ਪੰਜਾਬ ਸਰਕਾਰ ਦੀਆਂ ਰੰਗਲੇ ਪੰਜਾਬ ਦੀਆਂ ਉਮੀਦਾਂ ਨਾਲ ਡਟ ਕੇ ਸਾਥ ਦੇਵਾਗੇਂ – ਉਮੰਗ ਟੀਮ
ਸਰਕਾਰੀ ਸੀਨੀਅਰ ਸਕੈੰਡਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਸਾਈਬਰ ਸੁਰੱਖਿਆ ਦੇ 16ਵੇਂ ਸੈਮੀਨਾਰ ਲਗਾਇਆ
ਪਟਿਆਲਾ 7 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਪੰਜਾਬ ਸਰਕਾਰ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਉਪਰਾਲੇ ਤਹਿਤ ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਜਿਲਾ ਬਾਲ ਸੁਰਖਿੱਆ ਅਫਸਰ ਸ਼ਾਇਨਾਂ ਕਪੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਅਤੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਤੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ^ਵੱਖ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਅਤੇੇ ਕਾਲਜਾਂ ਵਿੱਚ ਸਾਈਬਰ ਸੁਰੱਖਿਆ ਸਬੰਧੀ ਸੈਮੀਨਾਰ ਕਰਵਾਏ ਜਾ ਰਹੇ ਹਨ। ਜਿਸ ਤਹਿਤ ਕੱਲ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਸਕੂਲ ਸਟਾਫ ਦੇ ਸਹਿਯੋਗ ਨਾਲ 16ਵਾਂ ਸਾਈਬਰ ਸੁਰੱਖਿਆ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 130 ਦੇ ਕਰੀਬ ਵਿਿਦਆਰਥੀਆਂ ਅਤੇ ਸਕੂਲ ਸਟਾਫ ਨੇ ਭਾਗ ਲਿਆ।
ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ, ਸੰਸਥਾਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ, ਪ੍ਰੋਪੋਗੰਡਾ ਸੈਕਟਰੀ ਗੁਰਜੀਤ ਸਿੰਘ, ਸੈਮੀਨਾਰ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਸਮੇਤ ਸਕੂਲ ਸਟਾਫ ਤੋਂ ਸਕੂਲ ਪ੍ਰਿੰਸੀਪਲ ਡਾ ਨਰਿੰਦਰ ਕੁਮਾਰ, ਗਗਨਦੀਪ ਕੌਰ ਕੰਪਿਊਟਰ ਫਕੈਲਟੀ, ਗੁਰਪ੍ਰੀਤ ਕੌਰ ਫਕੈਲਟੀ, ਹਰਜੀਤ ਕੌਰ ਵੋਕੇਸ਼ਨਲ, ਰਜਨੀ ਭਾਰਗਵ ਇੰਗਲਿਸ਼ ਲੈਕਚਰਾਰ ਮੌਜੂਦ ਰਹੇ। ਇਸ ਮੌਕੇ ਅਨੁਰਾਗ ਅਚਾਰਿਆ ਨੇ ਵਿਿਦਆਰਥੀਆਂ ਨੂੰ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੰਸਥਾਂ ਦੇ ਪ੍ਰਧਾਨ ਅਤੇ ਕੋਆਰਡੀਨੇਟਰ ਡਾ ਗਗਨਪ੍ਰੀਤ ਨੇ ਸਾਂਝੇ ਤੌਰ ਤੇ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇੰਟਰਨੈਟ ਵਰਤਨ ਸੰਬੰਧੀ ਕਿਸੇ ਵੀ ਪ੍ਰੇਸ਼ਾਨੀ ਆਉਣ ਤੇ ਸਭ ਤੋਂ ਪਹਿਲਾ ਆਪਣੇ ਮਾਂ ਬਾਪ ਅਤੇ ਅਧਿਆਪਕ ਸਾਹਿਬਾਨਾਂ ਨੂੰ ਦੱਸਣ ਤਾਂ ਜੋ ਬੱਚੇ ਇੰਟਰਨੇਟ ਤੋਂ ਡਰਨ ਦੀ ਬਜਾਏ ਇਸ ਤੋਂ ਚੰਗੀ ਸਿੱਖਿਆ ਲੈਣ ਲਈ ਗੁਰੇਜ ਨਾ ਕਰਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਸੈਮੀਨਾਰਾ ਨੂੰ ਪੰਜਾਬ ਦੇ ਹਰ ਸਕੂਲ ਵਿੱਚ ਆਨਲਾਈਨ ਜਾ ਆਫਲਾਈਨ ਕਰਵਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਜਿਸ ਵਿੱਚ ਉਮੰਗ ਟੀਮ ਪੂਰੀ ਸਾਥ ਦੇਣ ਲਈ ਵਚਨਬੱਧ ਹੈ।

