ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੁੱਖ ਦਫਤਰ ਵੱਲੋਂ ਲਗਭਗ ਦਸ ਸਾਲਾਂ ਤੋਂ ਕੰਮ ਕਰਦੇ “ਸਫਾਈ ਸੇਵਕਾ” ਕੰਮ ਤੋਂ ਹਟਾਕੇ ਆਪ ਸਰਕਾਰ ਦੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ? — ਦਰਸ਼ਨ ਲੁਬਾਣਾ
ਪਟਿਆਲਾ : 2 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਸ਼ਾਖਾ ਪਟਿਆਲਾ ਵਲੋਂ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤਾਂ ਤੇ ਸੜਕਾਂ) ਦੇ ਮੁੱਖ ਦਫਤਰ ਮਿਨੀ ਸਕੱਤਰੇਤ ਵਿਖੇ ਦੁਸਰੇ ਦਿਨ ਵੀ ਰੋਸ ਧਰਨਾ ਜਾਰੀ ਰੱਖਿਆ, ਇਹ ਧਰਨਾ ਸਾਲ 2013 ਤੋਂ ਲਗਾਤਾਰ ਇੱਕ ਦਰਜਨ ਦੇ ਲਗਭਗ “ਮੇਲ ਤੇ ਫੀਮੇਲ” ਸਫਾਈ ਕਾਮਿਆਂ ਨੂੰ ਪਹਿਲੀ ਨਵੰਬਰ ਤੋਂ ਆਪ ਸਰਕਾਰ ਦੇ ਨਵੇਂ ਆਏ ਠੇਕੇਦਾਰ ਨੇ ਕੰਮ ਤੋਂ ਹਟਾ ਦਿੱਤਾ ਸੀ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਦੀ ਭੂਮੀ ਖਟਕੜ ਕਲਾਂ ਵਿਖੇ ਸੋਹੁੰ ਚੁੱਕਣ ਸਮੇਂ ਕਿਹਾ ਸੀ ਕਿ ਅੱਜ ਤੋਂ ਬਾਅਦ ਮੇਰਾ ਹਰਾ ਪੈਨ ਦਲਿਤ ਸਮਾਜ, ਕੱਚੇ ਮੁਲਾਜਮਾਂ ਨੂੰ ਪੱਕਾ ਕਰਨ, 2004 ਦੀ ਪੈਨਸ਼ਨ ਬਹਾਲ ਕਰਨ, ਘੱਟੋ—ਘੱਟ ਉਜਰਤਾ ਵਿੱਚ ਦੁੱਗਣਾ ਵਾਧਾ ਕਰਨ ਅਤੇ ਠੇਕੇਦਾਰੀ ਪ੍ਰਥਾ ਦਾ ਮੁਕੰਮਲ ਖਾਤਮਾ ਕਰਨ ਤੇ ਇਸ ਦੀ ਪੜਤਾਲ ਵੀ ਕਰਵਾਈ ਜਾਵੇਗੀ ਲਈ ਹੀ ਚੱਲੇਗਾ, ਅੱਜ ਸਭ ਕੁੱਝ ਉਲਟ ਚੱਲ ਰਿਹਾ ਹੈ।
ਇੱਥੇ ਨਿਰਮਾਣ ਭਵਨ ਅੱਗੇ ਰੈਲੀ ਕਰਦੇ ਹੋਏ ਜਿਥੇ ਆਪ ਸਰਕਾਰ ਦਾ ਪਿੱਟ ਸਿਆਪਾ ਕੀਤਾ ਉੱਥੇ ਹੀ ਫੈਸਲਾ ਕੀਤਾ ਕਿ ਮੁਲਾਜਮਾਂ, ਪੈਨਸ਼ਨਰਾਂ ਅਤੇ ਕੱਚੇ ਮੁਲਾਜਮਾਂ ਦੀਆਂ ਮੰਗਾਂ, ਦਲਿਤ ਸਮਾਜ ਨਾਲ ਜਿਆਤੀਆ 8 ਤੋਂ 12 ਘੰਟੇ ਦਾ ਕੰਮ ਦਾ ਸਮਾਂ ਕਰਨ, ਘੱਟੋ—ਘੱਟ ਉਜਰਤਾ 26 ਹਜਾਰ ਰੁਪਏ ਕਰਨ, 2004 ਦੀ ਪੈਨਸ਼ਨ ਬਹਾਲੀ ਅਤੇ ਚੋਥਾ ਦਰਜਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨ ਅਤੇ ਵੱਖ—ਵੱਖ ਵਰਗਾਂ ਦੇ ਕੱਚੇ ਕਰਮੀਆਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਵਾਉਣ, ਜਿਸ ਵਿੱਚ ਆਉਟ ਸੋਰਸ ਕਾਮੇ ਵੀ ਹੋਣ, ਨਗਰ ਨਿਗਮ ਚੋਣ ਸਮੇਂ ਪਟਿਆਲਾ ਸ਼ਹਿਰ ਵਿੱਚ ਅੱਠ ਥਾਵਾਂ ਤੇ ਪੋਲ ਖੋਲ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਐਲਾਨ ਕੀਤਾ ਕਿ ਪਟਿਆਲਾ ਤੋਂ ਟਰੇਡ ਯੂਨੀਅਨ ਵਲੋਂ “ਪੰਜਾਬ ਲੇਬਰ ਕਮਿਸ਼ਨਰ ਦਫਤਰ” ਮੋਹਾਲੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਣਗੇ। ਇਸ ਮੌਕੇ ਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਫਾਰਗ ਕੀਤੇ ਸਫਾਈ ਕਰਮੀਆਂ ਨੂੰ ਹਾਜਰ ਕਰਨ ਦਾ ਭਰੋਸਾ ਦਿੱਤਾ। ਹੋਰ ਜੋ ਆਗੂ ਸਾਥੀ ਮੌਜੂਦ ਸਨ ਉਹਨਾ ਵਿੱਚ ਪ੍ਰਮੁੱਖ ਦਰਸ਼ਨ ਸਿੰਘ ਲੁਬਾਣਾ, ਸੂਰਜ ਯਾਦਵ, ਮਾਧੋ ਰਾਹੀਂ, ਰਾਮ ਲਾਲ ਰਾਮਾ, ਰਾਮ ਕਿਸ਼ਨ, ਅਜੈ ਸਿੱਪਾ, ਉਂਕਾਰ ਸਿੰਘ ਦਮਨ, ਮੋਧ ਨਾਥ, ਬਲਬੀਰ ਸਿੰਘ, ਮੇਜਰ ਸਿੰਘ, ਨਿਸ਼ਾ ਰਾਣੀ, ਹਰਨਾਮ ਸਿੰਘ, ਹਰਬੰਸ ਸਿੰਘ, ਸੁਭਾਸ਼, ਹਰੀ ਰਾਮ ਨਿੱਕਾ, ਬੰਸੀ ਲਾਲ, ਸੰਨੀ, ਪ੍ਰਲਾਹਦ ਸਿੰਘ, ਸੁਨੀਲ, ਹਰੀ ਰਾਮ ਆਦਿ ਹਾਜਰ ਸਨ।

