ਸਿਹਤ ਵਿਭਾਗ ਵੱਲੋਂ ਕਾਲੇ ਪੀਲੀਏ ਦੇ ਮਰੀਜ਼ਾਂ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ
ਪਟਿਆਲਾ 16 ਜੂਨ (ਮਧੂਸਾਰ ਬਿਊਰੋ)
ਲੋਕਾਂ ਨੂੰ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਦਿਤੀਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਸਿਵਲ ਸਰਜਨ ਪਟਿਆਲ਼ਾ ਡਾ. ਰਾਜੀਵ ਭੱਲਾ ਵੱਲੋਂ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਵਿਚ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਡਾ. ਭੱਲਾ ਨੇ ਕਿਹਾ ਕਿ ਮਿਤੀ 17 ਜੂਨ ਤੋ ਪੰਜਾਬ ਸਰਕਾਰ ਵੱਲੋਂ ਕਾਲਾ ਪੀਲੀਆ 3 ਦੇ ਮਰੀਜਾਂ ਦੇ ਮੁਫਤ ਇਲਾਜ ਦੀ ਸ਼ੂਰੁਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲ੍ਹਾ ਹਸਪਤਾਲਾਂ, ਜਿਹਨਾਂ ਵਿਚ ਪਟਿਆਲਾ ਦਾ ਮਾਤਾ ਕੁਸ਼ੱਲਿਆ ਹਸਪਤਾਲ ਅਤੇ ਰਾਜਿੰਦਰਾ ਹਸਪਤਾਲ ਸ਼ਾਮਲ ਹਨ ਵਿੱਚ ਕਾਲੇ ਪੀਲੀਏ ਦੇ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਬਿਮਾਰੀ ਤੋ ਪ੍ਰਭਾਵਿਤ ਮਰੀਜਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਲੇ ਪੀਲੀਏ ਦੇ ਇੱਕ ਮਰੀਜ਼ ਦੇ ਇਲਾਜ਼ ਤੇ ਕਰੀਬ 70 ਤੋਂ 80 ਹਜਾਰ ਰੁਪਏ ਖਰਚਾ ਆਉਂਦਾ ਹੈ ਤੇ ਕਈ ਵਾਰ ਬਿਮਾਰੀ ਦੀ ਗੰਭੀਰਤਾ ਕਾਰਨ ਇਹ ਖਰਚਾ ਵੱਧ ਵੀ ਸਕਦਾ ਹੈ। ਸਰਕਾਰ ਵੱਲੋਂ ਕਾਲੇ ਪੀਲੀਏ ਦੇ ਇਲਾਜ਼ ਲਈ ਮਰੀਜ਼ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।ਜਦੋਂ ਕਿ ਮਰੀਜ਼ ਨੂੰ ਆਪਣੇ ਪੱਧਰ ਤੇ ਸਰਕਾਰ ਵੱਲੋਂ ਕੰਟਰੈਕਟ ਕੀਤੇ ਲਾਲ ਪੈਥ ਲੈਬ ਵੱਲੋਂ ਬਹੁਤ ਹੀ ਘੱਟ ਕੀਮਤ ਤੇ ਟੈਸਟ ਕਰਵਾਉਣੇ ਪੈਣਗੇ।ਇਸ ਸਬੰਧੀ ਸਮੂਹ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾਗਰੂਕਤਾਂ ਪੈਦਾ ਕਰਨ ਅਤੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਦਿਸ਼ਾ ਨਿਰਦੇਸ਼ ਦਿੱਤੇ।

