ਅੰਮ੍ਰਿਤਸਰਚੰਡੀਗੜ੍ਹਪੰਜਾਬ

ਬੁੱਢਾ ਦਲ ਵੱਲੋਂ ਧਰਮ ਪ੍ਰਚਾਰ ਦੇਸ਼ ਵਿਦੇਸ਼ ਵਿੱਚ ਜ਼ੋਰਦਾਰ ਤਰੀਕੇ ਨਾਲ ਪ੍ਰਚੰਡ ਕੀਤੀ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਬਠਿੰਡਾ:- 9 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਵੱਲੋਂ ਦੇਸ਼ ਵਿਦੇਸ਼ ਵਿੱਚ ਧਰਮ ਪ੍ਰਚਾਰ ਦੀ ਲਹਿਰ ਨੂੰ ਜ਼ੋਰਦਾਰ ਤਰੀਕੇ ਨਾਲ ਪਰਚੰਡ ਕਰ ਦਿੱਤਾ ਗਿਆ ਹੈ। ਲਗਾਤਾਰ ਜਿੱਥੇ ਅਮਰੀਕਾ-ਕਨੇਡਾ ਵਿੱਚ ਗੁਰਦੁਆਰਾ ਛਾਉਣੀਆਂ ਸਥਾਪਤ ਕੀਤੀਆਂ ਗਈਆਂ ਹਨ ਉਥੇ ਪੰਜਾਬ, ਹਰਿਆਣਾ, ਮੱਧਪ੍ਰਦੇਸ਼ ਅਤੇ ਦਿਲੀ ਵਿੱਚ ਵੀ ਬੁੱਢਾ ਦਲ ਵੱਲੋਂ ਗੁਰਮਤਿ ਪ੍ਰਚਾਰ ਸਮਾਗਮਾਂ ਰਾਹੀਂ ਸ਼ਬਦ ਗੁਰੂ ਪ੍ਰਚਾਰ ਦਾ ਹੋਕਾ ਘਰ ਘਰ ਦਿੱਤਾ ਜਾ ਰਿਹਾ ਹੈ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਦਸਿਆ ਕਿ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਝੰਡੇਕਲਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਵੱਡੇ ਪੱਧਰ ਤੇ ਕਾਰ ਸੇਵਾਵਾਂ ਬਾਬਾ ਬਚਨ ਸਿੰਘ ਕਾਰਸੇਵਕ ਦਿਲੀ ਵਾਲਿਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਨਜ਼ਰਸਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ। ਬਾਬਾ ਬਲਬੀਰ ਸਿੰਘ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ, ਦੀਵਾਨ ਹਾਲ, ਸਰੋਵਰ, ਲੰਗਰ ਹਾਲ ਅਤੇ ਸਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ,

ਏਸੇ ਤਰ੍ਹਾਂ ਗੁਰਦੁਆਰਾ ਬਾਬਾ ਫੇਰੂਮਲ ਸਾਹਿਬ ਪਿੰਡ ਨੰਗਲ ਵਿਖੇ ਵੀ ਸੇਵਾ ਚੱਲ ਰਹੀ ਹੈ, ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵੀ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਜੋ ਬੁੱਢਾ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਸਨ ਦੇ ਨਾਮਪੁਰ ਗੁਰਦੁਆਰਾ ਸਾਹਿਬ ਛਾਉਣੀ ਬਨਾਈ ਗਈ ਹੈ ਜਿਥੇ ਸੰਗਤਾਂ ਵੱਡੀ ਪੱਧਰ ਤੇ ਹਾਜ਼ਰੀਆਂ ਭਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਹੁਣ ਮੱਧਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੁੱਢਾ ਦਲ ਵੱਲੋਂ ਕੀਰਤਨ ਦਰਬਾਰ ਅਤੇ ਫਤਿਹ ਮਾਰਚ ਕੀਤੇ ਜਾ ਰਹੇ ਹਨ। 17 ਨਵੰਬਰ ਤੋਂ ਲੈ ਕੇ 24 ਨਵੰਬਰ ਤੀਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨੰਦੇੜ, ਨਾਗਪੁਰ, ਹੈਦਰਾਬਾਦ, ਸਿੰਕਦਰਾਬਾਦ, ਗੁ: ਨਾਨਕਝੀਰਾ ਸਾਹਿਬ ਬਿਦਰ ਵਿਖੇ ਗੁਰਮਤਿ ਸਮਾਗਮ ਅਯੋਜਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਬੁੱਢਾ ਦਲ ਦੇ ਮੁਖੀ ਰਹੇ ਮਹਾਨ ਸਿੱਖ ਜਰਨੈਲਾਂ ਦਾ ਸਿੱਖ ਇਤਿਹਾਸ ਵਿੱਚ ਉਨ੍ਹਾਂ ਦਾ ਸਥਾਨ ਅਤੇ ਕੌਮ ਪ੍ਰਤੀ ਕੀਤੀਆਂ ਕੁਰਬਾਨੀਆਂ ਦਾ ਵਿਸਥਾਰ ਵੀ ਸੰਗਤਾਂ ਨਾਲ ਸਾਂਝਾ ਕੀਤਾ। ਇਸ ਮੌਕੇ ਬਾਬਾ ਮੇਜਰ ਸਿੰਘ ਮੁਖਤਿਆਰੇਆਮ ਬੁੱਢਾ ਦਲ, ਭਾਈ ਸੁਖਜੀਤ ਸਿੰਘ ਕਨੱਈਆ ਕਥਾਵਾਚਕ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਮਨਮੋਹਣ ਸਿੰਘ ਬਾਰਨਵਾਲੇ, ਬਾਬਾ ਸਰਵਣ ਸਿੰਘ ਮਝੈਲ ਲੱਖੀ ਜੰਗਲ ਤੇ ਬੇਅੰਤ ਨਿਹੰਗ ਸਿੰਘ ਫੌਜ਼ਾਂ ਹਾਜ਼ਰ ਸਨ।

Leave a Reply

Your email address will not be published. Required fields are marked *