ਜੇਕਰ ਮਾਨ ਸਰਕਾਰ ਨੇ ਮਿਲਾਵਟ ਖੋਰਾਂ ਤੇ ਨਹੀਂ ਲਿਆ ਐਕਸ਼ਨ ਤਾਂ ਪੰਜਾਬ ਪੱਧਰ ਤੇ ਕੀਤਾ ਜਾਵੇਗਾ ਅੰਦੋਲਨ—ਕਾਕਾ
ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਜਹਿਰ ਰੂਪੀ ਪਦਾਰਥਾਂ ਨੂੰ ਵੇਚਣੇ ਬੰਦ ਕਰਵਾਉਣ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੰਘਰਸ਼ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰਾਂ ਨੂੰ ਬਿਮਾਰੀਆਂ ਵੰਡਣ ਵਾਲੇ ਪੰਜਾਬ ਦੇ ਦੁਸ਼ਮਣ ਤੇ ਵੱਡੇ ਪਾਪੀ ਗੁਨਾਹਗਾਰ ਦੱਸਦਿਆ ਕਿਹਾ ਕਿ 19 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੇ ਕਾਬਜ ਹੋਣ ਦੇ ਬਾਵਜੂਦ ਵੀ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਦਾ ਧੰਦਾ ਲਗਾਤਾਰ ਜਾਰੀ ਹੈ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਮਿਲਾਵਟ ਖੋਰੀ ਨੂੰ ਰੋਕਣ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਮਿਲਾਵਟ ਖੋਰਾਂ ਦੇ ਬਰਾਬਰ ਸਿਹਤ ਵਿਭਾਗ ਦੇ ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਰਿਸ਼ਵਤ ਖੋਰ ਘੱਟ ਕਸੂਰਵਾਰ ਨਹੀਂ ਹਨ। ਜਿਹਨਾਂ ਦੇ ਲਾਲਚ ਕਾਰਨ ਪੰਜਾਬ ਵਿੱਚ ਮਿਲਾਵਟ ਖੋਰੀ ਦਾ ਧੰਦਾ ਸਿਖਰਾਂ ਤੇ ਚਲਦਾ ਨਜ਼ਰ ਆ ਰਿਹਾ ਹੈ। ਜੇਕਰ ਸਿਹਤ ਵਿਭਾਗ ਆਪਣੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਮਿਲਾਵਟ ਖੋਰਾਂ ਦੇ ਹੋਸਲੇ ਕਦੇ ਬੁਲੰਦ ਨਹੀਂ ਹੋ ਸਕਦੇ ਮਿਲਾਵਟੀ ਪਦਾਰਥਾਂ ਦਾ ਵੱਡੇ ਪੱਧਰ ਤੇ ਤਿਆਰ ਹੋਣਾ ਤੇ ਸਿਹਤ ਵਿਭਾਗ ਦੀ ਮਿਲੀ ਭੁਗਤ ਤੋਂ ਬਿਨਾਂ ਮਿਲਵਟ ਖੋਰੀ ਨਹੀਂ ਚਲ ਸਕਦੀ।
ਮਿਲਾਵਟ ਖੋਰ ਆਪਣੇ ਵੱਧ ਮੁਨਾਫੇ ਦੀ ਖਾਤਰ ਲੋਕਾਂ ਨੂੰ ਮੌਤ ਦੇ ਮੂੰਹ ਵਲ ਧਕੇਲ ਰਹੇ ਹਨ ਜਦੋਂ ਕਿ ਮਿਲਾਵਟੀ ਪਦਾਰਥਾਂ ਨੂੰ ਵੇਚਣਾ ਲੋਕਾਂ ਦੀਆਂ ਹੱਤਿਆਵਾ ਕਰਨ ਦੇ ਬਰਾਬਰ ਗੁਨਾਹ ਹੈ। ਜਿਸ ਦੇ ਲਈ ਸਿਹਤ ਵਿਭਾਗ ਅਤੇ ਮਾਨ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਰਿਸ਼ਵਤ ਲੈਣ ਵਾਲੇ ਅਨੇਕਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਰਿਸ਼ਵਤ ਨਾਲ ਕੋਠੀਆਂ ਗੱਡੀਆਂ ਖਰੀਦੀਆਂ ਜਾ ਸਕਦੀਆਂ ਹਨ ਪਰ ਕਿਸੇ ਦੀਆਂ ਜਿੰਦਗੀਆਂ ਨਹੀਂ ਜਦੋਂ ਕਿ ਮਿਲਾਵਟੀ ਪਦਾਰਥਾਂ ਨਾਲ ਲੀਵਰ, ਪੇਟ, ਫੇਫੜੇ, ਜਿਗਰ, ਦਿਮਾਗੀ ਬਿਮਾਰੀਆਂ ਅਤੇ ਕੈਂਸਰ ਵਰਗੀਆਂ ਭਿਆਨਕ ਜਾਨਲੇਵਾ ਬਿਮਾਰੀਆਂ ਦਾ ਤੇਜੀ ਨਾਲ ਵੱਧਣ ਦਾ ਸਭ ਤੋਂ ਵੱਡਾ ਕਾਰਨ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਹੀ ਹੈ। ਪੰਜਾਬ ਸਰਕਾਰ ਦਾ ਸਾਰਾ ਸਿਸਟਮ ਫੇਲ ਹੀ ਵਿਖਾਈ ਦੇ ਰਿਹਾ ਹੈ। ਜੇਕਰ ਮਿਲਾਵਟ ਖੋਰ ਲੋਕਾਂ ਦੀ ਸਿਹਤ ਨਾਲ ਇਸੇ ਤਰ੍ਹਾਂ ਖੇਡਾਂ ਖੇਡ ਦੇ ਰਹੇ ਤਾਂ ਸਿਹਤ ਵਿਭਾਗਾਂ ਦੀ ਕੀ ਲੋੜ ਹੈ। ਸਰਕਾਰ ਮਿਲਾਵਟ ਖੋਰਾਂ ਤੇ ਸ਼ਿਕੰਜਾ ਕਸਕੇ ਕੇਵਲ ਜੁਰਮਾਨੇ ਨਹੀਂ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਮਿਲਾਵਟੀ ਪਦਾਰਥਾਂ ਨੂੰ ਵੇਚ ਬਣਾਈਆਂ ਗਈਆਂ ਜਾਇਦਾਦਾਂ, ਕੋਠੀਆਂ ਗੱਡੀਆਂ ਜਬਤ ਕੀਤੀਆਂ ਜਾਣ। ਮਿਲਾਵਟ ਖੋਰੀ ਨਸ਼ਿਆਂ ਨਾਲੋ ਵੀ ਖਤਰਨਾਕ ਸਮੱਸਿਆ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜੇਕਰ ਜਲਦ ਮਿਲਾਵਟ ਖੋਰਾਂ ਤੇ ਕੋਈ ਵੱਡਾ ਐਕਸ਼ਨ ਨਹੀਂ ਲਿਆ ਗਿਆ ਤਾਂ ਪੰਜਾਬ ਪੱਧਰ ਤੇ ਧਰਨੇ ਪ੍ਰਦਰਸ਼ਲ ਕਰ ਅੰਦੋਲਨ ਕਰਨਗੇ। ਉਹਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਲੇ ਮਿਲਾਵਟੀ ਪਦਾਰਥਾਂ ਤੋਂ ਮੁਕੰਮਲ ਛੁਟਕਾਰਾ ਪਾਉਣ ਲਈ ਪੰਜਾਬ ਦੇ ਹਰੇਕ ਵਿਅਕਤੀ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਮਿਲਾਵਟ ਖੋਰੀ ਖਿਲਾਫ ਜੰਗ ਲੜਨ ਦੀ ਲੋੜ ਹੈ। ਇਸ ਮੌਕੇ ਬਲਬੀਰ ਸਿੰਘ, ਅਮਨ ਸੰਧੂ, ਦਰਸ਼ਨ ਰਾਮ, ਜਗਜੀਤ ਸਿੰਘ, ਮਾਨ ਸਿੰਘ, ਹੁਕਮ ਸਿੰਘ, ਰਾਮ ਪਾਲ ਸਿੰਘ, ਰਾਮ ਸਿੰਘ, ਹਰਜੀਤ ਸਿੰਘ, ਮੰਗਤ ਰਾਮ, ਸੰਤ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ, ਬੀ.ਐਮ. ਗੋਤਮ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਨਰਿੰਦਰ ਪਾਲ ਸਿੰਘ, ਗਗਨਦੀਪ ਸਿੰਘ ਆਦਿ ਹਾਜਰ ਸਨ।

