ਪਟਿਆਲਾ

ਪੰਜਾਬੀ ‘ਵਰਸਿਟੀ ਸਿੰਡੀਕੇਟ ਵਲੋਂ ਯੂ.ਐਸ.ਏ. ਅਤੇ ਇੰਡੋਨੇਸ਼ੀਆ ਦੀਆਂ ਯੂਨੀਵਰਸਿਟੀਆਂ ਨਾਲ ਹੋਏ ਇਕਰਾਰਨਾਮਿਆਂ ਨੂੰ ਪ੍ਰਵਾਨਗੀ

ਪਟਿਆਲਾ, 16 ਜੂਨ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਿੰਡੀਕੇਟ ਦੀ ਇਕੱਤਰਤਾ ਵਿੱਚ ਸੇਮਾਰੰਗ ਯੂਨੀਵਰਸਿਟੀ, ਇੰਡੋਨੇਸ਼ੀਆ ਅਤੇ ਪੇਪਰਡਾਈਨ ਯੂਨੀਵਰਸਿਟੀ, ਮਲਿਬੂ, ਕੈਲੀਫੋਰਨੀਆ, ਯੂ.ਐਸ.ਏ. ਨਾਲ ਹੋਏ ਇਕਰਾਰਨਾਮੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਸਿੰਡੀਕੇਟ ਵਲੋਂ ਮਿਲਪਿਟਾਸ, ਕੈਲੀਫੋਰਨੀਆ, ਯੂ.ਐਸ.ਏ. ਵਿਖੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਸਥਾਪਤ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ।
ਇੱਕ ਹੋਰ ਫੈਸਲੇ ਅਨੁਸਾਰ ਸਿੰਡੀਕੇਟ ਵਲੋਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਸੀਨੀਅਰ ਫੋਲੋ ਡਾ. ਸੁਰਜੀਤ ਸਿੰਘ ਭੱਟੀ ਨੂੰ “ਵੀਹਵੀਂ ਸਦੀ ਦੀਆਂ ਪੰਜਾਬੀ ਸਾਹਿਤ-ਆਲੋਚਨਾ ਪ੍ਰਣਾਲੀਆਂ: ਇਤਿਹਾਸ, ਸਿਧਾਂਤ ਅਤੇ ਮੁਲਾਂਕਣ“ ਵਿਸ਼ੇ ਤੇ ਪ੍ਰੋਜੈਕਟ ਨੇਪਰੇ ਚਾੜ੍ਹਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਗਈ। ਸਿੰਡੀਕੇਟ ਵਲੋਂ ਉਘੇ ਪੰਜਾਬੀ ਫਿਲਮ ਅਦਾਕਾਰ ਸਤੀਸ਼ ਕੌਲ ਦੀ ਫੈਲੋਸ਼ਿਪ ਵਿੱਚ 28 ਮਈ, 2016 ਤੋਂ ਇੱਕ ਸਾਲ ਦੇ ਹੋਰ ਵਾਧੇ ਨੂੰ ਵੀ ਪ੍ਰਵਾਨ ਕਰ ਲਿਆ ਗਿਆ। ਉਨ੍ਹਾਂ ਨੂੰ ਇਹ 11,000/- ਰੁਪਏ ਰਾਸ਼ੀ ਵਾਲੀ ਫੈਲੋਸ਼ਿਪ 29 ਮਈ, 2013 ਨੂੰ ਤਿੰਨ ਸਾਲ ਲਈ ਪ੍ਰਦਾਨ ਕੀਤੀ ਗਈ ਸੀ।
ਇਸ ਤੋਂ ਇਲਾਵਾ ਸਿੰਡੀਕੇਟ ਦੀ ਇਕੱਤਰਤਾ ਵਿੱਚ ਕੈਰੀਅਰ ਐਡਵਾਂਸਮੈਂਟ ਸਕੀਮ ਅਧੀਨ ਯੂ.ਜੀ.ਸੀ. ਰੈਗੂਲੇਸ਼ਨ 2010 ਤਹਿਤ ਸਕਰੀਨਿੰਗ-ਕਮ-ਇਵੈਲੂਏਸ਼ਨ/ਸਿਲੈਕਸ਼ਨ ਕਮੇਟੀਆਂ ਤੇ ਆਧਾਰਤ ਪਲੇਸਮੈਂਟਸ ਅਤੇ ਤਰੱਕੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।

Leave a Reply

Your email address will not be published. Required fields are marked *