ਪਟਿਆਲਾ

ਮਿਸ਼ਨ ਇੰਦਰਧਨੁਸ਼ ਦੇ ਪਹਿਲੇ ਰਾਂਉਂਡ ਵਿੱਚ ਸੋ ਫੀਸਦੀ ਯੋਗ ਬੱਚਿਆਂ ਦਾ ਸੰਪੂਰਣ ਟੀਕਾਕਰਨ ਕਰਨ ਦਾ ਟੀਚਾ ਹੋਇਆ ਪੂਰਾ।

ਮੁੀਹੰਮ ਦੋਰਾਣ 1152 ਬੱਚੇ ਅਤੇ 266 ਗਰਭਵੱਤੀ ਮਾਵਾਂ ਦਾ ਹੋਇਆ ਟੀਕਾਕਰਨ ।

ਪਟਿਆਲਾ 17 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਜਿਲ੍ਹੇ ਵਿੱਚ ਕਿਸੇ ਕਾਰਣ ਬੱਚਿਆਂ ਦੇ ਸੰਪੂਰਣ ਟੀਕਾਕਰਨ ਵਿੱਚ ਪਏ ਪਾੜੇ ਭਾਵ ਅਧੁਰਾ ਟੀਕਾਕਰਨ ਜਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਸੰਪੁਰਨ ਟੀਕਾਕਰਨ ਲਈ ਜਿਲ੍ਹੇ ਵਿੱਚ ਮਿਤੀ 11 ਤੋਂ 16 ਸਤੰਬਰ ਤੱਕ ਚਲਾਈ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਦੇ ਰਾਂਉਂਡ ਦੋਰਾਣ ਯੋਗ ਬੱਚਿਆਂ ਅਤੇ ਗਰਭਵੱਤੀ ਮਾਵਾਂ ਦੇ ਟੀਕਾਕਰਨ ਦਾ ਸੋ ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਮੁਹਿੰਮ ਦੇ ਪਹਿਲੇ ਰਾਂਉਂਡ ਦੋਰਾਣ 1051 ਬਚਿਆਂ ਅਤੇ 194 ਗਰਭਵੱਤੀ ਮਾਵਾਂ ਦਾ ਟੀਕਾਕਰਨ ਕਰਨ ਦਾ ਟੀਚਾ ਮਿਖਿਆ ਗਿਆ ਸੀ

ਜਦ ਕਿ ਮੁਹਿੰਮ ਦੋਰਾਣ ਪੰਜ ਸਾਲ ਤੱਕ ਦੇ 1152 ਬਚਿੱਆਂ ਅਤੇ 266 ਗਰਭਵੱਤੀ ਮਾਵਾਂ ਦਾ ਟੀਕਾਕਰਨ ਕੀਤਾ ਗਿਆ।ਉਹਨਾਂ ਦੱਸਿਆ ਕਿ ਮੁਹਿੰਮ ਦੋਰਾਣ ਬੱਚਿਆਂ ਅਤੇ ਮਾਵਾਂ ਦਾ ਟੀਕਕਰਨ ਕਰਨ ਲਈ 119 ਸੈਸ਼ਨ ਲਗਾਏ ਗਏ ।ਜਿਲ਼੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਨੇਂ ਦੱਸਿਆਂ ਕਿ ਇਸ ਤੋਂ ਇਲਾਵਾ ਬੂੱਧਵਾਰ ਨੂੰ ਰੁਟੀਨ ਟੀਕਾਕਰਨ ਵਾਲੇ ਦਿਨ ਵੀ ਇਸ ਤੋਂ ਇਲਾਵਾ 1558 ਬੱਚਿਆਂ ਅਤੇ 419 ਗਰਭਵੱਤੀ ਮਾਵਾਂ ਦਾ ਟੀਕਕਾਰਨ ਕੀਤਾ ਗਿਆ।ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਵੱਲੋਂ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਮੁਹਿੰਮ ਦੀ ਸਮੀਖਿਆ ਕੀਤੀ ਗਈ ਅਤੇ ਉਹਨਾਂ ਨੇਂ ਲੋਕਾਂ ਦਾ ਆਪਣੇ ਬੱਚਿਆਂ ਦਾ ਮਾਰੂ ਬਿਮਾਰੀਆਂ ਤੋ ਬਚਾਅ ਲਈ ਸੰਪੁਰਣ ਟੀਕਾਕਰਨ ਕਰਵਾਉਣ ਵਿੱਚ ਦਿਤੇ ਸਹਿਯੌਗ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹੁਣ ਮਿਸ਼ਨ ਇੰਦਰਧਨੁਸ਼ ਮੁਹਿੰਮ ਦਾ ਦੂਸਰਾ ਰਾਂਉਡ 9 ਤੋਂ 14 ਅਕਤੂਬਰ ਤੱਕ ਚਲਾਇਆ ਜਾਵੇਗਾ।ਇਸ ਮੋਕੇ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਉਹਨਾਂ ਨਾਲ ਹਾਜਰ ਸਨ।

Leave a Reply

Your email address will not be published. Required fields are marked *