ਕੇਜਰੀਵਾਲ ਦੀ ਨੀਤਿਆਂ ਨੂੰ ਸਕਰੀਨਿੰਗ ਤੇ ਲਾਈਵ ਦਿਖਾਇਆ, ਲੌਕਾਂ ਨੇ ਕੀਤਾ ਸਮਰਥਨ
ਮਹਿਲਾਵਾਂ ਚ ਖੁਸ਼ੀ, ਬੌਲਿਆ ਸਸ਼ਕਤੀਕਰਣ ਤੌਂ ਵਧੇਗਾ ਮਹਿਲਾਵਾਂ ਦਾ ਸਨਮਾਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਸਐਸਟੀ ਨਗਰ ਸਥਿਤ ਕੁਬੇਰ ਹਸਪਤਾਲ ਦੇ ਨਜਦੀਕ ਆਮ ਆਦਮੀ ਪਾਰਟੀ ਦੇ ਜਿਲਾ ਸ਼ਹਰੀ ਪ੍ਰਧਾਨ ਤੇਜਿੰਦਰ ਮਹਿਤਾ, ਸੁਖਦੇਵ ਸਿੰਹ ਔਲਖ, ਅੰਗ੍ਰੇਜ ਸਿੰਘ ਰਾਮਗੜ, ਰਾਜ ਕੁਮਾਰ ਮੀਠਾਰਿਆ ਦੇ ਪ੍ਰਬੰਧਨ ਚ ਆਮ ਆਦਮੀ ਪਾਰਟੀ ਦੇ ਦਫਤਰ ਚ ਜਿਲਾ ਸ਼ਹਰੀ ਦੇ ਪ੍ਰੌਗਰਾਮ ਕਰਵਾਇਆ ਗਿਆ। ਜਿੱਥੇ ਦਿੱਲੀ ਦੇ ਮੁੱਖਮੰਤਰੀ ਵੱਲੌਂ ਮੌਗਾ ਚ ਕੀਤੀ ਗਈ ਜਨ ਸਮੂਹ ਰੈਲੀ ਨੂੰ ਪਟਿਆਲਵਿਆਂ ਨੂੰ ਲਾਈਵ ਸਕਰੀਨ ਤੇ ਦਿਖਾਇਆ ਗਿਆ ਅਤੇ ਲੌਕਾਂ ਨੂੰ ਕੇਜਰੀਵਾਲ ਦੀ ਨੀਤਿਆਂ ਤੌਂ ਜਾਣੂ ਕਰਵਾਇਆ ਗਿਆ।
ਜਾਣਕਾਰੀ ਦਿੰਦਿਆਂ ਤੇਜਿੰਦਰ ਮਹਿਤਾ ਅਤੇ ਪ੍ਰੌ. ਸੁਮੇਰ ਸੀੜਾ ਨੇ ਦੱਸਿਆ ਕਿ ਹਰ ਵਾਰ ਪੰਜਾਬ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਵੱਲੌਂ ਪੰਜਾਬ ਦੇ ਲੌਕਾਂ ਦੇ ਲਈ ਨਵੇਂ ੲਜੰਡੇ ਲੈਕੇ ਆਉਣਾ ਕਾਫੀ ਸ਼ਲਾਂਘਾਯੌਗ ਹੈ। ਅਜਿਹੇ ਚ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਘੌਸ਼ਿਤ 18 ਸਾਲ ਤੌਂ ਵੱਧ ਉਮਰ ਵਾਲੀ ਹਰ ਮਹਿਲਾ ਦੇ ਖਾਤੇ ਚ 1 ਹਜਾਰ ਰੁੱਪਏ ਸਰਕਾਰ ਵੱਲੌਂ ਪਾਏ ਜਾਣ ਨੂੰ ਲੈ ਕੇ ਮਹਿਲਾਵਾਂ ਚ ਜਿੱਥੇ ਉਨਾਂ ਦੀ ਖੁੱਦ ਦੀ ਇਨਕਮ ਅਤੇ ਬਚਤ ਨੂੰ ਲੌਕੇ ਸਕੂਨ ਦੇਖਣ ਨੂੰ ਮਿਲਿਆ, ਉਥੇ ਉਨਾਂ ਦਾ ਆਤਮ ਸਨਮਾਨ ਵੀ ਵੱਧੇਗਾ। ਉਕਤ ਨੇ ਅੱਗੇ ਦÇੱਸਆ ਕਿ ਕੇਜਰੀਵਾਲ ਦੇ ਪੰਜਾਬ ਦੌਰੇ ਤੌਂ ਜਿੱਥੇ ਸਿਆਸੀ ਪਾਰਟੀਆਂ ਚ ਹੱਲਚੱਲ ਵੇਖਣ ਨੂੰ ਮਿਲ ਰਹੀ ਹੈ। ਉਥੇ ਅਰਵਿੰਦ ਕੇਜਰੀਵਾਲ ਵੱਲੌਂ ਪੰਜਾਬ ਚ ਘੁੰਮ ਰਹੇ ਨਕਲੀ ਕੇਜਰੀਵਾਲ ਵੱਲੌਂ ਉਨਾਂ ਦੇ ਪੰਜਾਬ ਦੌਰੇ ਤੌਂ ਬਾਅਦ ਐਲਾਨ ਕੀਤਾ ਜਾਣਾ ਅਤੇ ਫਿਰ ਉਸ ਨੂੰ ਪੂਰਾ ਨ ਕਰ ਪਾਉਣ ਦੀ ਗੱਲ ਨੂੰ ਜੰਮ ਕੇ ਸਰਾਹਿਆ ਗਿਆ।
ਉਨਾਂ ਨੇ ਕਿਹਾ ਕਿ ਲੌਕ ਇਸ ਗੱਲ ਤੌਂ ਪੂਰੀ ਤਰਾਂ ਜਾਣੂ ਹਨ ਕਿ ਕਿਹੜੀ ਸਰਕਾਰ ਉਨਾਂ ਹਿੱਤ ਦੀ ਹੈ। ਇਸਲਈ ਪੰਜਾਬ ਚ 2022 ਦੀ ਵਿਧਾਨਸਭਾ ਚੌਣਾਂ ਦੌਰਾਣ ਆਮ ਆਦਮੀ ਪਾਰਟੀ ਦੀ ਭਾਰੀ ਬਹੁਮੱਤ ਦੇ ਨਾਲ ਸਰਕਾਰ ਬਣਨਾ ਤੈਅ ਹੈ। ਉਥੇ ਮੌਕੇ ਤੇ ਮੌਜੂਦ ਲੌਕਾਂ ਵੱਲੌਂ ਵੀ ਕੇਜਰੀਵਾਲ ਦੇ ਹੱਕ ਚ ਨਾਅਰਾ ਬੁਲੰਦ ਕਰ ਗਿੱਧੇ ਅਤੇ ਭੰਗੜਾ ਪਾਇਆ ਗਿਆ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ ਕੇ ਨਾਅਰੇ ਲਗਾਏ ਗਏ। ਮੌਕੇ ਤੇ ਮਹਿਲਾਵਾਂ ਦੇ ਹੱਕ ਚ ਐਲਾਨ ਕੀਤੀ ਰਾਸ਼ੀ ਤੇ ਖੁਸ਼ੀ ਜਤਾਉਂਦਿਆਂ ਲੱਡੂ ਵੀ ਵੰਡੇ ਗਏ। ਇਸ ਮੌਕੇ ਜਨਰਲ ਸਕੱਤਰ ਆਪ ਪਾਰਟੀ ਮਹਿਲਾ ਵਿੰਗ ਡਿੰਪਲ ਬੱਤਾ, ਬੇਬੀ ਰਾਣੀ ਦੇ ਨਾਲ ਸੈਕੜਿਆਂ ਮਹਿਲਾਵਾਂ ਨੇ ਇਸ ਲਾਈਵ ਪ੍ਰੌਗਰਾਮ ਚ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਤੌਂ ਬਾਅਦ ਸਾਰੀਆਂ ਮਹਿਲਾਵਾਂ ਚ ਖੁੱਸ਼ੀ ਦੀ ਲਹਿਰ ਦੌੜ ਉਠੀ। ਮੌਕੇ ਤੇ ਵਿਸ਼ੇਸ਼ ਤੌਰ ਤੇ ਤੇਜਿੰਦਰ ਮਹਿਤਾ, ਪ੍ਰੋ. ਸੁਮੇਰ ਸੀੜਾ, ਐਡਵੋਕੇਟ ਰਸ਼ਵਿੰਦਰ ਜੱਜੀ ਅਤੇ ਡਾ. ਪ੍ਰੇਮਪਾਲ ਢਿੱਲੌਂ ਨੇ ਭੈਣਾਂ ਦਾ ਮੂੰਹ ਮੀਠਾ ਕਰਵਾਇਆ ਅਤੇ ਪੰਜਾਬ ਕੀ ਸਮੁੱਚੀ ਭੈਣਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਦਿਆ ਰਾਮ, ਰਮੇਸ਼ ਕੁਮਾਰ, ਵਿਕਰਮ ਸ਼ਰਮਾ, ਹਰਪ੍ਰੀਤ ਸਿੰਘ ਢੀਠ, ਪੁਨੀਤ ਬੁੱਧੀਰਾਜਾ ਆਦਿ ਮੌਜੂਦ ਸਨ।

