ਪਟਿਆਲਾ

ਪਟਿਆਲਾਵੀ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਲੰਡਨ ਵਿੱਚ ਵਧਾਇਆ ਦੇਸ਼ ਦਾ ਮਾਨ

ਲੰਡਨ ਤੋਂ ਵਾਪਸੀ ਉਪਰੰਤ ਮੀਡੀਆ ਸਲਾਹਕਾਰ ਬਲਤੇਜ਼ ਪਨੂੰ ਨੇ ਕੀਤਾ ਸਵਾਗਤ

ਪਟਿਆਲਾ 20 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੰਮੇ ਸਮੇਂ ਤੋਂ ਤਾਇਕਵਾਂਡੋ ਖੇਡ ਲਈ ਸੇਵਾਵਾਂ ਦੇਣ ਵਾਲੇ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਲੰਡਨ ਵਿੱਚ ਜਾ ਕੇ ਗੋਰਿਆ ਨੂੰ ਟੇ੍ਰਨਿੰਗ ਦੇ ਕੇ ਦੇਸ਼ ਦਾ ਮਾਨ ਵਧਾਇਆ ਹੈ। ਜਿਕਰਯੋਗ ਹੈ ਕਿ ਸਤਵਿੰਦਰ ਵੱਲੋਂ ਪਹਿਲਾਂ ਵੀ ਜਿੱਥੇ ਕਈ ਮੁਲਕਾਂ ਵਿੱਚ ਤਾਇਵਾਂਡੋ ਖੇਡ ਰਾਹੀ ਝੰਡੇ ਗੱਡੇ ਗਏ ਹਨ। ਜਿੱਥੇ ਕਈ ਮੁਲਕਾਂ ਵਿੱਚੋ ਕੋਚ ਭਾਰਤ ਆ ਕੇ ਸਿਖਲਾਈ ਦਿੰਦੇ ਹਨ, ਇਸ ਦੇ ਉਲਟ ਪੰਜਾਬ ਵਿਚਲੇ ਸਤਵਿੰਦਰ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਗੋਰਿਆ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

ਪਟਿਆਲਾ ਵਿੱਚਲੇ ਰਹਿੰਦੇ ਸਤਵਿੰਦਰ ਨੂੰ ਬੀਤੇ ਦਿਨੀ ਲੰਡਨ ਤੋਂ ਵਾਪਸ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ਼ ਪਨੂੰ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਪ੍ਰਧਾਨ ਅਰਪਿਤ ਸ਼ੁਕਲਾ ਆਈਪੀਐਸ ਸਪੈਸ਼ਲ ਡੀ ਜੀ ਪੀ ਪੰਜਾਬ ਨੇ ਵੀ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਕੋਚ ਸਤਵਿੰਦਰ ਵੱਲੋਂ ਪਹਿਲਾ ਵੀ ਸਵਿਜਰਲੈਡ, ਪਾਲੈਂਡ, ਹੰਗਰੀ, ਦੁਬਈ, ਮਲੇਸ਼ੀਆਂ, ਬੈਕਾਂਕ, ਯੂਰਪ, ਜਰਮਨੀ, ਅਤੇ ਹੋਰ ਕਈ ਥਾਵਾਂ ਤੇ ਜਾ ਕੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਹਾਲ ਦੇ ਵਿੱਚ ਹੀ ਸਤਵਿੰਦਰ ਨੂੰ ਵਿਸ਼ਵ ਰਿਕਾਰਡ ਬਨਾਉਣ ਦਾ ਮਾਨ ਵੀ ਹਾਸਲ ਹੋਇਆ ਹੈ।

Leave a Reply

Your email address will not be published. Required fields are marked *