ਆਨੰਦ ਮਾਰਗ ਯੂਨੀਵਰਸਲ ਟੀਮ ਅਤੇ ਈਰਾਜ ਵੱਲੋਂ ਮੁਫ਼ਤ ਫਿਜੀਓਥੈਰੇਪੀ ਅਤੇ ਮੈਡੀਕਲ ਕੈਂਪ ਆਯੋਜਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਨੰਦ ਮਾਰਗ ਯੂਨੀਵਰਸਲ ਰੀਲੀਫ ਐਂਡ ਐਜ਼ੂਕੇਸ਼ਨ ਰੀਲੀਫ ਟੀਮ ਵਲੋਂ ਮਿਤੀ 20—08—2023 (ਦਿਨ ਐਤਵਾਰ) ਨੂੰ ਗਲੀ ਨੰਬਰ 1 ਜੁਝਾਰ ਨਗਰ, ਆਨੰਦ ਮਾਰਗ ਸਕੂਲ ਵਿਖੇ ਮੁਫ਼ਤ ਫਿਜੀਓਥੈਰਪੀ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਤਿਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਪਟਿਆਲਾ ਵਲੋਂ ਕੀਤਾ ਗਿਆ। ਸ੍ਰੀ ਸੰਜੀਵ ਸ਼ਰਮਾ ਸਾਬਕਾ ਮੇਅਰ ਨਗਰ ਨਿਗਮ ਪਟਿਆਲਾ ਅਤੇ ਸ੍ਰੀ ਮਦਨਜੀਤ ਸ਼ਰਮਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ ਬਤੌਰ ਗੈਸਟ ਆਫ ਆਨਰ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਕੈਂਪ ਵਿੱਚ ਅੱਖਾਂ ਰੋਗਾਂ ਦੇ ਮਾਹਿਰ ਡਾ. ਜੇ.ਪੀ.ਐਸ. ਸੋਢੀ, ਹੱਡੀਆਂ ਰੋਗਾ ਦੇ ਮਾਹਿਰ ਡਾ. ਹੇਮਿਤ ਬਾਂਸਲ, ਫਿਜੀਓਥੈਰਪੀ ਦੇ ਮਾਹਿਰ ਡਾ. ਐਸ.ਕੇ. ਪਾਂਡੇ, ਡਾ. ਸੰਨੀ ਹਾਂਡਾ, ਡਾ. ਸੁਰਜੀਤ ਵਰਮਾ, ਡਾ. ਰਾਜ ਕੁਮਾਰ ਧੀਮਾਨ, ਡਾ. ਵਿਕਟਰ, ਡਾ. ਅਮਨ ਪ੍ਰੀਤ ਕੌਰ ਦੇ ਟੀਮਾ ਨੇ ਹਰ ਪ੍ਰਕਾਰ ਦੇ ਮਰੀਜਾਂ ਦਾ ਇਲਾਜ ਕਰਕੇ ਸੈਂਕੜੇ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਛੀਆਂ ਗਈਆ।
ਇਸ ਕੈਂਪ ਵਿੱਚ ਸ੍ਰੀ ਸ੍ਰੀ ਆਨੰਦ ਮੂਰਤੀ ਵਲੋਂ ਦਿੱਤੇ ਗਏ ਦਰਸ਼ਨ ਦੇ ਆਧਾਰ ਤੇ ਦੀਦੀ ਅਚਾਰੀਆ ਆਨੰਦਵਿਸ਼ੂਦਾ ਜੀ ਨੇ ਯੋਗ ਅਤੇ ਸਾਧਨਾ ਸਬੰਧੀ ਚਰਚਾ ਕਰਦੇ ਹੋਏ ਦੱਸਿਆ ਕਿ ਆਤਮਾ ਪ੍ਰਮਾਤਮਾ ਦਾ ਮੇਲ ਕੇਵਲ ਸਹੀ ਅਤੇ ਸਥਾਈ ਯੋਗ ਹੈ। ਸ੍ਰੀ ਸੰਜੀਵ ਸ਼ਰਮਾ ਜੀ ਨੇ ਪਹੁੰਚੇ ਇਲਾਕਾ ਨਿਵਾਸੀ ਸੱਜਣਾ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਕਿ ਦਾਨ ਨੂੰ ਮਨੁੱਖਤਾ ਦੀ ਸੇਵਾ ਲਈ ਹੀ ਲਾਉਣਾ ਚਾਹੀਦਾ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਆਨੰਦ ਮਾਰਗ ਵਰਗੀਆਂ ਹੋਰ ਸਮਾਜਿਕ ਸੰਸਥਾਵਾਂ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਹੜ੍ਹਾਂ ਦੀ ਮਾਰ ਵਿੱਚ ਫੌਰੀ ਤੌਰ ਤੇ ਅਜਿਹੀਆਂ ਸੰਸਥਾਵਾਂ ਨੇ ਤਨੋ—ਮਨੋ—ਧਨੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਹੁਤ ਮਦਦ ਕੀਤੀ ਸੀ। ਉਹਨਾਂ ਨੇ ਸੰਸਥਾ ਦਾ ਅਧੂਰਾ ਰਹਿੰਦੇ ਹਾਲ ਕਮਰੇ ਨੂੰ ਪੂਰਾ ਕਰਨ ਲਈ ਮਾਲੀ ਮਦਦ ਦਾ ਭਰੋਸਾ ਵੀ ਦਿੱਤਾ। ਇਸ ਸੁਭ ਅਵਸਰ ਨੂੰ ਸਫਲ ਬਣਾਉਣ ਲਈ ਅਚਾਰੀਆ ਤੀਰਥਵੇਦਾਨੰਦ ਅਵਦੂਤ, ਪ੍ਰਿਤਪਾਲ ਸਿੰਘ ਭੰਡਾਰੀ ਪ੍ਰਧਾਨ, ਸ੍ਰੀ ਧਰਮਵੀਰ ਸ਼ਰਮਾ ਜਨਰਲ ਸਕੱਤਰ ਜੁਝਾਰ ਨਗਰ ਵੈਲਫੇਅਰ ਸੁਸਾਇਟੀ, ਕਮਲ ਸ਼ਰਮਾ, ਕੁਲਭੂਸ਼ਨ ਕਪਿਲਾ, ਐਨ.ਕੇ. ਜੋਲੀ, ਵਿਜੇ ਮੋਹਨ ਵਰਮਾ, ਰਜਨੀਸ਼ ਵਰਮਾ, ਪੀ.ਸੀ. ਬਸੀ, ਇਕਬਾਲ ਸਿੰਘ ਲੱਖਾ, ਡਾ. ਬਿਕਰਮਜੀਤ ਸਿੰਘ, ਦਵਿੰਦਰਜੀਤ ਸਿੰਘ, ਰੋੋਸ਼ਨ ਲਾਲ, ਡਾ. ਵਿਪਨ ਸ਼ਰਮਾ, ਜੈ ਦੇਵ ਸਿੰਘ ਬਠੋਈ, ਜੀਆ ਨੇ ਵੱਡਮੁੱਲਾ ਯੋਗਦਾਨ ਪਾਇਆ।

