ਪਟਿਆਲਾ

ਬੱਚਿਆਂ ਨੂੰ ਮਾਨਵਤਾ ਪ੍ਰੇਮ ਸਰਬੱਤ ਦੇ ਭਲੇ ਲਈ ਤਿਆਰ ਕਰਨ, ਸਿਖਿਆ ਦੇ ਉਦੇਸ਼ ਹੋਵੇ – ਅਮਰਜੀਤ ਕੌਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿੱਖਿਆ ਸੰਸਥਾਵਾਂ ਦਾ ਉਦੇਸ਼ ਧੰਨ ਦੌਲਤ ਸ਼ੋਹਰਤ ਕਮਾਉਣਾ ਨਹੀਂ ਸਗੋਂ ਬੱਚਿਆਂ ਵਿੱਚ ਸਰਵੋਤਮ ਕਲਿਆਣਕਾਰੀ ਗਿਆਨ ਦੇ ਨਾਲ ਨਾਲ ਇਨਸਾਨੀਅਤ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਦੇ ਗੁਣ ਸੰਸਕਾਰ ਮਰਿਆਦਾਵਾਂ ਅਤੇ ਫਰਜ਼ਾਂ ਦੇ ਪ੍ਰਕਾਸ਼ ਉਤਪੰਨ ਕਰਕੇ ਉਨ੍ਹਾਂ ਨੂੰ ਆਪਣੇ ਘਰ ਪਰਿਵਾਰਾਂ ਮਹੱਲਿਆ ਦੇਸ਼ ਸਮਾਜ ਅਤੇ ਇਨਸਾਨੀਅਤ ਪ੍ਰਤੀ ਵਫ਼ਾਦਾਰੀ ਬਣਾਉਣਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਧਰਤੀ ਤੇ ਅਸੀਂ ਚੰਗੇ ਕਰਮ ਪ੍ਰੳਪਕਾਰ ਕਰਨ ਵਾਲੇ ਬੱਚਿਆਂ ਨੂੰ ਜੁਮੇਵਾਰ ਵਫ਼ਾਦਾਰ ਇਮਾਨਦਾਰ ਨਾਗਰਿਕ ਤਿਆਰ ਕਰ ਸਕੀਏ ਇਹ ਵਿਚਾਰ ਸੋਨੀ ਪਬਲਿਕ ਸਕੂਲ, ਫੋਕਲ ਪੁਆਇੰਟ, ਦੇ ਡਾਇਰੈਕਟਰ ਸ੍ਰੀਮਤੀ ਅਮਰਜੀਤ ਕੌਰ ਧਰਮਪਤਨੀ ਸ੍ਰੀ ਭਗਤ ਸਿੰਘ ਨੇ ਸਾਲਾਨਾ ਸਮਾਗਮ ਦੌਰਾਨ ਆਏ ਮਹਿਮਾਨਾਂ, ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪ੍ਰਗਟ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਮੈਨੇਜਮੈਂਟ ਅਤੇ ਸਰਕਾਰ ਦੇ ਦਿਸ਼ਾ ਅਨੁਸਾਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਸਭਿਆਚਾਰਕ ਪ੍ਰੋਗਰਾਮਾਂ ਅਤੇ ਤਰ੍ਹਾਂ ਤਰ੍ਹਾਂ ਦੇ ਮੁਕਾਬਲਿਆ ਵਿੱਚ ਹਿੱਸਾ ਲੈਣ ਹਿੱਤ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ 60 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਖੇਡਾਂ ਅਤੇ ਦੂਸਰੀਆਂ ਗਤੀਵਿਧੀਆਂ, ਮੁਕਾਬਲਿਆਂ ਦੇ ਸਰਟੀਫਿਕੇਟ ਅਤੇ ਇਨਾਮ ਹਨ

ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹਰੇਕ ਵਿਦਿਆਰਥੀ ਨੂੰ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਵਲੋਂ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਤੋਂ ਇਲਾਵਾ ਮਹਾਨ ਪ੍ਰੳਪਕਾਰੀ ਰਾਸ਼ਟਰ ਪ੍ਰੇਮੀ ਵਿਦਵਾਨਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਮੁਕਾਬਲਿਆਂ ਲਈ ਅਗਵਾਈ ਦਿਤੀ ਜਾਂਦੀ ਹੈ। ਸ਼੍ਰੀ ਵਰਿੰਦਰ ਸਿੰਘ ਚੇਅਰਮੈਨ ਨੇ ਧੰਨਵਾਦ ਕਰਦੇ ਹੋਏ ਆਪਣੇ ਸਰਵਗਵਾਸੀ ਪਿਤਾ ਸ਼੍ਰੀ ਭਗਤ ਸਿੰਘ ਜੀ ਦੇ ਮਹਾਨ ਪ੍ਰੳਪਕਾਰੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਦਸਿਆ ਕਿ ਸ਼੍ਰੀ ਭਗਤ ਸਿੰਘ ਜੀ ਦੀ ਯਾਦ ਵਿੱਚ ਸੋਨੀ ਬਲੱਡ ਡੋਨਰ ਸੁਸਾਇਟੀ ਵੱਲੋਂ ਪੰਜ ਸਿਲਾਈ ਕਢਾਈ, ਕੰਪਿਊਟਰ ਅਤੇ ਬਿਊਟੀ ਪਾਰਲਰ ਸਕੂਲ ਗ਼ਰੀਬ ਜ਼ਰੂਰਤਮੰਦ ਲੜਕੀਆਂ ਔਰਤਾਂ ਲਈ ਚਲਾਏ ਜਾ ਰਹੇ ਹਨ, ਵਿਪਤਾ ਮਾਰੇ ਲੋਕਾਂ ਦੀ ਰਾਸ਼ਨ ਕਪੜਿਆਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾਂਦੀ ਹੈ। ਖੂਨ ਦਾਨ ਅੱਖਾਂ ਅਤੇ ਅੰਗ ਦਾਨ ਕੈਂਸਰ ਨਸ਼ਿਆਂ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਅਪਰਾਧਾਂ ਹੇਰਾਫੇਰੀਆਂ ਬੇਇਮਾਨੀਆ ਹਿੰਸਾਂ, ਫ਼ਸਟ ਏਡ ਆਫ਼ਤ ਪ੍ਰਬੰਧਨ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਾ ਮਾਹਿਰਾਂ ਰਾਹੀਂ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸੋਨੀ ਪਬਲਿਕ ਸਕੂਲ ਵਲੋਂ ਸਹਿਯੋਗ ਕਰਨ ਵਾਲੇ ਪੰਤਵੰਤੇ ਸੱਜਣਾ ਅਤੇ ਇਸ ਸਾਲ ਵੱਖ ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤਣ ਵਾਲੇ 88 ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪਟਾਕੇ ਨਾ ਚਲਾਉਣ, ਮਿਠਾਈਆਂ ਚਾਕਲੇਟ ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਨਸ਼ਿਆਂ ਤੋਂ ਬਚਣ ਅਤੇ ਪੌਦੇ ਲਗਾਕੇ ਦੀਵੇ ਖ਼ਰੀਦ ਕੇ ਗਰੀਬ ਘੁਮਿਆਰਾਂ ਦੀ ਮਦਦ ਕਰਕੇ ਦਿਵਾਲੀ ਮਣਾਉਣ ਹਿੱਤ ਉਤਸ਼ਾਹਿਤ ਕੀਤਾ ਗਿਆ।

Leave a Reply

Your email address will not be published. Required fields are marked *