ਸੂਰਜ ਕੁਮਾਰ, ਜੋਰਾ ਸਿੰਘ, ਰਾਜ ਕੁਮਾਰ, ਦੀਪਕ ਕੁਮਾਰ, ਬਲਬੀਰ ਸਿੰਘ, ਸਰਵਨ ਕੁਮਾਰ, ਪ੍ਰੇਮ ਚੰਦ, ਜਗਤਾਰ ਸਿੰਘ, ਸੰਤਪਾਲ ਸਿੰਘ, ਬੀ.ਐਮ. ਗੌਤਮ, ਸਾਧੂ ਸਿੰਘ, ਜਤਿੰਦਰ ਸਿੰਘ, ਅਨਮੋਲ ਮਹਿਤਾ ਆਦਿ ਹਾਜਰ ਸਨ।

Leave a Reply

Your email address will not be published. Required fields are marked *