ਪੁਲਿਸ ਸ਼ਹੀਦੀ ਦਿਹਾੜੇ ਮੌਕੇ ਸਕੂਲਾਂ ਦੇ ਬੱਚਿਆਂ ਨੇ ਪੁਲਿਸ ਜਵਾਨਾਂ ਦਾ ਧੰਨਵਾਦ ਕੀਤਾ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਾਸ਼ਟਰੀ ਪੁਲਿਸ ਸ਼ਹੀਦੀ ਦਿਹਾੜੇ ਮੌਕੇ ਜਿਥੇ ਹਰੇਕ ਜ਼ਿਲ੍ਹੇ ਅਤੇ ਰਾਜ ਵਿਖੇ ਸ਼ਹੀਦ ਹੋਏ ਪੁਲਿਸ, ਪੈਰਾਂ ਮਿਲਟਰੀ ਫੋਰਸਾਂ, ਫਾਇਰ ਬ੍ਰਿਗੇਡ, ਐਨ ਡੀ ਆਰ ਐਫ, ਹੋਮ ਗਾਰਡ ਸਿਵਲ ਡਿਫੈਂਸ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਥੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਸ਼ ਸਮਾਜ ਘਰ ਪਰਿਵਾਰਾਂ ਮਾਨਵਤਾ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਉੱਨਤੀ ਖੁਸ਼ਹਾਲੀ ਲਈ ਆਪਣੇ ਬੇਟੇ ਬੇਟੀਆਂ ਦੇਣ ਲਈ ਧੰਨਵਾਦ ਕੀਤਾ ਗਿਆ। ਉਥੇ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਅਤੇ ਉਨ੍ਹਾਂ ਦੇ ਸਾਥੀ ਸ਼੍ਰੀ ਪਵਨ ਗੋਇਲ, ਮਨਜੀਤ ਕੌਰ ਆਜ਼ਾਦ, ਰਾਵਿੰਦਰ ਕੋਰ ਸਿੱਧੂ ਰਾਣਾ ਅਤੇ ਗ੍ਰੀਨ ਵੈਲ, ਵੀਰ ਹਕੀਕਤ ਰਾਏ, ਐਸ ਐਮ ਇੰਟਰਨੈਸਨਲ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਅਧਿਆਪਕਾਂ ਨੇ ਪੁਲਿਸ ਸਾਂਝ ਕੇਂਦਰ ਅਤੇ ਪੁਲਿਸ ਸਟੇਸ਼ਨ ਸਦਰ ਥਾਨਾ, ਲਾਹੌਰੀ ਗੇਟ, ਸਬਜ਼ੀ ਮੰਡੀ ਰਾਘੋ ਮਾਜਰਾ ਅਤੇ ਕੋਤਵਾਲੀ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੁਲਿਸ ਮੁਲਾਜਮਾਂ ਦੇ ਮਹਾਨ ਅਣਥੱਕ ਸਖ਼ਤ ਦਿਨ ਰਾਤ ਦੀਆਂ ਡਿਊਟੀਆਂ ਨਸ਼ਿਆਂ ਅਪਰਾਧਾਂ ਹਾਦਸਿਆਂ ਪਰੀਵਾਰਕ ਝਗੜਿਆਂ ਦੀ ਰੋਕਥਾਮ ਅਤੇ ਪੀੜਤਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕਾਰਜ਼ ਕਰਨ ਲਈ ਧੰਨਵਾਦ ਕੀਤਾ। ਬੱਚਿਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਗਦਾ ਕਿ ਪੰਜਾਬ ਪੁਲਿਸ ਦੁਨੀਆਂ ਵਿੱਚ ਸੱਭ ਤੋਂ ਚੰਗੀ ਮਦਦਗਾਰ ਫੋਰਸ ਹੈ, ਅਤੇ ਹੁਣ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਰਿਸ਼ਤੇਦਾਰਾਂ ਦੋਸਤਾਂ ਪੜੋਸੀਆਂ ਅਤੇ ਮਾਤਾ ਪਿਤਾ ਤੋਂ ਵੀ ਵੱਧ ਮਦਦਗਾਰ ਫਰਿਸਤੇ ਪੁਲਿਸ ਅਤੇ ਦੂਸਰੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਵਾਲੇ ਪਰਮਾਤਮਾ ਦੇ ਫਰਿਸਤੇ ਹਨ।
ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਨਸ਼ਿਆਂ ਅਪਰਾਧਾਂ ਹਾਦਸਿਆਂ ਮਾੜੇ ਸਾਥੀਆਂ ਗ਼ਲਤ ਅਨਸਰਾਂ ਤੋਂ ਬਚਕੇ ਰਹਿਣਗੇ ਅਤੇ ਹਮੇਸ਼ਾ ਕੀਮਤੀ ਜਾਨਾਂ ਬਚਾਉਣ ਵਾਲੇ ਅਤੇ ਦੂਸਰਿਆਂ ਲਈ ਆਪਣੇ ਜੀਵਨ, ਖੁਸ਼ੀਆਂ ਸਨਮਾਨ ਅਤੇ ਸਮੇਂ ਦੇ ਬਲੀਦਾਨ ਦੇਣ ਵਾਲੇ ਮਦਦਗਾਰ ਫਰਿਸਤਿਆ ਦਾ ਧੰਨਵਾਦ ਸ਼ੁਕਰੀਆ ਸਤਿਕਾਰ ਕਰਨਗੇ। ਸਾਂਝ ਕੇਂਦਰ ਦੇ ਇੰਚਾਰਜ ਅਤੇ ਨੋਡਲ ਅਫ਼ਸਰ ਸਬ ਇੰਸਪੈਕਟਰ ਛਿਲਮਿਲ ਸਿੰਘ ਜੀ , ਸਬ ਇੰਸਪੈਕਟਰ ਜਸਪਾਲ ਸਿੰਘ ਨੇ ਪੰਜਾਬ ਪੁਲਿਸ ਸੀਨੀਅਰ ਸੁਪਰਡੈਂਟ ਆਫ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਸੰਸਥਾਵਾਂ ਅਤੇ ਸੜਕਾਂ ਨੂੰ ਸੁਰੱਖਿਅਤ ਖੁਸ਼ਹਾਲ ਰਖਣ ਅਤੇ ਪੀੜਤਾਂ ਅਤੇ ਵਿਪਤਾ ਮਾਰਿਆਂ ਦੀ ਸਹਾਇਤਾ ਕਰਨ, ਲਈ ਪੰਜਾਬ ਪੁਲਿਸ ਜੰਗੀ ਪੱਧਰ ਤੇ ਯਤਨਸ਼ੀਲ ਹੈ ਅਤੇ ਲੋਕਾਂ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਅਪਰਾਧਾਂ ਲੁਟਖੋਹਾ ਆਦਿ ਤੋਂ ਪੰਜਾਬ ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸ਼੍ਰੀ ਕਾਕਾ ਰਾਮ ਵਰਮਾ, ਪਵਨ ਗੋਇਲ ਅਤੇ ਗ੍ਰੀਨ ਵੈਲ ਹਾਈ ਸਕੂਲ, ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਐਸ ਐਮ ਇੰਟਰਨੈਸਨਲ ਸਕੂਲ ਅਤੇ ਦੂਸਰੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਪੁਲੀਸ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਕਰਮਚਾਰੀ ਦੀ ਦੋਸਤ ਹੈ ਪਰ ਅਪਰਾਧ ਸਮਗਲਿੰਗ ਅਤੇ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਲਵਾਉਣ ਹਿੱਤ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੱਭ ਨੇ ਪ੍ਰਣ ਕੀਤਾ ਕਿ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਜੁਮੇਵਾਰੀਆਂ ਦੀ ਪਾਲਣਾ ਕਰਦੇ ਹੋਏ ਜੀਵਨ ਸੁਰਖਿਅੱਤ ਖੁਸ਼ਹਾਲ ਸਿਹਤਮੰਦ ਤਦਰੁੰਸਤ ਸਬਰ ਸ਼ਾਂਤੀ ਬਣਾਉਂਣ ਲਈ ਯਤਨਸ਼ੀਲ ਰਹਿਣਗੇ।

