ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਪਟਿਆਲਾ ਵਿਖੇ ਇਮਾਨਦਾਰੀ ਦੀ ਦੁਕਾਨ ਕੀਤੀ ਸਥਾਪਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇਮਾਨਦਾਰੀ ਦੀ ਦੁਕਾਨ ਸਥਾਪਿਤ ਕਰਨ ਦਾ ਮੁੱਖ ਮਨੋਰਥ ਵਿਦਿਆਰਥੀਆਂ ਵਿੱਚ ਪੜਾਈ ਦੇ ਨਾਲ ਨਾਲ ਨੈਤਿਕ ਕਦਰਾ ਕੀਮਤਾਂ ਪੈਦਾ ਕਰਨਾ-ਮੋਹਿਤ ਚੁਗ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪਟਿਆਲਾ ਵਿਖੇ ਨਵੇਕਲੀ ਪਹਿਲ ਕਰਦਿਆ “ਇਮਾਨਦਾਰੀ ਦੀ ਦੁਕਾਨ “ਸਥਾਪਿਤ ਕੀਤੀ ਗਈ ਤਾਂ ਜੋ ਸਕੂਲੀ ਵਿਦਿਆਰਥੀਆਂ ‘ ਚ ਮੁਢ ਤੋਂ ਨੈਤਿਕ ਕਦਰਾਂ ਕੀਮਤਾਂ ਦਾ ਅਹਿਸਾਸ ਕਰਵਾਇਆ ਜਾ ਸਕੇ । ਇਸ ਗੱਲ ਦੀ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੋਹਿਤ ਚੁਗ ਨੇ ਕਿਹਾ ਕਿ ਇਮਾਨਦਾਰ ਹੋਣਾ ਜ਼ਿੰਦਗੀ ਦੇ ਮਹੱਤਵਪੂਰਨ ਮੁੱਲਾਂ ਵਿੱਚੋਂ ਇੱਕ ਹੈ। ਈਮਾਨਦਾਰੀ ਸਾਨੂੰ ਆਪਣੇ ਆਪ ਵਿੱਚ ਅਤੇ ਦੂਜਿਆਂ ਨਾਲ ਵਿਸ਼ਵਾਸ ਸਤਿਕਾਰ ਅਤੇ ਇਕਸਾਰਤਾ ਬਣਾਉਣ ਵਿੱਚ ਮਦਦ ਕਰਦੀ ਹੈ। ਪ੍ਰਿੰਸੀਪਲ ਸ੍ਰੀ ਮੋਹਿਤ ਚੁੱਗ ਨੇ ਕਿਹਾ ਕਿ ਇਮਾਨਦਾਰੀ ਦੀ ਦੁਕਾਨ ਦੀ ਸਥਾਪਨਾ ਕਰਨ ਦਾ ਮਕਸਦ ਬੱਚਿਆਂ ਵਿੱਚ ਇਮਾਨਦਾਰੀ ਸਿੱਖਣ ਅਤੇ ਕਿਸੇ ਦੇ ਨਾ ਦੇਖਣ ਦੇ ਬਾਵਜੂਦ ਇਮਾਨਦਾਰ ਬਣਨ ਦੀ ਆਦਤ ਪੈਦਾ ਕੀਤੀ ਜਾ ਸਕੇ।
ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚ ਦੱਸੇ ਗਏ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਈਮਾਨਦਾਰੀ ਦੀ ਦੁਕਾਨ ਦੀ ਸਥਾਪਨਾ ਕੀਤੀ ਗਈ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨੈਤਿਕ ਮੁੱਲਾਂ ‘ਤੇ ਅਧਾਰਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਸਮੇ ਦੀ ਮੰਗ ਨੂੰ ਪੂਰਾ ਕਰਨ ਲਈ ਵਿਹਾਰਕ ਸਿੱਖਿਆ ਅਤੇ ਉੱਦਮੀ ਹੁਨਰ ਵਿਕਸ਼ਤ ਕਰਨਾ ਹੈ । ਉਨ੍ਹਾਂ ਦੱਸਿਆ ਕਿ “ਇਮਾਨਦਾਰੀ ਦੀ ਦੁਕਾਨ ” ਵਿੱਚ ਸਿਹਤਮੰਦ,ਸਾਫ ਸੁਥਰੀਆਂ ਖਾਣਪੀਣ ਦੀਆਂ ਚੀਜ਼ਾਂ ਰੱਖਿਆ ਗਈਆਂ । ਇਸ ਦੁਕਾਨ ਤੇ ਕੋਈ ਵੀ ਦੁਕਾਨਦਾਰ ਨਹੀ ਸੀ ,ਦੁਕਾਨ ਤੇ ਕੇਵਲ ਵੇਚਣ ਯੋਗ ਸਮਾਨ ਰੱਖਿਆ ਗਿਆ ਅਤੇ ਨਗਦੀ ਲਈ ਬਕਸੇ ਰੱਖੇ ਗਏ ਹਨ। ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪੰਸਦ ਅਤੇ ਆਪਣੀ ਜੇਬ ਖਰਚੀ ਅਨੁਸਾਰ ਵਸਤਾ ਦੀ ਖਰੀਦ ਕੀਤੀ । ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਇਮਾਨਦਾਰ ਵਿਵਹਾਰ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਇਮਾਨਦਾਰ ਰਹਿਣਾ ਚਾਹੀਦਾ ਹੈ ।ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਪਟਿਆਲਾ ਵਿਖੇ ਇਮਾਨਦਾਰੀ ਦੀ ਦੁਕਾਨ ਕੀਤੀ ਸਥਾਪਿਤ

