ਪਟਿਆਲਾ

7ਵੇਂ ਪੇ ਕਮਿਸ਼ਨ ਦੇ ਵਿਰੋਧ ‘ਚ ਨਾਰਦਨ ਰੇਲਵੇ ਮੈਂਨਸ ਯੂਨੀਅਨ ਨੇ ਕੀਤਾ ਰੋਸ

ਰਾਜਪੁਰਾ (ਡਾ. ਅਮਨ) ਨਾਰਦਨ ਰੇਲਵੇ ਮੈਨਸ਼ ਯੂਨੀਅਨ ਵਲੋਂ 7ਵੇਂ ਪੇ-ਕਮਿਸ਼ਨ ਦੇ ਵਿਰੋਧ ਵਿੱਚ ਮੁਲਾਜ਼ਮਾਂ ਵੱਲੋਂ ਰੋਸ ਪ੍ਰਗਟਾਵਾ ਜਾਰੀ ਹੈ।

ਇਸ ਸਬੰਧੀ ਅਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋ ਅਤੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਦਾ 7ਵੇਂ ਪੇ-ਕਮਿਸ਼ਨ ਦੀ ਰਿਪੋਰਟ ਵਿੱਚ ਅਸਲੀ ਰੂਪ ਸਾਹਮਣੇ ਆ ਗਿਆ ਹੈ ਅਤੇ ਇਸ ਪੇ ਕਮਿਸ਼ਨ ਤੋਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਜੋ ਵਾਧਾ ਕੀਤਾ ਗਿਆ ਹੈ ਉਹ ਨਾ ਬਰਾਬਰ ਹੈ। ਉਨ੍ਹਾਂ ਕਿਹਾ ਰੇਲਵੇ ਯੁਨੀਅਨ ਨੇ ਸਰਕਾਰ ਕੋਲ ਘੱਟੋ ਘੱਟ ਪੇ-26 ਹਜਾਰ ਦੀ ਮੰਗ ਰੱਖੀ ਸੀ ਪਰ ਸਰਕਾਰ ਨੇ ਸਿਰਫ 18 ਹਜਾਰ ਹੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਵੇ ਪੇ ਕਮਿਸ਼ਨ ਵਿੱਚ ਮੁਲ ਤਨਖਾਹ 50 ਫਸਿਦੀ ਅਤੇ ਛੇਵੇ ਪੇ-ਕਮਿਸ਼ਨ ਵਿੱਚ ਤਨਖਾਹ 40 ਫਸਿਦੀ ਜਦਕਿ ਹੁਣ ਸਤਵੇਂ ਪੇ-ਕਮਿਸ਼ਨ ਵਿੱਚ ਸਿਰਫ 14 ਫਸਿਦੀ ਵਾਧਾ ਹੋਇਆ ਹੈ ਜੋ ਕਿ ਕੇਂਦਰ ਕਰਮਚਾਰੀਆਂ ਨਾਲ ਸਰਕਾਰ ਵਲੋਂ ਕੀਤਾ ਵੱਡਾ ਧੱਕਾ ਹੈ। ਉਨ੍ਹਾ ਕਿਹਾ ਕਿ ਐਨਪੀਐਸ ਦੇ ਮੁੱਦੇ ਉਪਰ ਵੀ ਭਾਰਤ ਸਰਕਾਰ ਨੇ ਕੋਈ ਹੱਲ ਨਹੀ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ 11 ਜੁਲਾਈ ਨੂੰ ਕੇਂਦਰੀ ਕਰਮਚਾਰੀ ਹੜਤਾਲ ‘ਤੇ ਜਾਣਗੇ ਜਿਸ ਦੀ ਕੇਂਦਰ ਸਰਕਾਰ ਆਪ ਜਿੰਮ੍ਹੇਵਾਰ ਹੋਵੇਗੀ ।ਇਸ ਮੋਕੇ ਭੁਪਿੰਦਰ ਸਿੰਘ,ਉਪਿੰਦਰ ਕੁਮਾਰ,ਸੰਦੀਪ ਕੁਮਾਰ, ਰਿਸ਼ੀਪਾਲ,ਭਾਗ ਸਿੰਘ,ਮਹੇਸ਼ ਕੁਮਾਰ, ਰਾਮ ਮਲੇਸ ਮਾਝੀ ਕਾਫੀ ਸੰਖਿਆਂ ਵਿੱਚ ਰੇਲਵੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *