ਅਣਖੀ ਬਰਸੀ ਸਮੇਂ ਬਿਜਲੀ ਕਾਮਿਆਂ ਨੂੰ ਇੱਕਮੁੱਠ ਹੋ ਕੇ ਸੰਘਰਸ਼ ਲੜਨ ਦਾ ਸੱਦਾ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇੱਥੇ ਫੈਕਟਰੀ ਏਰੀਆ ਅਣਖੀ ਭਵਨ ਪਟਿਆਲਾ ਵਿਖੇ ਕਾਮਰੇਡ ਭਗਵਾਨ ਸਿੰਘ ਅਣਖੀ ਦੀ 32ਵੀਂ ਸਲਾਨਾ ਬਰਸੀ ਮਨਾਈ ਗਈ। ਜਿਸ ਵਿੱਚ ਪਿਛਲੇ ਸਮੇਂ ਦੌਰਾਨ ਵਿਛੜੇ ਬਿਜਲੀ ਮੁਲਾਜਮ ਆਗੂਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਦੁਹਰਾਇਆ ਗਿਆ। ਬਰਸੀ ਸਮੇਂ ਪੰਜਾਬ ਦੇ ਕੋਨੇ ਕੋਨੇ ਤੋਂ ਹਜਾਰਾਂ ਬਿਜਲੀ ਕਾਮੇ ਬੱਸਾਂ, ਕਾਰਾਂ ਤੇ ਟੈਕਸੀਆਂ ਰਾਹੀਂ ਆਪਣੇ ਮਹਿਬੂਬ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ। ਇਸ ਲਈ ਫੈਕਟਰੀ ਏਰੀਆ ਸਮੇਤ ਹੈਡ ਆਫਿਸ ਤੱਕ ਝੰਡੀਆਂ ਅਤੇ ਮਾਟੋ ਨਾਲ ਸਜਾਇਆ ਗਿਆ। ਬਰਸੀ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਨੇ ਲਾਲ ਝੰਡਾ ਲਹਿਰਾਇਆ। ਸਾਥੀ ਹਰਦੇਵ ਅਰਸੀ, ਜਗਜੀਤ ਸਿੰਘ ਜੋਗਾ, ਭੁਪਿੰਦਰ ਸਾਂਬਰ ਅਤੇ ਸੁਬਾਈ ਆਗੂਆਂ ਨੇ ਅਣਖੀ ਜੀ ਦੀ ਫੋਟੋ ਤੋਂ ਪਰਦਾ ਲਾਹਿਆ। ਇਸ ਉਪਰੰਤ ਸਾਰੇ ਹਾਜਰੀਨ ਬਿਜਲੀ ਮੁਲਾਜਮਾਂ ਵੱਲੋਂ ਦੋ ਮਿੰਟ ਦਾ ਮੋਨ ਧਾਰ ਕੇ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਥੀ ਕਰਮਚੰਦ ਭਾਰਦਵਾਜ ਸੂਬਾ ਸਰਪ੍ਰਸਤ ਨੇ ਸਮਾਗਮ ਦਾ ਉਦਘਾਟਨ ਕਰਦਿਆਂ ਵਿਛੜੇ ਆਗੂਆ ਸਾਥੀ ਭਗਵਾਨ ਸਿੰਘ ਅਣਖੀ, ਦਰਸ਼ਨ ਬਾਗੀ, ਮੁਖਵੰਤ ਸਿੰਘ ਸਿੱਧੂ, ਮਹਿੰਦਰ ਸਿੰਘ, ਕੇਵਲ ਸਿੰਘ, ਐਚ.ਐਸ. ਪ੍ਰਮਾਰ, ਅਮਰਨਾਥ, ਦਰਸ਼ਨ ਸਿੰਘ ਚਾਹਲ, ਪਦਮ ਠਾਕੁਰ, ਅੱਛਰ ਸਿੰਘ ਸਰੋਆ, ਦਰਸ਼ਨ ਸਿੰਘ, ਸਤਨਾਮ ਛਲੇੜੀ, ਜੀਤ ਸਿੰਘ ਦੁੱਖੀ ਆਦਿ ਸਮੇਤ ਸਰਕਲ ਆਗੂਆਂ ਮੰਗਲ ਸਿੰਘ ਚੱਠਾ, ਚਤਰ ਸਿੰਘ, ਧੰਨਾ ਰਾਮ, ਅਮਰਜੀਤ ਲਾਗੜੀਆਂ, ਬ੍ਰਿਜ ਮੋਹਨ ਆਦਿ ਸਾਥੀਆਂ ਅਤੇ ਡਿਊਟੀ ਦੌਰਾਨ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬਿਜਲੀ ਕਾਮਿਆਂ ਨੂੰ ਵਿਛੜੇ ਸਾਥੀਆਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਨਿਸ਼ਚਾ ਦੁਹਰਾਇਆ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਮੁਲਾਜਮਾਂ ਨਾਲ ਮੀਟਿੰਗ ਵਿੱਚ ਮੰਨੀਆਂ ਮੰਗਾਂ ਲਾਗੂ ਨਹੀਂ ਕਰ ਰਹੀਆਂ। ਪੇ ਕਮਿਸ਼ਨ ਦੀ ਰਿਪੋਰਟ ਹੂ—ਬ—ਹੂ ਲਾਗੂ ਕਰਨ, ਪੇ ਅਨਾਮਲੀਜ ਦੂਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਸਿਰਫ 4 ਪ੍ਰਤੀਸ਼ਤ ਡੀ.ਏ. ਦੀ ਕਿਸ਼ਤ ਦੇ ਕੇ ਡੀ.ਏ ਦੀ ਬਕਾਇਆ ਰਾਸ਼ੀ ਦੇਣ ਤੋਂ ਮੁਲਾਜਮਾਂ ਨੂੰ ਟਾਲਮਟੋਲ ਕੀਤਾ ਗਿਆ। ਪੁਰਾਣੀ ਪੈਨਸ਼ਨ ਦੇਣ, ਮੁਲਾਜਮਾਂ ਦੀਆਂ ਮਨਜੂਰਸ਼ੁਦਾ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਨਵੀਂ ਭਰਤੀ ਦੀ ਥਾਂ ਸੀ.ਆਰ.ਏ. 295/19 ਅਧੀਨ ਸ.ਲ.ਮ ਨੂੰ ਤੰਗ ਪ੍ਰੇਸ਼ਾਨ ਨਾ ਕਰਨ, ਪਰਖ ਕਾਲ ਪੂਰਾ ਕਰ ਚੁੱਕੇ ਮੁਲਾਜਮਾ ਨੂੰ ਪੂਰਾ ਸਕੇਲ ਦੇਣ ਦੀ ਮੰਗ ਕੀਤੀ। ਇਸ ਸਮੇਂ ਵੱਖ—ਵੱਖ ਮਤਿਆਂ ਰਾਹੀਂ ਬਿਜਲੀ ਐਕਟ 2022 ਰੱਦ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਕੰਪਨੀਆਂ ਦੀ ਥਾਂ ਮੁੜ ਬਿਜਲੀ ਬੋਰਡ ਬਣਾਉਣ, ਨਿਜੀ ਕਰਨ ਬੰਦ ਕਰਨ, ਨਵਾਂ ਸੀ.ਆਰ.ਏ. ਜਾਰੀ ਕਰਕੇ ਸ.ਲ.ਮ. ਦੀ ਭਰਤੀ ਤੇ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਸੰਘਰਸ਼ ਕਰ ਰਹੇ ਸੀ.ਆਰ.ਏ. 295/19 ਵਾਲੇ ਸਾਥੀਆਂ ਨਾਲ ਇੱਕ ਜੁੱਟਤਾ ਪ੍ਰਗਟ ਕਰਕੇ ਸੰਘਰਸ਼ ਵਿੱਚ ਸਮਰਥਨ ਦੇਣ ਦਾ ਫੈਸਲਾ ਕੀਤਾ। ਇਸ ਸਮੇਂ ਸਾਥੀ ਅਣਖੀ ਦੇ ਪਰਿਵਾਰ ਨੂੰ ਸਨਮਾਨਤ ਕੀਤਾ ਗਿਆ। ਸਾਥੀ ਜਰਨੈਲ ਸਿੰਘ ਔਲਖ ਪ੍ਰਧਾਨ ਵਲੋਂ ਬਾਹਰੋ ਆਏ ਸਾਥੀਆਂ ਲਈ ਲੰਗਰ ਦਾ ਵਧੀਆ ਪ੍ਰਬੰਧ ਕਰਨ ਲਈ ਪਟਿਆਲਾ ਸਰਕਲ ਦੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਥੀ ਭੁਪਿੰਦਰ ਸਿੰਘ ਸਾਬਰ, ਸਾਥੀ ਹਰਦੇਵ ਅਰਸੀ, ਜਗਜੀਤ ਸਿੰਘ ਜੋਗਾ, ਕੁਲਵੰਤ ਸਿੰਘ ਮੌਲਵੀਵਾਲ, ਜਿਲਾ ਸਕੱਤਰ ਪਟਿਆਲਾ ਜਗਤਾਰ ਸਿੰਘ ਫਤਿਹਮਾਜਰੀ, ਲਕਸ਼ਮੀ ਨਰਾਇਣ ਭੀਖੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੁਲਾਜਮ ਮੰਗਾਂ ਮੰਨਣ ਦੀ ਅਪੀਲ ਕੀਤੀ। ਉਹਨਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨ ਤੇ ਮਜਦੂਰ ਖੁਦਕੁਸ਼ੀਆਂ ਕਰ ਰਹੇ ਹਨ। ਪਾਵਰ ਕਾਰਪੋਰੇਸ਼ਨਾਂ ਲਗਾਤਾਰ ਘਾਟੇ ਵਿੱਚ ਜਾ ਰਹੀਆਂ ਹਨ। ਬਿਜਲੀ ਦੇ ਰੇਟ, ਵਧ ਰਹੇ ਹਨ। ਉਹਨਾਂ ਮੁਲਾਜਮਾਂ ਨੂੰ ਸੱਦਾ ਦਿੱਤਾ ਕਿ ਮੁਲਾਜਮ ਏਕਤਾ ਵਧਾ ਕੇ ਜੁਝਾਰੂ ਸੰਘਰਸ਼ ਕੀਤਾ ਜਾਵੇ। ਇਸ ਬਰਸੀ ਸਮੇਂ ਅਣਖੀ ਜੀ ਦੀ ਯਾਦ ਵਿੱਚ ਬੈਗ ਰਲੀਜ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਹੋਰਨਾ ਤੋਂ ਇਲਾਵਾ ਸਾਥੀ ਸਿਕੰਦਰ ਨਾਥ, ਬਲਜੀਤ ਮੋਦਲਾ, ਪੂਰਨ ਸਿੰਘ ਗੁੰਮਟੀ, ਅਮਰਜੀਤ ਸਿੰਘ ਹੁਸ਼ਿਆਰਪੁਰ, ਬਿੰਦਰ ਸਿੰਘ ਮਲੂਕਾ, ਸੁਖਦੇਵ ਸਿੰਘ ਬੱਗੀ ਪਤਨੀ ਬ੍ਰਿਜ ਲਾਲ, ਹਰਵਿੰਦਰ ਸਿੰਘ, ਅਮਰੀਕ ਸਿੰਘ, ਨਛੱਤਰ ਸਿੰਘ ਰਣੀਆ, ਲੱਲੂ ਰਾਮ, ਅੰਕਿਤ ਸ਼ਰਮਾ, ਅਭਿਸ਼ੇਕ ਰਤਨ, ਜੰਗੀਰ ਸਿੰਘ ਕਟਾਰੀਆ, ਗੋਬਿੰਦ ਕਾਂਤ ਝਾਅ, ਲਖਬੀਰ ਸਿੰਘ ਅਤੇ ਮਨਿੰਦਰ ਸਿੰਘ ਆਦਿ ਆਗੂਆਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਮੈਨੇਜਮੈਂਟ ਪਾਸੋੋਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ। ਅੰਤ ਵਿੱਚ ਸਾਥੀ ਜਰਨੈਲ ਸਿੰਘ ਔਲਖ ਨੇ ਆਏ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਾਅਰਿਆਂ ਦੀ ਗੂੰਜ ਵਿੱਚ ਸ਼ਰਧਾਂਜਲੀ ਸਮਾਗਮ ਸਮਾਪਤ ਕੀਤਾ ਗਿਆ।

