ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਇੰਟਰਨੈਸ਼ਨਲ ਡੇ ਫਾਰ ਬਾਇਓਲੌਜੀਕਲ ਡਾਇਵਰਸਿਟੀ 2016 ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ

ਪਟਿਆਲਾ 31 ਮਈ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ, ਪਟਿਆਲਾ ਦੇ ਪੀ.ਜੀ. ਖੇਤੀਬਾੜੀ ਵਿਭਾਗ ਵੱਲੋਂ ਕਾਲਜ ਵਿਖੇ ਇੰਟਰਨੈਸ਼ਨਲ ਡੇ ਫਾਰ ਬਾਇਓਲੌਜੀਕਲ ਡਾਇਵਰਸਿਟੀ 2016 ਨੂੰ ਸਮਰਪਿਤ ‘ਮੇਨ ਸਟਰੀਮਿੰਗ ਬਾਇਓਡਾਇਵਰਸਿਟੀ ਸਸਟੇਨਿੰਗ ਪੀਪਲ ਐਂਡ ਦ ਲਾਇਵਲੀਹੁਡ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਹ ਸੈਮੀਨਾਰ ਨੈਸ਼ਨਲ ਬਾਇਓਡਾਇਵਰਸਿਟੀ ਅਥਾਰਟੀ ਗੌਰਮਿਟ ਆਫ਼ ਇੰਡੀਆ ਅਤੇ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੁਆਰਾ ਸਪਾਂਸਰ ਕੀਤਾ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਪ੍ਰੋ. ਡਾ. ਆਰ.ਪੀ. ਗੁਪਤਾ ਅਤੇ ਡਾ. ਐਨ.ਐਸ.ਅੱਤਰੀ ਨੇ ਆਪਣੇ ਭਾਵਪੂਰਕ ਵਿਚਾਰ ਦਿੱਤੇ।
ਡਾ. ਆਰ.ਪੀ. ਗੁਪਤਾ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜੈਵਿਕ ਵਿਭਿੰਨਤਾ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹੈ। ਲੇਕਿਨ ਅੱਜ ਦੇ ਸਮੇਂ ਵਿੱਚ ਵੱਖ ਵੱਖ ਸਾਧਨਾਂ ਰਾਹੀਂ ਇਸ ਦਾ ਨੁਕਸਾਨ ਹੋ ਰਿਹਾ ਹੈ ਅਤੇ ਮਨੁੱਖ ਵੀ ਇਸ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਡਾ. ਗੁਪਤਾ ਨੇ ਕਿਹਾ ਕਿ ਜੰਗਲਾਂ ਦੀ ਕਟਾਈ ਨਾਲ ਵਾਤਾਵਰਨ ਅਸ਼ੁੱਧ ਹੋ ਰਿਹਾ ਹੈ ਅਤੇ ਸਾਡੇ ਜੀਵ-ਜੰਤੂਆਂ ਦੀ ਗਿਣਤੀ ਦਿਨ-ਬ-ਦਿਨ ਘੱਟ ਰਹੀ ਹੈ ਜਿਸ ਦੇ ਆਉਣ ਵਾਲੇ ਸਮੇਂ ਵਿੱਚ ਅਸਹਿ ਨਤੀਜੇ ਸਾਹਮਣੇ ਆ ਸਕਦੇ ਹਨ। ਡਾ. ਗੁਪਤਾ ਨੇ ਕਿਹਾ ਕਿ ਜੈਵਿਕ ਵਭਿੰਨਤਾ ਦੀ ਸਾਂਭ-ਸੰਭਾਲ ਸਾਡੇ ਸਭ ਦੀ ਮੁੱਢਲੀ ਲੋੜ ਵੀ ਹੈ ਅਤੇ ਜ਼ਿੰਮੇਵਾਰੀ ਵੀ ਹੈ।
