ਅੰਮ੍ਰਿਤਸਰਚੰਡੀਗੜ੍ਹਪੰਜਾਬ

ਬੁੱਢਾ ਜੋਹੜ ਵਿਖੇ ਸਲਾਨਾ ਜੋੜ ਮੇਲਾ ਬੁੱਢਾ ਦਲ ਨੇ ਸ਼ਰਧਾ ਭਾਵਨਾ ਨਾਲ ਮਨਾਇਆ

ਧਾਰਮਿਕ ਸਖਸ਼ੀਅਤਾਂ ਦਾ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸਨਮਾਨ

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ, ਮਹੰਤ ਕਰਮਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ

ਦਮਦਮਾ ਸਾਹਿਬ/ਤਲਵੰਡੀ ਸਾਬੋ 11 ਸਤੰਬਰ:- (ਮਧੂਸਾਰ ਬਿਊਰੋ) ਕੁਰਬਾਨੀ ਤੇ ਦਲੇਰੀ ਦੇ ਇਤਿਹਾਸ ਨਾਲ ਲਬਰੇਜ਼ ਧਰਤੀ ਬੁੱਢਾ ਜੋਹੜ ਵਿਖੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਸਰਧਾ ਭਾਵਨਾ ਨਾਲ ਬੁੱਢਾ ਦਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਇਤਿਹਾਸ ਨੂੰ ਮੋੜਾ ਦੇਣ ਵਿੱਚ ਖਾਲਸਾ ਪੰਥ ਬੁੱਢਾ ਦਲ ਗੁਰੀਲੇ ਯੁੱਧ ਰਾਹੀ ਉਦੋਂ ਅੱਗੇ ਆਇਆ ਸੀ, ਜਦੋਂ ਭਾਰਤ ਨੂੰ ਲੁੱਟਣ ਵਾਲੇ ਨਿਤ ਹਮਲੇ ਕਰਦੇ ਸਨ ਤੇ ਏਥੋਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਗਜ਼ਨਵੀਂ ਬਜ਼ਾਰਾਂ ਵਿੱਚ ਟਕੇ ਟਕੇ ਵੇਚਿਆ ਜਾਂਦਾ ਸੀ ਉਸ ਸਮੇਂ ਵੀ ਬੁੱਢਾ ਦਲ ਨੇ ਅਨੇਕਾਂ ਕੁਰਬਾਨੀਆਂ ਦੇ ਕੇ ਹਮਲਾਵਰਾਂ ਦਾ ਸਦਾ ਲਈ ਰਸਤਾ ਬੰਦ ਕੀਤਾ। ਉਨ੍ਹਾਂ ਕਿਹਾ ਅੱਜ ਬੇਇਤਫਾਕੀ ਬੇਵਿਸਵਾਸੀ ਕਾਰਨ ਕੌਮ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਭਰਾ ਮਾਰੂ ਜ਼ੋਰ ਫੜ ਰਹੀ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।

ਇਸ ਤੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੇ ਬੋਲਦਿਆ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੰਜਰੀ ਨਚਾਉਣ ਵਾਲੇ ਮਸੇ ਰੰਗੜ ਦਾ ਸਿਰ ਕਲਮ ਕਰਨ ਵਾਲੇ ਬੁੱਢਾ ਦਲ ਦੇ ਹੀ ਸੂਰਮੇ ਸਿੰਘ ਸਨ ਤੇ ਇਸ ਜਗ੍ਹਾਂ ਤੋਂ ਹੀ ਗੁਰਮਤਾ ਕਰਕੇ ਤੁਰੇ ਸਨ। ਜਿਨ੍ਹਾਂ ਨੇ ਇਤਿਹਾਸ ਵਿੱਚ ਕੀਰਤੀਮਾਨ ਸਥਾਪਤ ਕੀਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉਨ੍ਹਾਂ ਯਾਦਗਾਰੀ ਸਥਾਨਾਂ ਤੇ ਮਨਾਉਣੇ ਚੰਗੇ ਵਾਰਸਾਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਅੱਜ ਪੰਜਾਬ ਰਾਜਿਸਥਾਨ ਵਿੱਚ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਨੇ ਨੌਜਵਾਨੀ ਨੂੰ ਨਾ ਸਹਿਣ ਵਾਲੀ ਤਬਾਹੀ ਵੱਲ ਤੋਰ ਦਿੱਤਾ ਹੈ ਸਰਕਾਰਾਂ ਅਵੇਸਲੀਆਂ ਦਿਸ ਰਹੀਆਂ ਹਨ। ਨਸ਼ੇ ਨੂੰ ਬੰਦ ਕਰਨ ਦਾ ਪ੍ਰਚਾਰ ਰੋਲਾਰੱਪਾ ਜ਼ਿਆਦਾ ਹੈ ਪਰ ਅਸਲ ਵਿੱਚ ਰੋਕਥਾਮ ਲਈ ਜਤਨ ਨਾ ਬਰਾਬਰ ਹਨ। ਉਨ੍ਹਾਂ ਭਾਵਕਤਾ ਭਰੇ ਲਹਿਜੇ ਵਿੱਚ ਨੌਜਵਾਨੀ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਨਰੋਏ ਸਰੀਰਾਂ ਨੂੰ ਸਾਂਭਣ ਅਤੇ ਸੁਰਬੀਰ ਬਹਾਦਰ ਨਾਇਕਾਂ ਨੂੰ ਅਪਣਾ ਰੋਲ ਮਾਡਲ ਬਨਾਉਣ। ਗੁਰੂ ਪਾਤਸ਼ਾਹ ਦੇ ਅਦੇਸ਼ਾਂ, ਉਪਦੇਸ਼ਾਂ ਵੱਲ ਪਿੱਠ ਨਾ ਕਰਨ। ਉਨਾਂ੍ਹ ਕਿਹਾ ਉਸ ਧਰਤੀ ਤੇ ਅੱਜ ਮੇਲਾ ਮਨਾ ਰਹੇ ਹਾਂ ਜਿਸ ਦੇ ਕਣ ਕਣ ਵਿੱਚ ਭਗਤੀ ਸ਼ਕਤੀ ਦਾ ਬੀਜ਼ ਹੈ। ਅਣਖ-ਦਲੇਰੀ ਤੇ ਦੁਸ਼ਮਣ ਨੂੰ ਸੌਧਣ ਵਾਲੀ ਸ਼ਕਤੀ ਸਮੋਈ ਹੋਈ ਹੈ।

ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਮਹੰਤ ਕਰਮਜੀਤ ਸਿੰਘ ਮੁਖੀ ਸੇਵਾ ਪੰਥੀ ਸੰਪਰਦਾ ਯਮਨਾਨਗਰ ਸਾਬਕਾ ਪ੍ਰਧਾਨ ਹਰਿਆਣਾ ਗੁ:ਪ੍ਰ:ਕਮੇਟੀ, ਸ. ਤੇਜਿੰਦਰ ਪਾਲ ਸਿੰਘ ਟਿੰਮਾ ਗੰਗਾਨਗਰ ਫੈਡਰੇਸ਼ਨ ਆਗੂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਭਾਈ ਸੁਖਜੀਤ ਸਿੰਘ ਕਨੱਇਆ ਨੇ ਕਥਾ ਕਰਦਿਆਂ ਕਿਹਾ ਜੋ ਗਾਥਾ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਲਿਖ ਗਏ ਹਨ ਉੁਸ ਦੇ ਵਾਰਸ ਬਨਣ ਵਾਸਤੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਉਸ ਵਿਰਾਸਤ ਦੇ ਮਾਲਕ ਅਖਵਾਉਣ ਲਈ ਧਰਮੀ ਬਨਣਾ ਚਾਹੀਦਾ ਹੈ। ਇਸ ਮੌਕੇ ਗਿਆਨੀ ਪ੍ਰਿਤਪਾਲ ਸਿੰਘ ਮੁਖ ਗ੍ਰੰਥੀ ਗੁਰਦੁਆਰਾ ਸ੍ਰੀ ਦੱੂਖ ਨਿਵਾਰਨ ਸਾਹਿਬ ਪਟਿਆਲਾ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਮਨਮੋਹਣ ਸਿੰਘ ਬਾਰਨਵਾਲਿਆ, ਬਾਬਾ ਲਖਵਿੰਦਰ ਸਿੰਘ ਪਾਰਸ ਢਾਡੀ ਜਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਸ. ਜਗਸ਼ੀਰ ਸਿੰਘ ਮਾਂਗੇਆਣਾ, ਬਾਬਾ ਮਹਿੰਦਰ ਸਿੰਘ 71 ਆਰ.ਬੀ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸੁਖਵਿੰਦਰ ਸਿੰਘ ਮੋਰ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਸ. ਪਰਮਜੀਤ ਸਿੰਘ ਰੰਧਾਵਾ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ, ਬਾਬਾ ਸ਼ੇਰ ਸਿੰਘ ਕੋਟਈਸੇ ਖਾਂ, ਬਾਬਾ ਗੁਰਮੁਖ ਸਿੰਘ, ਬਾਬਾ ਭੁਪਿੰਦਰ ਸਿੰਘ , ਬਾਬਾ ਵੱਸਣ ਸਿੰਘ ਘਣੀਕੇ ਬਾਂਗਰ, ਬਾਬਾ ਸਰਵਣ ਸਿੰਘ ਮਝੈਲ ਲੱਖੀ ਜੰਗਲ, ਬਾਬਾ ਸਤਨਾਮ ਸਿੰਘ ਮਠਿਆਈਸਰ, ਬਾਬਾ ਗਿਆਨੀ ਮਹਿਤਾਬ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਕੁਲਵਿੰਦਰ ਸਿੰਘ, ਬਾਬਾ ਖੜਕ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਬਲਵਿੰਦਰ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ, ਭਜੰਗੀ ਬਾਬਾ ਗਗਨਦੀਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *