ਪਟਿਆਲਾ

ਗਿਆਨਦੀਪ ਮੰਚ ਵੱਲੋਂ ਪੰਜਾਬੀ ਮੈਗਜ਼ੀਨ “ਗੁਸਈਆਂ” ਦਾ ਤਿਮਾਹੀ ਅੰਕ ਲੋਕ ਅਰਪਣ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਰਚਾਇਆ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀ ਐਸ ਅਨੰਦ ਨੇ ਕੀਤੀ। ਸਮਾਗਮ ਵਿੱਚ ਪੰਜਾਬੀ ਮੈਗਜ਼ੀਨ “ਗੁਸਈਆਂ” ਦੇ ਤਿਮਾਹੀ ਅੰਕ ਨੂੰ ਲੋਕ ਅਰਪਣ ਕਰਨ ਉਪਰੰਤ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ। ਸਾਹਿਤ ਅਦਬ ਦੀਆਂ ਨਾਮਵਰ ਸ਼ਖਸੀਅਤਾਂ ਵਿੱਚੋਂ ਜਨਾਬ ਸੁਖਮਿੰਦਰ ਸੇਖੋਂ, ਗੁਰਚਰਨ ਪੱਬਾਰਾਲੀ, ਤ੍ਰਿਲੋਕ ਸਿੰਘ ਢਿੱਲੋਂ, ਕੁਲਦੀਪ ਕੌਰ ਧੰਜੂ, ਕੁਲਜੀਤ ਕੌਰ ਪਟਿਆਲਾ ਅਤੇ ਦਰਸ਼ਨ ਸਿੰਘ ਪਸਿਆਣਾ ਨੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਮੂਲੀਅਤ ਕੀਤੀ। ਐਤਵਾਰ ਸਵੇਰੇ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਗਏ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ. ਅਨੂਪ ਸਿੰਘ ਵਿਰਕ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਜੀ ਐੱਸ ਅਨੰਦ ਨੇ ਦੱਸਿਆ ਕਿ ਮੰਚ ਵੱਲੋਂ ਨਵੰਬਰ ਮਹੀਨੇ ਦੌਰਾਨ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਖੁੱਲ੍ਹੀ “ਕਵਿਤਾ ਪ੍ਰਤਿਯੋਗਤਾ” ਕਰਵਾਈ ਜਾਵੇਗੀ ਜਿਸ ਵਿੱਚ ਹਰ ਵਰਗ ਦਾ ਕਵੀ ਹਿੱਸਾ ਲੈ ਸਕਦਾ ਹੈ। ਸਮਾਗਮ ਦਾ ਅਗਾਜ਼ ਕਰਦਿਆ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਕਿਹਾ ਕਿ ਸਾਹਿਤਕ ਸਮਾਗਮਾਂ ਵਿੱਚ ਕਵਿਤਾ ਦੇ ਸੁਹਜ, ਸ਼ਿਲਪ ਤੇ ਸ਼ੈਲੀ ਬਾਰੇ ਸੰਵਾਦ ਤੁਰਦਾ ਰਹਿਣਾ ਚਾਹੀਦਾ ਹੈ। ਗੁਰਪ੍ਰੀਤ ਢਿੱਲੋਂ ਦੇ ਗਾਏ ਖੂਬਸੂਰਤ ਗੀਤ ਨਾਲ ਹੋਈ ਸਮਾਗਮ ਦੀ ਸ਼ੁਹੂਆਤ ਉਪਰੰਤ ਚਰਚਿਤ ਕਵੀਜਨਾਂ ਵਿੱਚੋਂ ਜਨਾਬ ਡਾ.ਸੰਤੋਖ ਸਿੰਘ ਸੁੱਖੀ, ਗੁਰਚਰਨ ਸਿੰਘ “ਚੰਨ ਪਟਿਆਲਵੀ”,ਬਚਨ ਸਿੰਘ ਗੁਰਮ, ਚਹਿਲ ਜਗਪਾਲ, ਅੰਗਰੇਜ਼ ਵਿਰਕ, ਤਜਿੰਦਰ ਅਨਜਾਣਾ, ਹਰਵਿੰਦਰ ਸਿੰਘ ਗੁਲਾਮ, ਜਸਪਾਲ ਸਿੰਘ ਮਹਿਰੋਕ, ਰਾਮ ਸਿੰਘ ਬੰਗ, ਮਨੋਜ ਫਗਵਾੜਵੀ, ਬਲਵਿੰਦਰ ਭੱਟੀ , ਦਵਿੰਦਰ ਪਟਿਆਲਵੀ, ਜੋਗਾ ਸਿੰਘ ਧਨੌਲਾ, ਮੰਗਤ ਖਾਨ, ਕਿਰਪਾਲ ਮੂਣਕ, ਅਨੀਤਾ ਪਟਿਆਲਵੀ, ਬਲਬੀਰ ਸਿੰਘ ਦਿਲਦਾਰ, ਬਲਵਿੰਦਰ ਕੌਰ ਥਿੰਦ, ਹਰਦੀਪ ਕੌਰ ਜੱਸੋਵਾਲ, ਭਗਵੰਤ ਕੌਰ, ਜੱਗਾ ਰੰਗੂਵਾਲ, ਸ਼ਾਮ ਸਿੰਘ ਪ੍ਰੇਮ ਤੋ ਇਲਾਵਾ ਰੰਗ-ਕਰਮੀ ਹਰਜੀਤ ਕੈਂਥ, ਰਾਜੇਸ਼ ਕੋਟੀਆ, ਗੁਰਨਾਮ ਸਿੰਘ ਅਤੇ ਸ਼ਾਮ ਲਾਲ ਨੇ ਸ਼ਮੂਲੀਅਤ ਕੀਤੀ। ਸਮਾਗਮ ਉਪਰੰਤ ਧੰਨਵਾਦੀ ਸ਼ਬਦ ਮੈਗਜ਼ੀਨ “ਗੁਸਈਆਂ” ਦੇ ਮੁੱਖ ਸੰਪਾਦਕ ਕੁਲਵੰਤ ਸਿੰਘ ਨਾਰੀਕੇ ਵੱਲੋਂ ਕਹੇ ਗਏ ਅਤੇ ਫੋਟੋਗ੍ਰਾਫੀ ਦੇ ਫਰਜ਼ ਜੋਗਾ ਸਿੰਘ ਧਨੌਲਾ ਵੱਲੋਂ ਅਦਾ ਕੀਤੇ ਗਏ।

Leave a Reply

Your email address will not be published. Required fields are marked *