ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਐਕਸਿਸ ਬੈਂਕ ’ਚ ਲੁੱਟ, ਮਹਿਜ 4 ਮਿੰਟਾਂ ਚ 16 ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ

ਆਰਾ (ਮਧੂਸਾਰ ਬਿਊਰੋ) ਬਿਹਾਰ ਦੇ ਆਰਾ ’ਚ 5 ਅਪਰਾਧੀ ਐਕਸਿਸ ਬੈਂਕ ਦੀ ਬ੍ਰਾਂਚ ਵਿਚੋਂ ਕਰੀਬ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਘਟਨਾ ਬੁੱਧਵਾਰ ਦੀ ਹੈ, ਜਿੱਥੇ ਸਵੇਰੇ 10.15 ਵਜੇ ਦੇ ਕਰੀਬ 5 ਹਥਿਆਰਬੰਦ ਅਪਰਾਧੀ ਐਕਸਿਸ ਬੈਂਕ ਆਰਾ ’ਚ ਆਏ ਅਤੇ ਬੈਂਕ ਕਾਮਿਆਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹਥਿਆਰਾਂ ਦੀ ਮਦਦ ਨਾਲ ਕਾਊਂਟਰ ’ਤੇ ਰੱਖੇ ਕਰੀਬ 16 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।

ਸੂਤਰਾਂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਬੈਂਕ ਕਾਮਿਆਂ ਨੇ ਕਿਸੇ ਫੋਨ ਰਾਹੀਂ ਪੁਲਸ ਨੂੰ ਸੂਚਨਾ ਦਿੱਤੀ ਕਿ ਅਪਰਾਧੀ ਬੈਂਕ ਦੇ ਅੰਦਰ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਬੈਂਕ ਨੂੰ ਘੇਰ ਲਿਆ। ਪੁਲਸ ਬਾਹਰ ਦੋਸ਼ੀਆਂ ਨੂੰ ਸਰੰਡਰ ਕਰਨ ਦੀ ਅਪੀਲ ਕਰਦੀ ਰਹੀ। ਕਰੀਬ ਡੇਢ ਘੰਟੇ ਬਾਅਦ ਪੁਲਸ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਈ ਤਾਂ ਲੁਟੇਰੇ ਅੰਦਰ ਨਹੀਂ ਮਿਲੇ। ਪੁਲਸ ਟੀਮ ਨੇ ਬ੍ਰਾਂਚ ਦੇ ਅੰਦਰ ਜਾ ਕੇ ਬੈਂਕ ਕਾਮਿਆਂ ਨੂੰ ਕਮਰੇ ’ਚੋਂ ਬਾਹਰ ਕੱਢਿਆ।

ਓਧਰ ਐੱਸ. ਪੀ. ਪ੍ਰਮੋਦ ਕੁਮਾਰ ਯਾਦਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.15 ਵਜੇ ਆਰਾ ਐਕਸਿਸ ਬੈਂਕ ਵਿਚ 5 ਅਪਰਾਧੀ ਹਥਿਆਰਾਂ ਸਮੇਤ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਬੈਂਕ ਕਾਮਿਆਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਫਿਰ ਕਾਊਂਟਰ ‘ਤੇ ਰੱਖਏ ਕਰੀਬ 16 ਲੱਖ ਰੁਪਏ ਲੈ ਕੇ ਮਹਿਜ 4 ਮਿੰਟ ਦੇ ਅੰਦਰ ਫ਼ਰਾਰ ਹੋ ਗਏ। ਥੋੜ੍ਹੀ ਦੇਰ ਬਾਅਦ ਬੈਂਕ ਕਰਮੀਆਂ ਨੇ ਫੋਨ ‘ਤੇ ਪੁਲਸ ਨੂੰ ਸੂਚਨਾ ਦਿੱਤੀ। ਕਾਮਿਆਂ ਨੇ ਪੁਲਸ ਨੂ ਦੱਸਿਆ ਕਿ ਲਟੇਰੇ ਬੈਂਕ ਦੇ ਅੰਦਰ ਹੀ ਹਨ। ਪੁਲਸ ਮੌਕੇ ‘ਤੇ ਪਹੁੰਚੀ ਅਤੇ ਬੈਂਕ ਨੂੰ ਘੇਰ ਲਿਆ। ਪੁਲਸ ਨੂੰ ਲੱਗਾ ਕਿ ਲੁਟੇਰੇ ਅਜੇ ਅੰਦਰ ਹੀ ਹਨ ਤਾਂ ਉਨ੍ਹਾਂ ਨੂੰ ਬਾਹਰ ਤੋਂ ਹੀ ਸਰੰਡਰ ਕਰਨ ਲਈ ਕਿਹਾ ਗਿਆ। ਬਹੁਤ ਦੇਰ ਤੱਕ ਹਲ-ਚਲ ਨਾ ਹੋਣ ‘ਤੇ ਪੁਲਸ ਬੈਂਕ ਵਿਚ ਦਾਖ਼ਲ ਹੋਈ। ਅੰਦਰ ਜਾ ਕੇ ਪਤਾ ਲੱਗਾ ਕਿ ਲੁਟੇਰੇ ਬੈਂਕ ਵਿਚ ਨਹੀਂ ਹਨ। ਪੁਲਸ ਨੇ ਬੈਂਕ ਕਰਮੀਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ।

Leave a Reply

Your email address will not be published. Required fields are marked *