ਪਟਿਆਲਾ

ਦੇਸ਼ ਭਰ ਦੇ ਮੁਲਾਜ਼ਮ ਤੇ ਪੈਨਸ਼ਨਰ ਦੇਸ਼ ਵਿਆਪੀ ਸੰਘਰਸ਼ ਕਰਨਗੇ-ਵੇਦ ਪ੍ਰਕਾਸ਼

ਤਾਮਿਲਨਾਡੂ ਦੇ ਮੁਲਾਜ਼ਮਾਂ ਦੀ ਕੌਮੀਂ ਕਾਨਫਰੰਸ ਮੌਕੇ ਸੰਘਰਸ਼ ਦਾ ਕੀਤਾ ਗਿਆ ਐਲਾਨ

ਪਟਿਆਲਾ, 21 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੇਂਦਰ ਸਰਕਾਰ ਵਲੋਂ ਨਿੱਜੀਕਰਨ ਦੀ ਹਨੇਰੀ ਤੇਜ਼ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਅਤੇ ਪੁਰਾਣੀ ਪੈਨਸ਼ਨ ਪ੍ਰਤੀ ਧਾਰੀ ਚੁੱਪ ਖਿਲਾਫ ਦੇਸ਼ ਭਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਦੇਸ਼ ਵਿਆਪੀ ਸੰਘਰਸ਼ ਕਰਨਗੇ। ਇਹ ਐਲਾਨ ਰਿੂਪੁਰ (ਤਾਮਲਨਾਡੂ) ਦੇ ਡੀ.ਆਰ.ਜੀ. ਹਾਲ ਵਿਖੇ ਤਾਮਿਲਨਾਡੂ ਮੁਲਾਜ਼ਮਾਂ (ਟੀ.ਐਨ.ਜੀ.ਈ.ਏ.) ਦੇ ਦੋ ਰੋਜ਼ਾ ਰਾਜ ਪੱਧਰੀ ਸੰਮੇਲਨ ਦਾ ਉਦਘਾਟਨ ਕਰਦਿਆਂ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਕੋੰਮੀਂ ਵਾਇਸ ਚੇਅਰਮੈਨ, ਪੈਨਸ਼ਨਰ ਆਗੂ ਅਤੇ ਪ.ਸ.ਸ.ਫ. ਦੇ ਸਾਬਕਾ ਸੂਬਾ ਜਨਰਲ ਸਕੱਤਰ ਸਾਥੀ ਵੇਦ ਪ੍ਰਕਾਸ਼ ਸ਼ਰਮ ਨੇ ਕੀਤਾ। ਉਹਨਾਂ ਇੱਕ ਦੇਸ਼-ਇੱਕ ਚੋਣ, ਇੱਕ ਦੇਸ਼-ਇੱਕ ਵਿਧਾਨ, ਇੱਕ ਦੇਸ਼-ਇੱਕ ਪਹਿਚਾਣ ਅਤੇ ਇੱਕ ਦੇਸ਼-ਇੱਕ ਸਿਵਲ ਕੋਡ ਦਾ ਨਾਅਰਾ ਦੇਣ ਵਾਲਿਆਂ ਤੋਂ ਪੁੱਛਿਆ ਕਿ ਇੱਕ ਦੇਸ਼-ਦੋ ਤਰ੍ਹਾਂ ਦੀ ਪੈਨਸ਼ਨ ਕਿਓਂ ? ਇੱਕ ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ ਦੂਸਰੀ ਨੈਸ਼ਨਲ ਪੈਨਸ਼ਨ ਸਕੀਮ/ ਨਿਊ ਪੈਂਨਸ਼ਨ ਸਕੀਮ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਸੰਸਦ ਵਿੱਚ ਪਾਸ ਕੀਤੇ ਬਿਨਾਂ ਕੌਮੀਂ ਸਿੱਖਿਆ ਨੀਤੀ ਨੂੰ ਉਸੇ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ, ਜਿਵੇਂ ਪੀ.ਐਫ.ਆਰ.ਡੀ.ਏ. ਬਿੱਲ ਪਾਸ ਕੀਤੇ ਬਿਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ 2004 ਤੋਂ ਨੈਸ਼ਨਲ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਸੀ। ਇਸ ਦੋ ਰੋਜ਼ਾ ਕਾਨਫਰੰਸ ਦੀ ਪ੍ਰਧਾਨਗੀ ਐਸ. ਤਾਮਿਲਸੇਲਵੀ, ਜੇ.ਲਕਸ਼ਮੀ ਨਰਾਇਣ, ਐਨ.ਕੁਪਾਰਵਲ ਅਤੇ ਬੀ.ਕ੍ਰਿਸ਼ਨਨ ਨੇ ਕੀਤੀ।ਸਾਬਕਾ ਵਾਇਸ ਚੇਅਰਮੈਨ ਕਾ. ਗੰਗਾਧਰਨ ਵਲੋਂ ਝੰਡਾ ਲਹਿਰਾ ਕੇ ਮਾਰਚ ਸ਼ੁਰੂ ਕੀਤਾ ਗਿਆ। ਪ੍ਰਾਂਤਕ ਪ੍ਰਧਾਨ ਕਾ. ਤਾਮਿਲਸੇਲਵੀ ਵਲੋਂ ਟੀ.ਐਨ.ਜੀ.ਈ.ਏ. ਦਾ ਝੰਡਾ ਲਹਿਰਾਇਆ ਗਿਆ।ਸਾਥੀਵੇਦ ਪ੍ਰਕਾਸ਼ ਵਲੋਂ ਇਜਲਾਸ ਦੇ ਵਿਧੀਵਤ ਉਦਘਾਟਨ ਤੋਂ ਬਾਅਦ ਤਾਮਿਲਨਾਡੂ ਮੁਲਾਜ਼ਮਾਂ ਦੇ ਜਨਰਲ ਸਕੱਤਰ ਜੇ.ਲਕਸ਼ਮੀਨਰਾਇਣ ਵਲੋਂ ਪੇਸ਼ ਕੀਤੀ ਰਿਪੋਰਟ ਤੇ 28 ਡੈਲੀਗੇਟਾਂ ਵਲੋਂ ਵਿਚਾਰ ਪੇਸ਼ ਕੀਤੇ ਗਏ। ਇਸਤਰੀ ਮੁਲਾਜ਼ਮਾਂ ਦੇ ਵਿਸ਼ੇਸ਼ ਸੈਸ਼ਨ ਨੂੰ ਇਸਤਰੀ ਆਗੂ ਕਾ. ਆਰ.ਤਾਮਿਲਸੇਲਵੀ ਨੇ ਸੰਬੋਧਨ ਕੀਤਾ।

