ਪੰਜਾਬਪਟਿਆਲਾ

ਇਮਾਨਦਾਰ ਸਿਆਸਤ ਕਿਸੇ ਪਾਰਟੀ ਦਾ ਪੇਟੈਂਟ ਜਾਂ ਏਕਾਅਧਿਕਾਰ ਨਹੀਂ ਹੋ ਸਕਦੀ : ਡਾ. ਗਾਂਧੀ

ਪਟਿਆਲਾ 31 ਮਈ (ਮਧੂਸਾਰ ਬਿਊਰੋ) ਪੰਜਾਬ ਅੰਦਰ ਸਵਰਾਜ-ਪਾਰਟੀ-ਇੱਕ ਨਵੀਂ ਸਿਆਸੀ ਬਣਤਰ ਬਾਰੇ ਮੀਡੀਆ ਦੇ ਇੱਕ ਹਿੱਸੇ ਵਿੱਚ ਉਠਾਈ ਜਾ ਰਹੀ ਮੇਰੀ ਰਾਏ ਅਤੇ ਪਹੁੰਚ ਬਾਰੇ ਵਾਦ-ਵਿਵਾਦ ਨੂੰ ਸਾਫ ਕਰਨ ਲਈ ਡਾ: ਧਰਮਵੀਰ ਗਾਂਧੀ ਨੇ ਅੱਜ ਇੱਕ ਲਿਖਤੀ ਬਿਆਨ ਵਿੱਚ ਸਪਸ਼ਟ ਕਰਕੇ ਕਿਹਾ ਕਿ, ਉਹ ਪੰਜਾਬ ਜਾਂ ਦੇਸ਼ ਅੰਦਰ ਕਿਸੇ ਵੀ ਅਜਿਹੇ ਕਦਮ ਦਾ ਜੋ ਸਵਰਾਜ, ਪਾਰਦਰਸ਼ਤਾ, ਜਵਾਬਦੇਹੀ ਅਤੇ ਅੰਤਰ-ਪਾਰਟੀ ਜਮਹੂਰੀਅਤ ਨੂੰ ਭ੍ਰਿਸ਼ਟਾਚਾਰੀ, ਲੁੱਟ-ਖਸੁੱਟ, ਪਾੜੋ ਅਤੇ ਰਾਜ ਕਰੋ ਵਾਲੀ ਭ੍ਰਿਸ਼ਟ ਕਾਂਗਰਸ ਅਤੇ ਭ੍ਰਿਸ਼ਟ-ਤਾਨਾਸ਼ਾਹ ਅਕਾਲੀ-ਬੀ.ਜੇ.ਪੀ.ਦੀਆਂ ਰਵਾਇਤੀ ਪਾਰਟੀਆਂ ਦੇ ਮੁਤਬਾਦਲ ‘ਬਦਲਵੀਂ ਸਿਆਸਤ’ ਖੜੀ ਕਰਨ ਦੀ ਕੋਸ਼ਿਸ਼ ਕਰੇ, ਦਾ ਸੁਆਗਤ ਕਰਦੇ ਹਨ।
ਡਾ: ਗਾਂਧੀ ਨੇ ਕਿਹਾ ਕਿ ਬੇ-ਈਮਾਨ ਸਿਆਸਤ ਵਾਂਗ ਹੀ, ਈਮਾਨਦਾਰ ਸਿਆਸਤ ਕਿਸੇ ਪਾਰਟੀ ਦਾ ਪੇਟੈਂਟ ਜਾਂ ਏਕਾਧਿਕਾਰ ਨਹੀਂ ਹੋ ਸਕਦੀ, ਖਾਸਕਰ ਇੱਕ ਵਿਸ਼ਾਲ ਅਤੇ ਅਨੇਕਤਾ ਵਾਲੇ ਭਾਰਤ ਵਿੱਚ ਉਨਾਂ ਕਿਹਾ ਕਿ, ਭਵਿੱਖ ਵਿੱਚ ਅਜਿਹੀਆਂ ਹੋਰ ਜਥੇਬੰਦੀਆਂ ਵੀ ਖੜੀਆਂ ਹੋ ਸਕਦੀਆਂ ਹਨ ਜੋ ਈਮਾਨਦਾਰ ਤੇ ਪਾਰਦਰਸ਼ੀ ਰਾਜਨੀਤੀ ਦਾ ਦਮ ਭਰਦੀਆਂ ਹੋਣ।
ਸਵਰਾਜ ਪਾਰਟੀ ਦੇ ਗਠਨ ਬਾਰੇ ਮੇਰੇ ਪ੍ਰਤੀਕਰਮ ਵਿੱਚ ਤੇ ਵਿਚਾਰਾਂ ਅੰਦਰ ਕੋਈ ਦੁਚਿੱਤੀ ਜਾਂ ਭੰਬਲਭੂਸਾ ਨਹੀਂ ਹੈ। ਮੈਂ ਉਨ੍ਹਾਂ ਦੇ ਹੱਕ ਵਿੱਚ ਨਿੱਤਰਾਂ ਜਾਂ ਨਾ, ਇਹ ਇੱਕ ਵੱਖਰਾ ਸੁਆਲ ਹੈ, ਕਿਉਂਕਿ ਮੈਂ ਅਜੇ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹਾਂ ਅਤੇ ਮੈਂ ਉਨ੍ਹਾਂ ਅਸੂਲਾਂ ਜਿਨ੍ਹਾਂ ਦਾ ਝੰਡਾ ਆਮ ਆਦਮੀ ਪਾਰਟੀ ਨੇ ਚੁੱਕਿਆ, ਉੱਪਰ ਚੱਲ ਕੇ ਬਤੌਰ ਮੈਂਬਰ ਪਾਰਲੀਮੈਂਟ, ਲੋਕਾਂ ਦੀ ਸੇਵਾ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਅ ਰਿਹਾ ਹਾਂ ਅਤੇ ਨਿਭਾਉਂਦਾ ਰਹਾਂਗਾ।

Leave a Reply

Your email address will not be published. Required fields are marked *