ਹਰਿਆਣਾਚੰਡੀਗੜ੍ਹਪੰਜਾਬ

ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਖੇੜਕੀ ਧੌਲਾ ਟੋਲ ਸਮਸਿਆ ਦਾ ਹੱਲ ਕਰਨ ਲਈ ਪੱਤਰ ਲਿਖਿਆ

ਚੰਡੀਗੜ੍ਹ, 29 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਐਨਏਚਏਆਈ ਨੂੰ 30 ਏਕੜ ਜਮੀਨ ਮੁਫਤ ਦੇਣ ਦੀ ਪੇਸ਼ਕਸ਼ ਕਰ ਕੇ ਇਸ ਭੂਮੀ ‘ਤੇ ਖੇੜਕੀ ਦੌਲਾ ਟੋਲ ਪਲਾਜਾ ਨੂੰ ਟ੍ਰਾਂਸਫਰ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਨੂੰ ਲਿਖੇ ਗਏ ਪੱਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਖੇੜਕੀ ਦੌਲਾ ਟੋਲ ਪਲਾਜਾ ਏਨਏਚ 48 ‘ਤੇ ਗੁਰੂਗ੍ਰਾਮ ਖੇਤਰ ਵਿਚ ਆਵਾਜਾਈ ਵਾਹਨਾਂ ਦਾ ਜਾਮ ਲਗਦਾ ਰਹਿੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਖੇੜਕੀ ਦੌਲਾ ਦਾ ਟੋਲ ਪਲਾਜਾ ਬਦਲਕੇ ਪੰਚਗਾਂਓ ਪਿੰਡ ਵਿਚ ਇਕ ਨਵਾਂ ਟੋਲ ਪਲਾਜਾ ਸਥਾਂਪਿਤ ਕਰਨ ਦੇ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਨੂੰ 30 ਏਕੜ ਜਮੀਨ ਮੁਫਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਰਣਨੀਤਿਕ ਆਵਾਜਾਈ ਨੂੰ ਸਰਲ ਅਤੇ ਸਹੂਲਤਜਨਕ ਬਨਾਉਣ ਅਤੇ ਗੁਰੂਗ੍ਰਾਮ ਸ਼ਹਿਰੀ ਸਮੂਹ ਵਿਚ ਵਾਹਨਾਂ ਨੂੰ ਭੀੜਾੜ ਨੂੰ ਘੱਟ ਕਰਨ ਵਿਚ ਮਦਦਗਾਰ ਹੋਵੇਗੀ। ਮੁੱਖ ਮੰਤਰੀ ਨੇ ਸ੍ਰੀ ਨਿਤਿਨ ਗਡਕਰੀ ਨੂੰ ਭਰੋਸਾ ਦਿੱਤਾ ਹੈ ਕਿ ਗੁਰੂਗ੍ਰਾਮ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਪੂਰੀ ਪ੍ਰਕ੍ਰਿਆ ਨੁੰ ਤੁਰੰਤ ਅਤੇ ਕੁਸ਼ਲ ਗਤੀ ਨਾਂਲ ਟ੍ਰਾਂਸਪੋਰਟ ਯਕੀਨੀ ਕਰਨ ਤੇ ਆਪਣੀ ਸਹੂਲਤ ਅਨੁਸਾਰ ਜਲਦੀ ਤੋਂ ਜਲਦੀ ਏਨਏਚਏਆਈ ਨੁੰ ਭੂਮੀ ਟ੍ਰਾਂਸਫਰ ਕਰਨ ਲਈ ਤਿਆਰ ਹੈ। ਇਸ ਕਦਮ ਨਾਲ ਮੌਜੂਦਾ ਆਵਾਜਾਈ ਰੁਕਾਵਟ ਦਾ ਹੱਲ ਹੋਣ ਅਤੇ ਖੇਤਰ ਦੇ ਸਮੂਚੇ ਵਿਕਾਸ ਵਿਚ ਯੋਗਦਾਨ ਮਿਲਣ ਦੀ ਉਮੀਦ ਹੈ।

Leave a Reply

Your email address will not be published. Required fields are marked *