ਪਟਿਆਲਾ

ਰਾਜਿੰਦਰਾ ਹਸਪਤਾਲ ਦਾ ਕੰਮ ਠੱਪ : ਨਰਸਿੰਗ ਅਤੇ ਐਨਸਿਲਰੀ ਸਟਾਫ ਵੱਲੋਂ ਧਰਨਾ ਜਾਰੀ

ਪਟਿਆਲਾ 8 ਜੂਨ (ਮਧੂਸਾਰ ਬਿਊਰੋ)
ਨਰਸਿੰਗ ਤੇ ਐਨਸਿਲਰੀ ਸਟਾਫ ਦਾ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਰਾਜਿੰਦਰਾ ਹਸਪਤਾਲ ਦੀ ਮੇਨ ਓ.ਪੀ.ਡੀ. ਅੱਜ ਵੀ ਬੰਦ ਰਹੀ। ਮੇਨ ਓ.ਪੀ.ਡੀ. ਅੱਗੇ ਕੰਟਰੈਕਟ ਤੇ ਕੰਮ ਕਰਦੇ ਨਰਸਿੰਗ ਤੇ ਐਨਸਿਲਰੀ ਸਟਾਫ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਜੋਰਦਾਰ ਪ੍ਰਦਰਸ਼ਨ ਕੀਤਾ।
ਕੰਟਰੈਕਚੂਅਲ ਸਟਾਫ ਦੇ ਇਸ ਸੰਘਰਸ਼ ਵਿੱਚ ਰੈਗੂਲਰ ਨਰਸਿੰਗ ਸਟਾਫ ਨੇ ਅੱਜ ਦੂਜੇ ਦਿਨ ਵੀ ਮਾਸ ਕੈਜੂਅਲ ਲੀਵ ਲੈ ਕੇ ਧਰਨੇ ਵਿੱਚ ਸ਼ਾਮਿਲ ਹੋ ਕੇ ਇਸ ਜਾਇਜ਼ ਮੰਗ ਲਈ ਜੋਰਦਾਰ ਨਾਰੇਬਾਜੀ ਕੀਤੀ ਤੇ ਹਸਪਤਾਲ ਦਾ ਕੰਮ ਬਿਲਕੁੱਲ ਠੱਪ ਕਰ ਦਿੱਤਾ। ਭਾਰਤਰੀ ਜਥੇਬੰਦੀਆਂ ਵਿੱਚੋਂ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਕਰਮਚੰਦ ਭਾਰਦਾਵਜ਼ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਚਹਿਲ ਨੇ ਵੀ ਕੰਟਰੈਕਚੂਅਲ ਕਾਮਿਆ ਦੇ ਸੰਘਰਸ਼ ਨੂੰ ਸਮਰਥਨ ਦਿੰਦੇ ਹੋਏ ਸਰਕਾਰ ਦੀਆਂ ਗੰਦੀਆਂ ਨੀਤੀਆਂ ਖਿਲਾਫ ਚਾਨਣਾ ਪਾਇਆ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਿੱਚ ਪਿਛਲੇ 5-6 ਸਾਲਾਂ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਨਰਸਿੰਗ ਅਤੇ ਐਨਸਿਲਰੀ ਸਟਾਫ ਦੀ ਕਈ ਵਾਰ ਸਰਕਾਰ ਅਤੇ ਉਚ ਅਧਿਕਾਰੀਆਂ ਨਾਲ ਰੈਗੂਲਰ ਹੋਣ ਸਬੰਧੀ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਹਰ ਵਾਰ ਨਿਰਾਸ਼ਾ ਹੀ ਪੱਲੇ ਪਈ ਹੈ। ਬਹੁਤ ਹੀ ਨਿਗੁਣੀਆਂ ਤਨਖਾਹ ਤੇ ਕੰਮ ਕਰਦੇ ਨਰਸਿੰਗ ਅਤੇ ਐਨਸਿਲਰੀ ਸਟਾਫ ਨੇ ਆਪਣੇ ਨਾਲ ਹੋ ਰਹੇ ਇਸ ਸ਼ੋਸ਼ਣ ਖਿਲਾਫ ਮਜ਼ਬੂਰ ਹੋ ਕੇ ਸੰਘਰਸ਼ ਦਾ ਰਾਹ ਤਿਆਰ ਕੀਤਾ ਹੈ। ਜੇਕਰ ਓ.ਪੀ.ਡੀ. ਦੇ ਬੰਦ ਹੋਣ ਨਾਲ ਮਰੀਜ਼ਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ।ਜੇਕਰ ਜਲਦੀ ਇਸ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਹੋਰ ਵੀ ਗੰਭੀਰ ਸਿੱਟੇ ਸਾਹਮਣੇ ਆ ਸਕਦੇ ਹਨ। ਅੱਜ ਦੇ ਧਰਨੇ ਨੂੰ ਪ੍ਰਧਾਨ ਕਰਮਜੀਤ ਕੌਰ ਔਲਖ, ਸੀਨੀਅਰ ਮੀਤ ਪ੍ਰਧਾਨ ਅਮਨ ਸਿੰਧੂ, ਸਤਿੰਦਰਪਾਲ ਸਿੰਘ, ਨਰਿੰਦਰ ਸਿੰਘ, ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਮਨਪ੍ਰੀਤ ਕੌਰ, ਸੰਦੀਪ ਬਰਨਾਲਾ, ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ ਆਦਿ ਵੀ ਸ਼ਾਮਲ ਸਨ।

Leave a Reply

Your email address will not be published. Required fields are marked *