ਵਿਸ਼ਵ ਪ੍ਰੀਮਚਿਊਰਟੀ ( ਸਮੇਂ ਤੋਂ ਪਹਿਲਾ ਬੱਚੇ ਦਾ ਪੈਦਾ ਹੋਣਾ) ਦਿਵਸ ਮੋਕੇ ਪੋਸਟਰ ਕੀਤਾ ਜਾਰੀ
ਸਮੇਂ ਤੋਂ ਪਹਿਲਾ ਪੈਦਾ ਹੋਏ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਦੀ ਬਿਮਾਰੀ ਕਾਰਨ ਅੰਨੇਪਣ ਦਾ ਹੁੰਦਾ ਹੈ ਖਤਰਾ : ਸਿਵਲ ਸਰਜਨ
ਪਟਿਆਲਾ 17 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ)ਸਮੇਂ ਤੋਂ ਪਹਿਲਾ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਹੋਣ ਵਾਲੀਆ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਅ ਦੀ ਜਾਗਰੂਕਤਾ ਲਈ ਵਿਸ਼ਵ ਪ੍ਰੀਮਚਿਊਰਟੀ ਦਿਵਸ ਦਾ ਆਯੋਜਨ ਕੀਤਾ ਗਿਆ।ਇਸ ਮੋਕੇ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਮਿੰਦਰ ਕੋਰ ਵੱਲੋਂ ਪੋਸਟਰ ਜਾਰੀ ਕਰਦੇ ਕਿਹਾ ਕਿ ਸਰਵਿਆਂ ਦੋਰਾਣ ਪਤਾ ਚਲਿਆ ਹੈ ਕਿ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਣ ਬੱਚਿਆਂ ਦਾ ਸਮੇਂ ਤੋਂ ਪਹਿਲਾ ਜਨਮ ਹੋਣਾ ਹੈ।ਇਸ ਲਈ ਅਜਿਹੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।
ਉਹਨਾਂ ਕਿਹਾ ਕਿ ਸਮੇਂ ਤੋਂ ਪਹਿਲਾ ਜਨਮੈ ਬੱਚਿਆਂ ਵਿੱਚ ਅਖਾਂ ਦੇ ਪਰਦੇ ਦੀ ਬਿਮਾਰੀ ਰੈਟਿਨੋਪੈਥੀ ਆਫ ਪ੍ਰੀਮਚਿਊਰਟੀ ਕਾਰਣ ਅੰਨੇਪਣ ਦਾ ਖਤਰਾ ਹੁੰਦਾ ਹੈ ਪ੍ਰੰਤੂ ਇਸ ਤੋਂ ਘਬਰਾਉਣ ਦੂੀ ਜਰੂਰਤ ਨਹੀ ਬਲਕਿ ਜਲਦੀ ਜਾਂਚ ਅਤੇ ਇਲਾਜ ਨਾਲ ਰੇਟਿਨੋੋਪੈਥੀ ਆਫ ਪ੍ਰੀਮਚਿਉੂਟੀ ਤੋਂ ਬਚਾਅ ਹੋ ਸਕਦਾ ਹੈ ।ਉਹਨਾਂ ਕਿਹਾ ਕਿ 34 ਹਫਤਿਆਂ ਤੋਂ ਪਹਿਲਾ ਜਨਮ ਲੈਣ ਵਾਲੇ, 2 ਕਿਲੋ ਤੋਂ ਘੱਟ ਭਾਰ ਵਾਲੇ ਬੱਚੇ, 34 ਤੋਂ 36 ਹਫਤਿਆਂ ਦੇ ਵਿਚੱ ਪੈਦਾ ਹੋਣ ਵਾਲੇ ਬੱਚੇ ਜਿਨਾ੍ਹ ਨੂੰ ਜਨਮ ਸਮੇਂ ਲੰਬੇ ਸਮੇਂ ਲਈ ਆਕਸੀਜਨ ਦੀ ਲੋੜ ਪਈ ਹੋਵੇ, ਸਾਹ ਦੀ ਤਕਲੀਫ ਹੋਏ, ਕਿਸੇ ਕਿਸਮ ਦੀ ਇੰਫੈਕਸ਼ਨ, ਬੱਚੇ ਨੂੰ ਜਨਮ ਉਪਰੰਤ ਮਸ਼ੀਨੀ ਸਹਾਇਤਾ ਦੀ ਲੋੜ ਪਈ ਹੋਏ ਜਾਂ ਜਨਮ ਤੋਂ ਬਾਦ ਭਾਰ ਘੱਟ ਵਧਿਆ ਹੋਏ ਵਾਲੇ ਬੱਚਿਆਂ ਦੀ ਅੱਖਾਂ ਦੇ ਮਾਹਿਰ ਤੋਂ ਡਾਕਟਰੀ ਜਾਂਚ ਦੀ ਜਰੂਰਤ ਹੈ ।ਅਜਿਹੇ ਬੱਚਿਆਂ ਦੀ ਜਨਮ ਦੇ 4 ਹਫਤੇ ਪੂਰੇ ਹੋਣ ਉਪਰੰਤ ਸਭ ਤੋਂ ਪਹਿਲਾ ਨਵਜਨਮੇ ਦੀ ਅੱਖਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਬੱਚਾ 28 ਹਫਤਿਆਂ ਤੋਂ ਪਹਿਲਾ ਪੈਦਾ ਹੋਇਆ ਹੈ ਜਾਂ ਉਸ ਦਾ ਭਾਰ 1200 ਗ੍ਰਾਮ ਤੋਂ ਘੱਟ ਹੈ ਤਾਂ ਪਹਿਲੀ ਜਾਂਚ 2 ਤੋਂ 3 ਹਫਤਿਆਂ ਦੇ ਵਿੱਚ ਹੀ ਕਰਵਾ ਲੈਣੀ ਚਾਹੀਦੀ ਹੈ।ਉਹਨਾ ਕਿਹਾ ਕਿ ਸਮੇਂ ਤੋਂ ਪਹਿਲਾ ਪੈਦਾ ਹੋਏ ਬੱਚਿਆਂ ਦੀ ਅੱਖਾਂ ਦੀ ਜਾਂਚ ਲਈ ਆਪਣੇ ਨਜਦੀਕੀ ਸਰਕਾਰੀ ਸਿਹਤ ਸੰਸਥਾਂ ਵਿੱਚ ਸੰਪਰਕ ਕੀਤਾ ਜਾਵੇ ਅਤੇ ਰੇਟਿਨੋੋਪੈਥੀ ਤੋਂ ਪੀੜਤ ਬੱਚਿਆਂ ਲਈ ਜਿਲ੍ਹੇ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਦੀ ਸੁਵਿਧਾ ਉਪਲਬਧ ਹੈ।ਇਸ ਮੋਕੇ ਉਹਨਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ, ਜਿਲ਼੍ਹਾ ਮਾਸ ਮੀਡੀਆ ਅਫਸਰ ਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ, ਜਿਲਾ ਪ੍ਰੋਗਰਾਮ ਮੇਨੇਜਰ ਰੀਤਿਕਾ ਗਰੋਵਰ, ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ,ਜਿਲ੍ਹਾ ਅਕਾਂਉਟ ਅਫਸਰ ਅਮਿਤ ਜੈਨ ਵੀ ਮੋਜੂਦ ਸਨ।

