ਭਗਵੰਤ ਮਾਨ ਜੀ,ਵਣ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਦੇ ਵੀ ਸੁਣੋ ਦਰਦ, ਪ੍ਰਧਾਨ ਵੀਰਪਾਲ ਸਿੰਘ ਲੂੰਬਾ,
ਪਟਿਆਲਾ 3 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ, ਅੰਦਰ ਦਿਹਾੜੀਦਾਰ ਮੁਲਾਜ਼ਮਾਂ ਦੇ ਦਰਦ ਨੂੰ ਪੰਜਾਬ ਅੰਦਰ ਗਰੀਬ ਤੇ ਆਮ ਲੋਕਾਂ ਵਲੋਂ ਨਵੀ ਬਣੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਕੋਈ ਸਾਰ ਨਹੀ ਲੈ ਰਹੀ ।ਇਹ ਸਰਕਾਰ ਮਜ਼ਦੂਰ ਜਮਾਤ ਤੇ ਅਨੂਸੂਚਿਤ ਜਾਤੀਆਂ ਲੋਕਾਂ ਦੇ ਨਾਲ ਵਿਤਕਰਾ ਕਰਕੇ ਧ੍ਰੋਹ ਕਮਾ ਰਹੀ ਹੈ। ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਿਰਤੀ ਕਾਮਿਆਂ ਨੂੰ ਭਾਵੇਂ ਕਿ ਪੱਚੀ ਪੱਚੀ ਸਾਲਾਂ ਤੋਂ ਕੰਮ ਕਰ ਰਹੇ ਸਨ। ਕਿਸੇ ਕਾਮੇ ਨੂੰ ਕੋਈ ਵੀ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ। ਜਿਵੇਂ ਕਿ ਕਿਰਤ ਕਨੂੰਨ ਨਿਯਮ ਦੇ ਨਿਯਮਿਤ ਐਕਟ ਤਹਿਤ ਦੇਨੀਆਂ ਬਣਦੀਆਂ ਹਨ।ਹਰ ਦਿਹਾੜੀਦਾਰ ਕਾਮੇ ਦਾ ਜੀ,,ਪੀ ਐੱਫ ਫੰਡ ਕੰਟੋਤੀ ਕਰਨਾ।
ਅਤੇ ਇਸ,ਐਸ,ਆਈ,ਸੀ ਕਾਰਡ+ਪੰਜ ਲੱਖ ਦਾ ਬੀਮਾ ਕਰਨਾਂ,ਇਹ ਲਾਭ ਦਿੱਤੇ ਜਾਣੇ ਜ਼ਰੂਰੀ ਹਨ।ਪਰ ਨਹੀ ਦਿੱਤੇ ਜਾ ਰਹੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਬਾਹਮਣਾਂ ਨੇ ਕੀਤਾਂ ਹੈ।ਇਸ ਮੇਕੇ ਪਰ ਮਜ਼ਦੂਰ ਜਮਾਤ ਦੇ ਨਾਲ ਧੋਖੇ ਦਾ ਦੋਸ ਲਗਾਉਂਦਿਆਂ ਵਿਭਾਗੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਦੇ ਵਿਚ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਵਲੋਂ ਆਪਣੇ ਭਾਸ਼ਣ ਰਾਹੀਂ ਬੋਲਦਿਆਂ ਨਿਖੇਧੀ ਕੀਤੀ ਹੈ।ਇਸ ਸਮੇਂ ਬੁਲਾਰਿਆ ਨੇ ਆਪਣੇ ਸਮੇਂ ਦੋਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੀ ਜੰਗਲਾਂ ਝਾੜ ਫੂਸ ਵਿੱਚ ਕੰਮ ਕਰਨ ਵਾਲੇ ਤੇ ਆਕਸੀਜ਼ਨ ਸਾਫ ਵਾਤਾਵਰਨ ਹਵਾ ਪ੍ਰਦਾਨ ਕਰਨ ਵਾਲੇ ਦਿਹਾੜੀਦਾਰ ਕਿਰਤੀ ਮੁਲਾਜ਼ਮਾਂ ਨੂੰ ਇਨਸਾਫ ਦਿੱਤਾਂ ਜਾਵੇ। ਪੰਜਾਬ ਵਣ ਵਿਭਾਗ ਵਰਕਰਜ ਯੂਨੀਅਨ ਰਾਜਿ: ਦੇ ਝੰਡੇ ਹੇਠ 5ਨਵੰਬਰ 2023 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ।