ਡਾ. ਐਨ.ਐਸ.ਅੱਤਰੀ ਨੇ ਸੰਬੋਧਿਨ ਹੁੰਦੇ ਹੋਏ ਕਿਹਾ ਕਿ ਅਲੋਪ ਹੋ ਰਹੀਆਂ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਸੰਭਾਲਣ ‘ਤੇ ਜ਼ੋਰ ਦਿੱਤਾ। ਡਾ. ਅੱਤਰੀ ਨੇ ਕਾਰਬਨ ਕਰੈਡਿਟਜ਼ ਦੇ ਮਹੱਤਵ, ਓਜ਼ੋਨ ਦੀ ਪਰਤ ਤੇ ਘੱਟਣ ਅਤੇ ਗਲੋਬਲ ਵਾਰਮਿੰਗ ਦੇ ਮਨੁੱਖਾਂ ਤੇ ਹੋਣ ਵਾਲੇ ਪ੍ਰਭਾਵ ਬਾਰੇ ਚਾਨਣਾ ਪਾਇਆ। ਡਾ. ਅੱਤਰੀ ਨੇ ਜੀਵ ਵਿਭਿਨਤਾ ਦੇ ਘੱਟਣ ਨਾਲ ਈਕੋ ਸਿਸਟਮ ਦੇ ਪੈਣ ਵਾਲੇ ਬੁਰੇ ਅਸਰ ਬਾਰੇ ਉਦਾਹਰਣਾ ਸਹਿਤ ਜਾਣਕਾਰੀ ਦਿੱਤੀ।
ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਡਾ. ਆਰ.ਪੀ.ਗੁਪਤਾ ਅਤੇ ਡਾ.ਐਨ.ਐਸ ਅੱਤਰੀ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਅਜੋਕੇ ਯੁੱਗ ਵਿੱਚ ਜਿਥੇ ਵਿਗਿਆਨ ਤਕਨਾਲੌਜੀ ਦਾ ਵਿਕਾਸ ਹੋ ਰਿਹਾ ਹੈ ਉਥੇ ਸਾਡੇ ਜੀਵ-ਜੰਤੂ, ਪੌਦੇ ਅਤੇ ਸਮੁੱਚੇ ਵਾਤਾਵਰਨ ਦਾ ਹਰਿਆ-ਭਰਿਆ ਰਹਿਣਾ ਮਨੁੱਖ ਹੋਂਦ ਲਈ ਬਹੁਤ ਜ਼ਰੂਰੀ ਹੈ। ਡਾ. ਉੱਭਾ ਨੇ ਪਾਣੀ ਦੇ ਵੱਖ ਵੱਖ ਸੋਮਿਆਂ ਨੂੰ ਸੰਭਾਲਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਦਾ ਪੋਸਟ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲਾ ਕਰਵਾਇਆ ਗਿਆ ਜਿਸ ਦੀ ਜੈੱਜਮੈਂਟ ਡਾ. ਹਰਪ੍ਰੀਤ ਕੌਰ, ਪ੍ਰੋ. ਇਮਤਿਆਜ਼ਾ, ਡਾ. ਅਕਸ਼ਿਤਾ ਧਾਲੀਵਾਲ ਅਤੇ ਪ੍ਰੋ. ਮਨਦੀਪ ਕੌਰ ਨੇ ਕੀਤੀ। ਨਤੀਜਿਆਂ ਦੌਰਾਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ, ਹਰਮਨਵੀਰ ਕੌਰ ਨੇ ਦੂਜਾ ਅਤੇ ਅਰਸ਼ਪੀ੍ਰਤ ਕੌਰ ਅਤੇ ਪ੍ਰਿੰਸ ਕੰਬੋਜ਼ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਚੰਨਪ੍ਰੀਤ ਕੌਰ, ਮਮਤਾ, ਕਿਰਨਪਾਲ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਪੀ.ਜੀ. ਖੇਤੀਬਾੜੀ ਵਿਭਾਗ ਦੇ ਮੁਖੀ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਨੇ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਰਹੇ। ਮੰਚ ਸੰਚਾਲਨ ਡਾ. ਅਕਸ਼ਿਤਾ ਧਾਲੀਵਾਲ ਨੇ ਕੀਤਾ ਅਤੇ ਵਿਦਿਆਰਥੀਆਂ ਦੇ ਮੁਕਾਬਲੇ ਪ੍ਰੋ. ਮਨਦੀਪ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ।

Leave a Reply

Your email address will not be published. Required fields are marked *