ਦੂਜੇ ਦਿਨ ਦੀ ਕਾਨਫਰੰਸ ਦੀ ਸ਼ੁਰੂਆਤ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਕੌਮੀਂ ਆਗੂ ਅਤੇ ਪ.ਸ.ਸ.ਫ. ਦੇ ਸਾਬਕਾ ਸੂਬਾ ਵਿੱਤ ਸਕੱਤਰ ਸਾਥੀ ਮਨਜੀਤ ਸਿੰਘ ਸੈਣੀ ਵਲੋਂ ਕੀਤੀ ਗਈ। ਉਨਾਂ ਵਲੋਂ ਆਪਣੇ ਸੰਬੋਧਨ ਰਾਹੀਂ ਸਰਕਾਰ ਦੇ ਅੱਠਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ, ਨਿੱਜੀਕਰਣ ਤੇ ਰੋਕ, ਹਜ਼ਾਰਾਂ ਖਾਲੀ ਅਸਾਮੀਆਂ ਨੂੰ ਪੂਰੇ ਗ੍ਰੇਡਾਂ ਵਿੱਚ ਭਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ 18 ਮਹੀਨਿਆਂ ਦਾ ਮੰਹਿਗਾਈ ਭੱਤਾ ਬਕਾਦਿਆ ਦੇਣ ਦੀ ਮੰਗ ਕੀਤੀ। ਉਹਨਾਂ ਪੰਜਾਬ ਦੇ ਮੁਲਾਜ਼ਮਾਂ ਅਤਤੇ ਪੈਨਸ਼ਨਰਾਂ ਦੇ ਸਾਂਝੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ.ਸ.ਸ.ਫ. ਦੀ ਪਹਿਲਕਦਮੀ ਸਦਕਾ ਪੰਜਾਬ ਅੰਦਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਦਾ ਸਾਂਝਾ ਫਰੰਟ ਉਸਾਰ ਕੇ ਸੂਬਾ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਇਸਨੂੰ ਹੋਰ ਵੀ ਤੇਜ਼ ਕਰਨ ਸਬੰਧੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਕਾਨਫਰੰਸ ਨੂੰ ਤਾਮਿਲਨਾਡੂ ਰਿਟਾਇਰੀ ਮੁਲਾਜ਼ਮਾਂ ਦੇ ਆਗੂ ਬੀ.ਕ੍ਰਿਸ਼ਨਨ ਅਤੇ ਕਿਸਾਨ ਆਗੂ ਕੇ.ਗੰਗਾਧਰਨ ਨੇ ਵੀ ਭਰਾਤਰੀ ਸੰਦੇਸ਼ ਦਿੱਤੇ। ਇਸ ਇਕੱਤਰਤਾ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਦੇ ਅੰਤ ਵਿੱਚ ਸਰਵਸੰਮਤੀ ਨਾਲ ਐਸ.ਤਾਮਿਲਸੇਲਵੀ ਨੂੰ ਪ੍ਰਾਂਤ ਦਾ ਪ੍ਰਧਾਨ, ਜੇ.ਲਕਸ਼ਮੀ ਨਰਾਇਣ ਨੂੰ ਜਨਰਲ ਸਕੱਤਰ ਸਹਿਤ 21 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਥੀ ਗਈ। ਕਾਨਫਰੰਸ ਨੇ ਸਰਕਾਰ ਨੂੰ ਮੰਗਾਂ ਦੇ ਹੱਲ ਕਰਨ ਅਤੇ ਕੋਈ ਸੁਣਵਾਈ ਨਾ ਕਰਨ ਤੇ 5 ਜਨਵਰੀ 2024 ਤੋਂ ਹੜਤਾਲ ਤੇ ਜਾਣ ਦਾ ਵਿਸ਼ੇਸ਼ ਮਤਾ ਪਾਸ ਕੀਤਾ। ਨਾਅਰਿਆਂ ਦੀ ਗੂੰਜ ਨਾਲ ਸਮਾਪਤ ਹੋਈ ਇਸ ਦੋ ਰੋਜ਼ਾ ਕਾਨਫਰੰਸ ਇੱਕ ਸਫਲ ਟਰੇਡ ਯੂਨੀਅਨ ਸਕੂਲ ਹੋ ਨਿਬੜੀ।

Leave a Reply

Your email address will not be published. Required fields are marked *