ਹਰਿਆਣਾਦੇਸ਼-ਵਿਦੇਸ਼ਪੰਜਾਬ

ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਵਾਮੀ ਪ੍ਰਸਾਦ ਮੌਰਿਆ ਤੇ ਸ਼ਖ਼ਸ ਨੇ ਸੁੱਟੀ ਜੁੱਤੀ

ਲਖਨਊ- (ਮਧੂਸਾਰ ਬਿਊਰੋ) ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਹੋਰ ਪਿਛੜਾ ਵਰਗ ਦੇ ਪ੍ਰਮੁੱਖ ਨੇਤਾ ਸਵਾਮੀ ਪ੍ਰਸਾਦ ਮੌਰਿਆ ਨੂੰ ਨਿਸ਼ਾਨਾ ਬਣਾ ਕੇ ਇਕ ਸ਼ਖ਼ਸ ਨੇ ਉਨ੍ਹਾਂ ‘ਤੇ ਜੁੱਤੀ ਸੁੱਟੀ। ਸਵਾਮੀ ਪਾਰਟੀ ਦੇ ਇਕ ਦਿਨਾਂ ਸੰਮੇਲਨ ‘ਚ ਪਹੁੰਚੇ ਹੋਏ ਸਨ। ਇਸ ਹਮਲੇ ‘ਚ ਸਵਾਮੀ ਵਾਲ-ਵਾਲ ਬਚ ਗਏ, ਜੁੱਤੀ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ।

ਪੁਲਸ ਮੁਤਾਬਕ ਵਕੀਲ ਦੇ ਭੇਸ ‘ਚ ਆਏ ਦੋਸ਼ੀ ਆਕਾਸ਼ ਸੈਨੀ ਨੇ ਮੌਰਿਆ ਨੂੰ ਨਿਸ਼ਾਨਾ ਬਣਾ ਕੇ ਜੁੱਤੀ ਸੁੱਟੀ ਪਰ ਉਹ ਮੌਰਿਆ ਤੱਕ ਪਹੁੰਚਣ ਤੋਂ ਪਹਿਲਾਂ ਹੀ ਡਿੱਗ ਗਈ। ਮੌਕੇ ‘ਤੇ ਮੌਜੂਦ ਪੁਲਸ ਅਤੇ ਪਾਰਟੀ ਵਰਕਰਾਂ ਨੇ ਦੱਸਿਆ ਕਿ ਦੋਸ਼ੀ ਨੂੰ ਵਰਕਰਾਂ ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਦੋਸ਼ੀ ਆਕਾਸ਼ ਨੇ ਕਿਹਾ ਕਿ ਉਹ ਸਵਾਮੀ ਪ੍ਰਸਾਦ ਮੌਰਿਆ ਦੇ ਹਾਲ ਦੇ ਬਿਆਨਾਂ ਤੋਂ ਉਹ ਦੁਖੀ ਸੀ। ਉਹ ਪੂਜਾ-ਪਾਠ ਕਰਨ ਵਾਲਾ ਵਿਅਕਤੀ ਹੈ। ਅਜਿਹੇ ਵਿਚ ਸਵਾਮੀ ਮੌਰਿਆ ਦੇ ਬਿਆਨਾਂ ਤੋਂ ਦੁਖੀ ਹਾਂ, ਇਸ ਲਈ ਮੈਂ ਆਪਣਾ ਵਿਰੋਧ ਜਤਾਇਆ। ਪੁਲਸ ਦੋਸ਼ੀ ਨੂੰ ਲੈ ਕੇ ਥਾਣੇ ਗਈ ਹੈ। ਪੁਲਸ ਉਸ ਤੋਂ ਕਬਜ਼ੇ ਵਿਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।

ਸਹਾਇਕ ਪੁਲਿਸ ਕਮਿਸ਼ਨਰ (ACP) ਲਖਨਊ ਅਨਿੰਦਯ ਵਿਕ੍ਰਮ ਸਿੰਘ ਨੂੰ ਦੱਸਿਆ ਕਿ ਦੋਸ਼ੀ ਆਕਾਸ਼ ਸੈਨੀ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦੇਈਏ ਕਿ ਮੌਰਿਆ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਪਿਛਲੇ ਦਿਨੀਂ ਮਹਾਕਾਵਿਆ ਰਾਮਚਰਿਤਮਾਨਸ ਅਤੇ ਹਿੰਦੂ ਮੰਦਰਾਂ ‘ਤੇ ਵਿਵਾਦਪੂਰਨ ਟਿੱਪਣੀਆਂ ਕੀਤੀ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਜੁੱਤੀ ਸੁੱਟਣ ਵਾਲਾ ਵਿਅਕਤੀ ਆਕਾਸ਼ ਸੈਨੀ ਉਨ੍ਹਾਂ ਨੇ ਹਾਲ ਹੀ ਵਿਚ ਕੁਝ ਬਿਆਨਾਂ ਤੋਂ ਨਾਰਾਜ਼ ਸੀ।

Leave a Reply

Your email address will not be published. Required fields are marked *