ਪਟਿਆਲਾ

ਅੱਜ ਮਿਤੀ 05—12—2023 ਡੀ.ਸੀ. ਪਟਿਆਲਾ ਨੂੰ ਦਿੱਤਾ ਮੰਗ ਪੱਤਰ — ਨੋਲੱਖਾ

ਪਟਿਆਲਾ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਸ਼ਨ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਨਾਭਾ ਰੋਡ ਪਟਿਆਲਾ ਵਿਖੇ ਕੀਤੀ ਗਈ। ਪ੍ਰੈਸ ਨੂੰ ਲਿਖਤੀ ਬਿਆਨ ਵਿੱਚ ਸੂਬਾ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਨੇ ਦੱਸਿਆ ਕਿ ਮਿਤੀ 16—05—2023 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਨੋਟੀਫਿਕੇਸ਼ਨ ਵਿੱਚ ਲਗਾਈਆਂ ਸ਼ਰਤਾਂ ਦਾ ਵਿਰੋਧ ਕੀਤਾ ਗਿਆ। ਜਿਸ ਵਿੱਚ 20—25 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਤੇ 8ਵੀਂ ਪਾਸ ਦੀ ਲਗਾਈ ਸ਼ਰਤ ਦਾ ਵਿਰੋਧ ਕੀਤਾ ਗਿਆ। ਜਦੋਂ ਕਿ 2011 ਅਤੇ 2015 ਵਿੱਚ ਕੋਈ ਸ਼ਰਤ ਨਹੀਂ ਲਗਾਈ ਗਈ ਸੀ ਵਰਕਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਗਿਆ ਸੀ। ਹੁਣ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਜੀ ਨੇ ਵਣ ਵਿਭਾਗ ਵਿੱਚ ਰੈਗੂਲਰ ਕਰਨ ਦਾ ਬਿਆਨ ਦਿੱਤਾ ਗਿਆ ਹੈ ਕਿ ਵਿੱਤ ਵਿਭਾਗ ਵਲੋਂ ਲਗਾਈਆਂ ਸ਼ਰਤਾਂ ਮੁਤਾਬਿਕ ਰੈਗੂਲਰ ਕੀਤਾ ਜਾਵੇਗਾ। ਨੌਲੱਖਾ ਨੇ ਕਿਹਾ 95 ਪ੍ਰਤੀਸ਼ਤ ਵਰਕਰ ਜਿਹਨਾਂ ਦੀਆਂ ਸੇਵਾਵਾਂ ਸੀਨੀਆਰਤਾ ਲਿਸਟ ਮੁਤਾਬਿਕ 20 ਸਾਲ ਦੀ ਹੋ ਚੁੱਕੀ ਹੈ ਉਹ ਇਸ ਸ਼ਰਤ ਲੱਗਣ ਨਾਲ ਰੈਗੂਲਰ ਨਹੀਂ ਹੋਣਗੇ। ਪੰਜਾਬ ਸਰਕਾਰ ਵੱਲੋਂ ਉਹਨਾਂ ਵਰਕਰਾਂ ਦਾ ਹੱਕ ਖੋਹਿਆ ਜਾ ਰਿਹਾ ਹੈ। ਜਿਸ ਨੂੰ ਜੰਗਲਾਤ ਵਰਕਰ ਬਰਦਾਸ਼ਤ ਨਹੀਂ ਕਰਨਗੇ।

ਕੁਲਵਿੰਦਰ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਵੀ ਦੇ ਚੁੱਕੇ ਹਾਂ ਅਤੇ ਪ੍ਰਧਾਨ ਮੁੱਖ ਵਣਪਾਲ ਜੀ ਵੱਲੋਂ ਵਿੱਤ ਵਿਭਾਗ ਨੂੰ ਲਿਖਤੀ ਤੌਰ ਤੇ ਪਾਤਰ ਵੀ ਜਾਰੀ ਕੀਤੇ ਗਏ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਿਸ ਕਰਕੇ ਆਗੂਆਂ ਨੇ ਫੈਸਲਾ ਕੀਤਾ ਕਿ ਮਿਤੀ 05—12—2023 ਨੂੰ ਜੰਗਲਾਤ ਵਿਭਾਗ ਦਫਤਰ ਅੱਗੇ ਵਣ ਪਾਲ ਸਾਊਥ ਸਰਕਲ ਪਟਿਆਲਾ ਧਰਨਾ ਦੇਣ ਉਪਰੰਤ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵਿਰੁੱਧ ਮਿਤੀ 12—12—2023 ਨੂੰ ਪੱਕਾ ਮੋਰਚਾ ਡੀ.ਸੀ. ਦਫਤਰ ਅੱਗੇ ਲਗਾਇਆ ਜਾਵੇਗਾ। ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਅਨਪੜ ਵਰਕਰਾ ਤੇ ਲਗਾਈ ਯੋਗਤਾ 8ਵੀਂ ਪਾਸ ਨੂੰ ਤੁਰੰਤ ਵਾਪਸ ਲਿਆ ਜਾਵੇ। ਬਿਨਾਂ ਸ਼ਰਤ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਘੱਟੋ—ਘੱਟ ਉਜਰਤਾਂ 26000/— ਰੁਪਏ ਦਿੱਤੀ ਜਾਵੇ। ਅੱਜ ਦੇ ਧਰਨੇ ਵਿੱਚ ਸਾਮਲ ਆਗੂਆਂ ਵਿਚੋਂ ਤਰਲੋਚਨ ਸਿੰਘ, ਦਰਸ਼ਨ ਮੁਲੇਵਾਲ, ਬਲਵਿੰਦਰ ਨਾਭਾ, ਤਰਲੋਚਨ ਮੰਡੋਲੀ, ਸੁਖਦੇਵ ਝੰਡੀ ਪ੍ਰਧਾਨ ਮਾਤਾ ਕੁਸ਼ਲਿਆ, ਨਛੱਤਰ ਸਿੰਘ ਲਾਛੜੂ ਰਾਜਪੁਰਾ, ਨਿਸ਼ਾਨ ਸਿੰਘ ਡੇਰਾ ਬਸੀ, ਅਮਰਜੀਤ ਧਾਲੀਵਾਲ, ਕਸ਼ਮੀਰਾ, ਕਰਨੈਲ ਲਹਿਰਾਗਾਗਾ, ਜਸਵੀਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਭਾਦਸੋਂ, ਬੱਬੂ ਸਨੌਰ, ਜਸਵੀਰ ਸਿੰਘ ਸਰਪੰਚ ਕੋਟਲਾ, ਮੇਲਾ ਸਿੰਘ, ਨਰਿੰਦਰ, ਜਗਰੂਪ ਸਿੰਘ, ਬਲਜਿੰਦਰ ਭਾਦਸੋਂ, ਜੱਸੀ, ਗੁਰਦੀਪ ਸਿੰਘ ਰਾਜਪੁਰਾ, ਤਰਲੋਚਨ ਸਿੰਘ, ਸ਼ਾਮ ਸਿੰਘ, ਕਿਰਨਪਾਲ ਸਿੰਘ, ਸੰਤ ਰਾਮ, ਭਿੰਦਰ ਅਮਲੋਹ, ਕੁਕੀ ਸਮਾਣਾ, ਦੇਸ਼ ਰਾਜ ਸਮਾਣਾ, ਰਾਕੇਸ਼ ਕੁਮਾਰ, ਹੁਸ਼ਿਆਰ ਸਿੰਘ,ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *