ਰੇਲ ਕੋਚ ਫੈਕਟਰੀ ਤੇ ਸੀ.ਆਰ.ਪੀ.ਐੱਫ. ਫਾਈਨਲ ਵਿੱਚ
ਜੂਨੀਅਰ ਵਰਗ ਵਿਚ ਸ਼ਰੇ ਹਾਕੀ ਜਲੰਧਰ ਅਤੇ ਸਬ ਜੂਨੀਅਰ ਵਰਗ ਵਿਚ ਹਾਕੀ ਜਲੰਧਰ ਚੈਂਪੀਅਨ ਬਣੇ
ਬਾਕਸ ਆਈਟਮ : ਟੂਰਨਾਮੈਂਟ ਦੇ ਮੈਚਾਂ ਦਾ ਲਾਈਵ ਟੈਲੀਕਾਸਟ ਸੁਰਜੀਤ ਹਾਕੀ ਟੂਰਨਾਮੈਂਟ ਦੇ ਯੂਟਿਊਬ ਅਤੇ ਫੇਸਬੁੱਕ ਉਪਰ ਕੀਤਾ ਜਾਵੇਗਾ ।
ਜਲੰਧਰ 28 ਅਗਸਤ (ਮਧੂਸਾਰ ਬਿਊਰੋ) ਮਹਿਲਾ ਵਰਗ ਦੇ ਮੈਚਾਂ ਵਿਚ ਤਜ਼ਰਬੇਕਾਰ ਰੇਲ ਕੋਚ ਫੈਕਟਰੀ, ਕਪੂਰਥਲਾ ਅਤੇ ਸੀ.ਆਰ.ਪੀ.ਐੱਫ. ਜਲੰਧਰ ਦੀਆਂ ਟੀਮਾਂ ਨੇ ਵੱਡੇ ਮਾਰਜਨ ਨਾਲ ਜਿੱਤ ਦਰਜ ਕਰਕੇ ਗਾਖਲ-ਸੁਰਜੀਤ ਕੌਮੀ ਖੇਡ ਦਿਵਸ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਸਥਾਨਕ ਸੁਰਜੀਤ ਹਾਕੀ ਸਟੇਡੀਅਮ, ਬਲਟਰਨ ਪਾਰਕ ਵਿਖੇ ਆਰੰਭ ਹੋਏ ਗਾਖਲ ਬ੍ਰਦਰਜ਼ (ਅਮਰੀਕਾ) ਆਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਵੱਲੋਂ ਸਪਾਂਸਰ ਕੀਤੇ ਜਾ ਰਿਹੈ ਇਸ ਟੂਰਨਾਮੈਂਟ ਦੇ ਦੂਸਰੇ ਦਿਨ ਮਹਿਲਾ ਵਰਗ ਦੇ ਮੈਚਾਂ ਵਿਚ ਨੇ ਸੀ.ਆਰ.ਪੀ.ਐੱਫ. ਜਲੰਧਰ ਨੇ ਬਰੌਕੀ ਜਲੰਧਰ ਨੂੰ 13-0 ਦੇ ਫਰਕ ਨਾਲ ਅਤੇ ਤਜ਼ਰਬੇਕਾਰ ਰੇਲ ਕੋਚ ਫੈਕਟਰੀ, ਕਪੂਰਥਲਾ ਨੇ ਖਾਲਸਾ ਕਾਲਜ, ਜਲੰਧਰ ਨੂੰ 14-2 ਨਾਲ ਹਰਾਕੇ ਪੂਰੇ ਅੰਕ ਹਾਸਿਲ ਕੀਤੇ । ਲੜਕਿਆਂ ਦੇ ਜੂਨੀਅਰ (18 ਸਾਲ ਤੋਂ ਘੱਟ ਉਮਰ) ਵਰਗ ਵਿਚ ਹਾਕੀ ਜਲੰਧਰ ਨੇ ਸੁਰਜੀਤ ਹਾਕੀ ਅਕਾਡਮੀ ਨੂੰ 6-7 ਨਾਲ ਅਤੇ ਨੇ ਰਾਉਂਡ ਗਲਾਸ ਜਲੰਧਰ ਨੇ ਸ਼ਰੇ ਹਾਕੀ ਜਲੰਧਰ ਨੂੰ 5-4 ਦੇ ਫਰਕ ਨਾਲ ਹਰਾਇਆ।
