ਪੰਜਾਬ

ਬਾਦਲ ਦਾ ਪੁੱਤਰ ਨਹੀਂ ਹੁੰਦਾ ਤਾਂ ਸੁਖਬੀਰ ਵੀ ਬੇਰੋਜਗਾਰਾਂ ਦੇ ਨਾਲ ਕੁਟ ਖਾ ਰਿਹਾ ਹੁੰਦਾ : ਭਗਵੰਤ ਮਾਨ

ਚੰਡੀਗੜ , 19 ਜੂਨ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਬੇਰੋਜਗਾਰਾਂ ਉੱਤੇ ਕੀਤੇ ਲਾਠੀ ਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਪੰਜਾਬ ਦੇ ਆਪਣੇ ਬੇਰੋਜਗਾਰ ਨੌਜਵਾਨਾਂ ਦੇ ਨਾਲ ਅਜਿਹਾ ਸਲੂਕ ਕਰ ਰਹੀ ਹੈ ਜਿਵੇਂ ਉਹ ਦੁਸ਼ਮਣ ਦੇਸ਼ ਤੋਂ ਆ ਕੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰ ਰਹੇ ਹੋਣ।

ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ‘ਨੰਨੀ ਛਾਂ’ ਦਾ ਨਾਟਕ ਕਰਣ ਵਾਲਾ ਬਾਦਲ ਪਰਿਵਾਰ ਪੜ੍ਹੀ-ਲਿਖੀ ਲੜਕੀਆਂ ( ਨੰਨੀ ਛਾਂ) ਦੇ ਦੁਪੱਟੇ ਅਤੇ ਬੇਰੋਜਗਾਰ ਸਿੱਖ ਨੌਜਵਾਨਾਂ ਦੀਆਂ ਪਗੜੀਆਂ ਸੜਕਾਂ ‘ਤੇ ਉਛਾਲ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕਸੂਰ ਇਹ ਹੈ ਕਿ ਉਨ੍ਹਾਂ ਨੇ ਸਾਰੀ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹੋਏ ਵੀ ਰੋਜਗਾਰ ਲਈ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਪੇਸ਼ ਹੁੰਦੇ ਹੋਏ ਕਿਹਾ, ‘ਸੁਖਬੀਰ ਬਾਦਲ ਸਾਹਿਬ ਜੇਕਰ ਤੁਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਨਾ ਹੋ ਕੇ ਆਮ ਪਰਿਵਾਰ ਨਾਲ ਸਬੰਧਤ ਹੁੰਦੇ ਤਾਂ ਇਸ ਹਾਲਾਤ ਵਿੱਚ ਤੁਸੀ ਵੀ ਬੇਰੋਜਗਾਰਾਂ ਨਾਲ ਨੌਕਰੀ ਲਈ ਰੋਸ਼ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੇ ਅਤੇ ਪੁਲਿਸ ਦੀਆਂ ਲਾਠੀਆਂ ਤੋਂ ਕੁੱਟ ਖਾ ਰਹੇ ਹੁੰਦੇ।’
ਭਗਵੰਤ ਮਾਨ ਟੈਟ ਪਾਸ ਬੇਰੋਜਗਾਰਾਂ ਦੀ ਨੌਕਰੀ ਦੀ ਜੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਇਸ ਉੱਤੇ ਉਸ ਸਮੇਂ ਲਾਠੀਆ ਬਰਸਾ ਰਹੀ ਹੈ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ, ਜਿਸਦਾ ਖਾਮਿਆਜਾ ਆਮ ਆਦਮੀ ਅਤੇ ਗਰੀਬ ਦਲਿਤ ਅਤੇ ਪਛੜੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਦੇ ਕੋਲ ਸਰਕਾਰੀ ਸਕੂਲਾਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਅਧਿਕਾਰ ਦਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਹੈ ਅਤੇ ਇਸ ਲਈ ਇੱਥੇ ਅਧਿਆਪਕ ਦੀ ਨੌਕਰੀ ਲਈ ਟੈਟ ਪਾਸ ਕਰਨਾ ਲਾਜ਼ਮੀ ਹੈ, ਜਿਸਦਾ ਪੱਧਰ ਆਈਏਐਸ ਦੀ ਪ੍ਰੀਖਿਆ ਤੋਂ ਘੱਟ ਨਹੀਂ ਕਿਹਾ ਜਾ ਸਕਦਾ, ਪਰੰਤੂ ਪੰਜਾਬ ਸਰਕਾਰ ਟੈਟ ਪਾਸ ਯੋਗ ਅਧਿਆਪਕਾਂ ਨੂੰ ਨੌਕਰੀ ਦੇਣ ਦੀ ਬਜਾਏ ਠੇਕੇ ਉੱਤੇ ਘੱਟ ਯੋਗਤਾ ਵਾਲੇ ਅਧਿਆਪਕਾਵਾਂ ਤੋਂ ਦਿਨ ਲੰਗਾ ਰਹੀ ਹੈ, ਕਿਉਂਕਿ ਉਨ੍ਹਾਂ ਦੇ ਨਾਲ ਘੱਟ ਤਨਖਾਹ ਨਾਲ ਕੰਮ ਚੱਲ ਜਾਂਦਾ ਹੈ। ਭਗਵੰਤ ਮਾਨ ਨੇ ਬਾਦਲ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਦੇ ਮਹੱਤਵ ਸਬੰਧੀ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸੀਖ ਲੈਣੀ ਚਾਹੀਦੀ ਹੈ ਜੋ ਆਪਣੇ ਕੁਲ ਬਜਟ ਦਾ 25 ਫ਼ੀਸਦੀ ਹਿੱਸਾ ਸਿੱਖਿਆ ਨੂੰ ਸਮਰਪਿਤ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਬਹੁਤ ਹੀ ਚੰਗੀ ਬਣਾ ਰਹ ਹੈ।

Leave a Reply

Your email address will not be published. Required fields are marked *