ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨੇ ਕੀਤਾ ਹਮਲਾ, ਅੱਠ ਜਵਾਨ ਸ਼ਹੀਦ, ਦੋ ਅੱਤਵਾਦੀ ਢੇਰ
ਸ੍ਰੀਨਗਰ 25 ਜੂਨ (ਏਜੰਸੀ)
ਦੱਖਣੀ ਕਸ਼ਮੀਰ ਦੇ ਪੰਪੌਰ ਸ਼ਹਿਰ ਵਿਚ ਅੱਤਵਾਦੀਆਂ ਨੇ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ ਕਰਕੇ ਸੀਆਰਪੀਐਫ ਦੇ ਅੱਠ ਜਵਾਨ ਸ਼ਹੀਦ ਕਰ ਦਿੱਤੇ ਹਨ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਵਿਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਖ਼ਬਰਾਂ ਦੇ ਅਨੁਸਾਰ ਪੰਪੌਰ ਸ਼ਹਿਰ ਦੇ ਗੁਜਰ ਰਿਹਾ ਸੀਆਰਪੀਐਫ ਦਾ ਕਾਫਲਾ ਜਿਵੇਂ ਹੀ ਨਮਬਲਾਬਲ ਦੇ ਨੇੜੇ ਪਹੁੰਚਿਆ ਤਾਂ ਘਾਤ ਲਗਾਕੇ ਬੈਠੇ ਅੱਤਵਾਦੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਲੈ ਲਈ ਹੈ। ਦੂਜੇ ਪਾਸੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਅੱਤਵਾਦੀ ਹਮਲੇ ਨੂੰ ਲੈ ਕੇ ਸੀਆਰਪੀਐਫ ਦੇ ਡੀਜੀਪੀ ਦੁਰਗਾ ਪ੍ਰਸਾਦ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਐਤਵਾਰ ਨੂੰ ਡੀਜੀ ਪੰਪੌਰ ਪਹੁੰਚਕਰ ਘਟਨਾ ਦਾ ਜਾਇਜ਼ਾ ਲੈਣਗੇ।
ਇਸ ਹਮਲੇ ਵਿਚ ਕਰੀਬ 22 ਜਵਾਨ ਜ਼ਖ਼ਮੀ ਦੱਸੇ ਜਾ ਰੇ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸੀਆਰਪੀਐਫ ਦੇ ਕਮਾਂਡੈਂਟ ਰਾਜੇਸ਼ ਯਾਦਵ ਨੇ ਦੱਸਿਆ ਕਿ ਹਮਲੇ ਦੇ ਜਵਾਬ ਵਿਚ ਸੈਨਾ ਵੱਲੋਂ ਜਵਾਬੀ ਕਾਰਵਾਈ ਜਾਰੀ ਹੈ। ਪੂਰੇ ਇਲਾਕੇ ਨੂੰ ਸੈਨਾ ਨੇ ਘੇਰ ਲਿਆ ਹੈ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿਚ ਇਸੇ ਹਫਤੇ ਮੁੱਠਭੇੜ ਦੇ ਦੌਰਾਨ ਸੁਰੱਖਿਆਬਲਾਂ ਨੇ ਸੱਤ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਮੁੱਠਭੇੜ ਕਰੀਬ 24 ਘੰਟੇ ਤੱਕ ਚਲੀ ਸੀ, ਜਦਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਕਸ਼ਮੀਰ ਵਿਚ ਸੁਰੱਖਿਆਬਲਾਂ ਦੀ ਕਾਰਵਾਈ ਵਿਚ 70 ਤੋਂ ਜ਼ਿਆਦਾ ਅੱਤਵਾਦੀ ਮਾਰੇ ਜਾ ਖੁੱਕੇ ਹਨ। ਪਿਛਲੇ ਦਿਨੀਂ ਖੁਫ਼ੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਕੁਝ ਘੂਸਪੈਠੀਏ ਦੱਖਣੀ ਕਸ਼ਮੀਰ ਤੱਕ ਪਹੁੰਚ ਚੁੱਕੇ ਹ ਅਤੇ ਵੱਡੇ ਹਮਲੇ ਦੀ ਤਾਕ ਵਿਚ ਹਨ।