ਇਸ ਤੋਂ ਪਹਿਲਾਂ ਖੇਡੇ ਗਏ ਜੂਨੀਅਰ (14 ਸਾਲ ਤੋਂ ਘੱਟ ਉਮਰ) ਵਰਗ ਦੇ ਫਾਈਨਲ ਮੈਚ ਵਿਚ ਸ਼ਰੇ ਹਾਕੀ ਜਲੰਧਰ ਨੇ ਨਿਰਧਾਰਿਤ ਸਮੇਂ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਨਾਲ 8-8 ਗੋਲਾਂ ਦੀ ਬਰਾਬਰੀ ਉਪਰ ਰਹਿਣ ਉਪਰੰਤ ਪੈਨਾਲਟੀ ਸ਼ੂਟ ਰਾਹੀਂ 9-8 ਦੇ ਫਰਕ ਨਾਲ ਹਰਾਇਆ । ਇਸੇ ਪ੍ਰਕਾਰ ਸਬ ਜੂਨੀਅਰ (10 ਸਾਲ ਤੋਂ ਘੱਟ ਉਮਰ) ਵਰਗ ਵਿਚ ਜਲੰਧਰ ਹਾਕੀ ਨੇ ਸ਼ਰੇ ਹਾਕੀ ਜਲੰਧਰ ਨੂੰ 2-1 ਨਾਲ ਹਰਾਕੇ ਚੈਂਪੀਅਨ ਬਾਣੀ । ਸ਼੍ਰੀ ਮੰਗਲ ਸਿੰਘ, ਚੇਅਰਮੈਨ, ਪੰਜਾਬ ਐਗਰੋ ਅਤੇ ਰਵਿੰਦਰ ਸਿੰਘ ਪਵਾਰ (ਯੂ ਕੇ) ਦਾ ਬਤੌਰ ਮੁੱਖ ਮਹਿਮਾਨ ਟੀਮਾਂ ਨਾਲ ਜਾਣ ਪਹਿਚਾਣ ਕਰਵਾਈ ਗਈ । ਕਲ੍ਹ ਫਾਈਨਲ ਦੀਆਂ ਲੜਕੀਆਂ ਦੀ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਮੈਂਬਰ ਪਾਰਲੀਮੈਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਕੇਂਗੇ ਜਦ ਕਿ ਲੜਕੀਆਂ ਦੀਆਂ ਟੀਮਾਂ ਨੂੰ ਇਨਾਮ ਵੰਡ ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ, ਵੇਅਰ ਹਾਊਸਿੰਗ ਕਾਰਪੋਰੇਸ਼ਨ ਕਰਨਗੇ । ਇਸ ਮੌਕੇ ਸੁਰਿੰਦਰ ਸਿੰਘ ਭਾਪਾ, ਰਨਬੀਰ ਸਿੰਘ ਟੁੱਟ, ਰਾਮ ਪ੍ਰਤਾਪ, ਲਖਵਿੰਦਰਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਨੱਥਾ ਸਿੰਘ ਗਾਖਲ, ਓਲੰਪੀਅਨ ਰਾਜਿੰਦਰ ਸਿੰਘ, ਗੁਰਵਿੰਦਰ ਸਿੰਘ ਗੁੱਲੂ, ਅਜੈ ਪਾਲ ਸਿੰਘ ਬਾਕਸਰ, ਲੱਕੀ ਓਬਰਾਏ, ਰਮਣੀਕ ਸਿੰਘ ਰੰਧਾਵਾ, ਪ੍ਰਦੀਪ ਕੌਰ, ਵਗੈਰਾ ਹਾਜਿਰ ਸਨ ।

