ਮੁੱਖ ਮੰਤਰੀ ਨੇ ਸਿਰਸਾ ਦਾ ਮੈਡੀਕਲ ਕਲਾਜ ਬਾਬਾ ਸਰਸਾਈ ਨਾਥ ਦੇ ਨਾਂਅ ‘ਤੇ ਕਰਨ ਦਾ ਐਲਾਨ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿਰਸਾ ਡੇਰਾ ਬਿਆਸ ਦੇ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਨੂੰ ਸ਼ਾਲ ਭੇਂਟ ਕਰ ਕੀਤਾ ਸਨਮਾਨਿਤ
ਮੁੱਖ ਮੰਤਰੀ ਨੇ ਨਸ਼ਾ ਮੁਕਤੀ ਕੇਂਦਰ ਦੀ ਜਮੀਨ ਦਾ ਨਿਰੀਖਣ ਕਰ ਦਿੱਤੇ ਜਰੂਰੀ ਦਿਸ਼ਾ- ਨਿਰਦੇਸ਼
ਨਸ਼ਾ ਮੁਕਤੀ ਸੁਧਾਰ ਗ੍ਰਹਿ ਵਿਚ ਨੌਜੁਆਨਾਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 29 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਸਿਰਸਾ ਦੇ ਪਿੰਡ ਸਿਕੰਦਰਪੁਰ ਸਥਿਤ ਡੇਰਾ ਬਿਆਸ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਾਧ ਸੰਗਤ ਦੇ ਨਾਲ ਬੈਠ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸ਼ਬਦ-ਬਾਣੀ ਸੁਣੀ। ਊਸ ਤੋਂ ਬਾਅਦ ਮੁੱਖ ਮੰਤਰੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਵਾਸ ਸਥਾਨ ‘ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਲ ਭੇਂਟ ਕਰ ਸਨਮਾਨਿਤ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਸਤਸੰਗ ਦੇ ਬਾਅਦ ਸਿਰਸਾ ਦੇ ਰੈਡਕ੍ਰਾਸ ਭਵਨ ਵਿਚ ਬਨਣ ਵਾਲੇ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਦੀ ਜਮੀਨ ਦਾ ਨਿਰੀਖਣ ਕੀਤਾ ਅਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੂੰ ਜਰੂਰੀ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤੀ ਭਵਨ ਦਾ ਨਕਸ਼ਾ ਇਸ ਤਰ੍ਹਾ ਨਾਲ ਤਿਆਰ ਕੀਤਾ ਜਾਵੇ ਕਿ ਉਸ ਪੁਨਰਵਾਸ ਕੇਂਦਰ ਦਾ ਭਵਿੱਖ ਵਿਚ ਆਸਾਨੀ ਨਾਲ ਵਿਸਥਾਰ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਇਸ ਦੇ ਬਾਅਦ ਸਿਰਸਾ ਵਿਚ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦੀ ਜਮੀਨ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਸਿਰਸਾ ਬਾਬਾ ਸਰਸਾਈ ਨਾਥ ਦੇ ਨਾਂਅ ‘ਤੇ ਵਸਿਆ ਹੋਇਆ ਹੈ। ਇਸ ਲਈ ਮੁੱਖ ਮੰਤਰੀ ਨੇ ਸਿਰਸਾ ਬਨਣ ਵਾਲੇ ਮੈਡੀਕਲ ਕਾਲਜ ਦਾ ਨਾਂਅ ਬਾਬਾ ਸਰਸਾਈ ਨਾਥ ਦੇ ਨਾਂਅ ‘ਤੇ ਕਰਨ ਦਾ ਐਲਾਨ ਕੀਤਾ। ਉਨ੍ਹਾਂ ਲੇ ਕਿਹਾ ਕਿ ਮੈਡੀਕਲ ਕਾਲਜ ਦੇ ਭਵਨ ਨਿਰਮਾਣ ਦੀ ਮੰਜੂਰੀ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਨਿਰਮਾਣ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਨੇੜੇ ਦੇ ਲੋਕਾਂ ਨੁੰ ਹੋਰ ਵੱਧ ਬਿਹਤਰ ਸਿਹਤ ਸੇਵਾਵਾਂ ਸੁਲਭ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਰਾਜ ਦੇ ਹਰ ਨਾਗਰਿਕ ਨੂੰ ਸਹੀ ਸਿਹਤ ਲਾਭ ਮਿਲੇ। ਇਸ ਦੇ ਲਈ ਆਯੂਸ਼ਮਾਨ ਚਿਰਾਯੂ ਯੋਜਨਾ ਦਾ ਵਿਸਤਾਰ ਕੀਤਾ ਗਿਆ ਹੈ।
ਨਸ਼ਾ ਮੁਕਤੀ ਨੂੰ ਲੈ ਕੇ ਅਧਿਕਾਰੀਆਂ ਨੂੰ ਦਿੱਤੇ ਜਰੂਰੀ ਨਿਰਦੇਸ਼
ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸਿਰਸਾ ਦੇ ਨਸ਼ਾ ਮੁਕਤੀ ਸੁਧਾਰ ਗ੍ਰਹਿ ਪਹੁੰਚ ਅਤੇ ਸੁਧਾਰ ਗ੍ਰਹਿ ਵਿਚ ਭਰਤੀ ਨੌਜੁਆਨਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਮੌਕੇ ‘ਤੇ ਹੀ ਵਿਸ਼ੇਸ਼ਕਰ ਨਸ਼ਾ ਮੁਕਤੀ ਨੂੰ ਲੈ ਕੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੁਲਿਸ ਸੁਪਰਡੈਂਟ ਨੂੰ ਨਿ+ਦੇਸ਼ ਦਿੰਦੇ ਹੋਏ ਕਿਹਾ ਕਿ ਨਸ਼ੇ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾ ਕੇ ਦੋਸ਼ੀਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਨਸ਼ਾ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।
ਸਟੇਟ ਬਾਡਰ ‘ਤੇ ਵਿਸ਼ੇਸ਼ ਰੂਪ ਨਾਲ ਰੱਖਣ ਨਿਗਰਾਨੀ
ਮੁੱਖ ਮੰਤਰੀ ਨੇ ਨਸ਼ਾ ਮੁਕਤੀ ਸੁਧਾਰ ਗ੍ਰਹਿ ਵਿਚ ਭਰਤੀ ਨੌਜੁਆਨਾਂ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿਚ ਮੁੜਨ ਦੇ ਬਾਅਦ ਸਵਾਵਲੰਬੀ ਬਨਣ ਦੀ ਅਪੀਲ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤੀ ਕੇਂਦਰ ਤੋਂ ਨੌਜੁਆਨ ਸਿਹਤਮੰਦ ਹੋ ਕੇ ਹੀ ਨਿਕਲਣ। ਇਸ ਦੇ ਲਈ ਸਾਕਾਰਾਤਮਕ ਅਤੇ ਪ੍ਰਭਾਵੀ ਅਤੇ ਕਾਰਗਰ ਯਤਨ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਨੌਜੁਆਨਾਂ ਦਾ ਰਜਿਸਟ੍ਰੇਸ਼ਣ ਕਰ ਉਨ੍ਹਾਂ ਨੂੰ ਕੌਸ਼ਲ ਵਿਕਾਸ ਦਾ ਸਿਖਲਾਈ ਦੇ ਕੇ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ। ਇਸ ਤੋਂ ਇਲਾਵਾ, ਅਜਿਹੇ ਨੌਜੁਆਨਾਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇ ਤਾਂ ਜੋ ਉਹ ਦੂਜੇ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਸਟੇਟ ਬਾਡਰ ‘ਤੇ ਨਸ਼ਾ ਤਸਕਰੀ ਨੂੰ ਲੈ ਕੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ ਤਾਂ ਜੋ ਕੋਈ ਵੀ ਅਵੈਧ ਤਸਕਰ ਬਾਡਰ ਤੋਂ ਦਾਖਲ ਨਾ ਹੋ ਸਕਣ।

