ਡਾ. ਐਸ.ਪੀ. ਸਿੰਘ ਓਬਰਾਏ ਰੱਖਣਗੇ ਗਊਸ਼ਾਲਾ ਚਕਿਤਸਾ ਕੇਂਦਰ ਦਾ ਨੀਂਹ ਪੱਥਰ
ਪਟਿਆਲਾ 31 ਮਈ (ਮਧੂਸਾਰ ਬਿਊਰੋ) ਵੰਦੇ ਮਾਤਰਮ ਦਲ ਪਟਿਆਲਾ ਵਲੋਂ ਬਣਾਏ ਜਾ ਰਹੇ ਗਊਸ਼ਾਲਾ ਚਕਿਤਸਾ ਕੇਂਦਰ ਦਾ ਨੀਂਹ ਪੱਥਰ 3 ਜੁਲਾਈ 2016 ਨੂੰ ਡਾ. ਐਸ.ਪੀ. ਸਿੰਘ ਓਬਰਾਏ ਚੇਅਰਮੈਨ ਸਰਬਤ ਦਾ ਭਲਾ ਟਰੱਸਟ ਆਪਣੇ ਕਰ ਕਮਲਾਂ ਨਾਲ ਰੱਖਣਗੇ।
ਇਸ ਸਮਾਗਮ ਸਬੰਧੀ ਐਸ.ਪੀ. ਓਬਰਾਏ ਜੀ ਨੂੰ ਸੱਦਾ ਪੱਤਰ ਦੇਣ ਲਈ ਵੰਦੇ ਮਾਤਰਮ ਦਲ ਪਟਿਆਲਾ ਨੈਸ਼ਨਲ ਪ੍ਰਧਾਨ ਗੁਰਮੁੱਖ ਸਿੰਘ ਗੁਰੂ ਤੇ ਪਵਨ ਕੁਮਾਰ ਯੌਧਾ ਨੈਸ਼ਨਲ ਜਨਰਲ ਸਕੱਤਰ ਉਨ੍ਹਾਂ ਦੇ ਦਫਤਰ ਪਹੁੰਚੇ। ਦੱਸਣਯੋਗ ਹੈ ਕਿ ਵੰਦੇ ਮਾਤਰਮ ਦਲ ਵਲੋਂ 03 ਜੁਲਾਈ 2016 ਨੂੰ ਸ਼ਨੀ ਇਨਕਲੇਵ ਦੇ ਸਾਹਮਣੇ ਦੇਵੀਗੜ੍ਹ ਰੋਡ ਪਟਿਆਲਾ ਤੇ ਜਖਮੀ, ਬਿਮਾਰ ਪਸ਼ੂ ਤੇ ਪੰਛੀਆਂ ਲਈ ਇੱਕ ਗਊਸ਼ਾਲਾ ਚਕਿਤਸਾ ਕੇਂਦਰ ਬਣਾਇਆ ਜਾ ਰਿਹਾ ਹੈ। ਜਿੱਥੇ ਸਾਰੇ ਬੇਸਹਾਰਾ ਪਸ਼ੂ ਪੰਛੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਪਹਿਲਾ ਵੰਦੇ ਮਾਤਰਮ ਮੈਂਬਰ ਜਖਮੀ ਜਾਨਵਰਾਂ ਦਾ ਇਲਾਜ ਰੋਡ ਤੇ ਕਰਦੀ ਸੀ ਤੇ ਉਨ੍ਹਾਂ ਜਖਮੀ ਜਾਨਵਰਾਂ ਦੀ ਦੁਬਾਰਾ ਮੱਲਮ ਪੱਟੀ ਕਰਨ ਲਈ ਉਨ੍ਹਾਂ ਨੂੰ ਹਰ ਰੋਜ਼ ਵਾਰ ਵਾਰ ਰੋਡ ਤੇ ਹੀ ਕਰਨ ਲਈ ਖੱਜਲ ਖੁਆਰ ਹੁੰਦੇ ਸੀ। ਪਰ ਹੁਣ ਵੰਦੇ ਮਾਤਰਮ ਦਲ ਦੇ ਮੈਂਬਰ ਜਖਮੀ ਜਾਨਵਰਾਂ ਨੂੰ ਆਪਣੈ ਪਸ਼ੂ ਚਕਿਤਸਾ ਕੇਂਦਰ ਲਿਜਾ ਕੇ ਬਿਹਤਰ ਇਲਾਜ ਕਰਾਇਆ ਕਰਨਗੇ ਜ਼ਦੋ ਤੱਕ ਜਾਨਵਰ ਬਿਲਕੁੱਲ ਠੀਕ ਨਹੀਂ ਹੋ ਜਾਂਦਾ। ਇਸ ਮੌਕੇ ਸ. ਜੱਸਾ ਸਿੰਘ ਸੰਧੂ , ਪੰਕਜ ਕੌਂਸ਼ਲ, ਕੁਮਾਰ ਵਿਸ਼ੇਸ਼,, ਅਜਵਿੰਦਰ ਤੇ ਹੋਰ ਵੰਦੇ ਮਾਤਰਮ ਮੈਂਬਰ ਮੌਜੂਦ ਸਨ।

