ਪੈਟਰੋਲ ਅਤੇ ਡੀਜਲ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਜਦੋਂ ਤੱਕ ਪੈਟਰੋਲ ਅਤੇ ਡੀਜਲ ਜੀ.ਐਸ.ਟੀ. ਦਾਇਰੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਸੰਘਰਸ਼ ਰਹੇਗਾ ਜਾਰੀ — ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੇਸ਼ ਅਤੇ ਪੰਜਾਬ ਸੂਬਾ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਰੋਸ ਵਜੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮੋਦੀ ਸਰਕਾਰ ਅਤੇ ਮਾਨ ਸਰਕਾਰ ਵਿਰੁੱਧ ਨਾਅਰੇਬਾਜੀ ਕਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੈਟਰੋਲ ਅਤੇ ਡੀਜਲ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਮੋਦੀ ਸਰਕਾਰ ਤੋਂ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਜਿਸ ਤੇ ਮੋਦੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁਕਿਆ ਗਿਆ। ਇਸ ਕਰਕੇ ਮਹਿੰਗਾਈ ਕਾਰਨ ਹਰ ਵਰਗ ਨੂੰ ਪੇਸ਼ ਆ ਰਹੀਆਂ ਆਰਥਿਕ ਸਮੱਸਿਆਵਾ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਮੰਨਦਿਆਂ ਕਿਹਾ ਕਿ ਮਹਿੰਗਾਈ ਤੇ ਲਗਾਮ ਲਗਾਉਣ ਲਈ ਪੈਟਰੋਲ ਅਤੇ ਡੀਜਲ ਨੂੰ ਵੀ ਹੋਰ ਚੀਜਾਂ ਵਾਂਗ ਜੀ.ਐਸ.ਟੀ. ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਾਵੇ ਵੈਟ ਟੈਕਸ ਲਗਾਉਣ ਕਰਕੇ ਹਰ ਸੂਬੇ ਵਿੱਚ ਵੱਖ—ਵੱਖ ਰੇਟ ਹੈ ਹਰ ਸੂਬਿਆਂ ਵਿੱਚ ਆਪਣੇ ਮਨਮਾਨੀਆਂ ਮੁਤਾਬਿਕ ਰੇਟਾਂ ਵਿੱਚ ਵਾਧਾ ਕੀਤਾ ਜਾਂਦਾ ਹੈ। ਕੀਤੇ ਸਸਤਾ ਤੇ ਕੀਤੇ ਮਹਿੰਗਾ ਹੁੰਦਾ ਹੈ ਜੇਕਰ ਪੈਟਰੋਲ ਅਤੇ ਡੀਜਲ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆਉਂਦਾ ਜਾਵੇ ਤਾਂ ਸਾਰੇ ਦੇਸ਼ ਵਿੱਚ ਇੱਕ ਰੇਟ ਹੋ ਜਾਵੇਗਾ ਤਾਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ।
ਮਹਿੰਗਾਈ ਕਰਕੇ ਹਰ ਇੱਕ ਲੋੜੀਂਦੀਆਂ ਚੀਜਾਂ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਜਿਹੜੀਆਂ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ ਜਿਸ ਕਰਕੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਜਿਹੜੇ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਜਿਸ ਨਾਲ ਸੂਬਾ ਸਰਕਾਰ ਦੀਆਂ ਨੀਤੀਆ ਆਮ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੀਆਂ ਹਨ। ਜਿਸ ਤੋਂ ਹਰ ਵਰਗ ਬੇ—ਹੱਦ ਦੁੱਖੀ ਤੇ ਪ੍ਰੇਸ਼ਾਨ ਹੈ। ਜਿਸ ਕਰਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਖਿਲਾਫ ਲੋਕਾਂ ਦਾ ਰੋਸ ਵਧਦਾ ਹੀ ਜਾ ਰਿਹਾ ਹੈ। ਜਿਹੜੇ ਮੋਦੀ ਸਰਕਾਰ ਵਲੋਂ 200/— ਰੁਪਏ ਪ੍ਰਤੀ ਰਸੋਈ ਗੈਸ ਸਿਲੰਡਰ ਦੀ ਕਟੋਤੀ ਕੀਤੀ ਗਈ ਹੈ ਇਹ ਲੋਕ ਹਿੱਤ ਵਿੱਚ ਹੈ ਅਸੀ ਇਸ ਦਾ ਸਵਾਗਤ ਕਰਦੇ ਹਾਂ ਇਸੀ ਤਰ੍ਹਾਂ ਪੈਟਰੋਲ ਅਤੇ ਡੀਜਲ ਨੂੰ ਵੀ ਜਲਦ ਹੋਰ ਚੀਜਾਂ ਵਾਂਗ ਜੀ.ਐਸ.ਟੀ. ਦੇ ਦਾਇਰੇ ਵਿੱਚ ਲਿਆਉਦਾ ਜਾਵੇ ਤਾਂ ਜੋ ਆਮ ਜਨਤਾ ਨੂੰ ਕੁੱਝ ਵਿੱਤੀ ਰਾਹਤ ਮਿਲ ਸਕੇ ਜਦੋਂ ਤੱਕ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਨੂੰ ਜੀ.ਐਸ.ਟੀ. ਦੇ ਦਾਇਰੇ ਵਿੱਚ ਨਹੀਂ ਆਉਂਦਾ ਉਦੋ ਤੱਕ ਧਰਨੇ ਪ੍ਰਦਰਸ਼ਨ ਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਰਾਮ ਸਿੰਘ, ਗੁਰਵਿੰਦਰ ਸਿੰਘ, ਜੋਗਰਾਜ ਵਰਮਾ, ਅਜੇ ਸਿੰਘ, ਨਰਿੰਦਰ ਪਾਲ ਸਿੰਘ, ਜਗਜੀਤ ਸਿੰਘ, ਅਵਤਾਰ ਸਿੰਘ, ਸੰਤਪਾਲ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਬੀਬੀ ਅਵਨਾਸ਼ ਸ਼ਰਮਾ, ਜੋਰਾ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਕ੍ਰਿਸ਼ਨ ਕੁਮਾਰ, ਪ੍ਰੇਮ ਚੰਦ, ਕੁਲਜੀਤ ਸਿੰਘ, ਜਮੀਲ ਖਾਨ, ਹਰਜੀਤ ਸਿੰਘ ਆਦਿ ਹਾਜਰ ਸਨ।

